ਬੰਗਲਾਦੇਸ਼ ਵਿੱਚ ਹਿੰਦੂ ਮੰਦਿਰ ਦੀ ਭੰਨਤੋੜ

Rajneet Kaur
2 Min Read

ਬੰਗਲਾਦੇਸ਼ : ਬੰਗਲਾਦੇਸ਼ ਵਿੱਚ ਹਿੰਦੂ ਮੰਦਿਰ ਦੀ ਭੰਨਤੋੜ ਕੀਤੀ ਗਈ ਹੈ। ਕੱਟੜਪੰਥੀਆਂ ਨੇ ਕਾਲੀ ਮੰਦਿਰ ਵਿੱਚ ਦਾਖਲ ਹੋ ਕੇ ਮੂਰਤੀਆਂ ਤੋੜ ਦਿੱਤੀਆਂ। ਮੰਦਿਰ  ਵਿੱਚ ਕੋਈ ਸੁਰੱਖਿਆ ਨਹੀਂ ਸੀ, ਇਸ ਲਈ ਹਮਲਾਵਰ ਬਿਨਾਂ ਕਿਸੇ ਡਰ ਦੇ ਮੂਰਤੀਆਂ ਨੂੰ ਤੋੜਨ ਵਿੱਚ ਕਾਮਯਾਬ ਰਹੇ।ਹਮਲਾਵਰਾਂ ਨੇ ਮੂਰਤੀ ਦਾ ਸਿਰ ਮੰਦਿਰ ਦੀ ਚਾਰਦੀਵਾਰੀ ਤੋਂ ਕਰੀਬ ਅੱਧਾ ਕਿਲੋਮੀਟਰ ਦੂਰ ਸੜਕ ’ਤੇ ਸੁੱਟ ਕੇ ਫਰਾਰ ਹੋ ਗਏ।

 ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਦਾ ਪਤਾ ਲਗਾਉਣ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਮੰਦਿਰ ਕਮੇਟੀ ਦੇ ਪ੍ਰਧਾਨ ਸੁਕੁਮਾਰ ਕੁੰਡਾ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਬੰਗਲਾਦੇਸ਼ ਦੇ ਝੇਨਾਈਦਾਹ ਜ਼ਿਲ੍ਹੇ ਦੇ ਦੌਤੀਆ ਪਿੰਡ ਦੇ ਕਾਲੀ ਮੰਦਿਰ ‘ਚ ਖੰਡਿਤ ਮੂਰਤੀ ਦੇ ਕੁਝ ਟੁਕੜੇ ਮਿਲੇ ਹਨ। ਮੂਰਤੀ ਦਾ ਉਪਰਲਾ ਹਿੱਸਾ ਮੰਦਰ ਦੀ ਚਾਰਦੀਵਾਰੀ ਤੋਂ ਅੱਧਾ ਕਿਲੋਮੀਟਰ ਦੂਰ ਸੜਕ ’ਤੇ ਪਿਆ ਸੀ। ਕੁੰਡਾ ਨੇ ਕਿਹਾ ਕਿ ਕਾਲੀ ਮੰਦਿਰ ਪ੍ਰਾਚੀਨ ਕਾਲ ਤੋਂ ਹਿੰਦੂਆਂ ਦਾ ਪੂਜਾ ਸਥਾਨ ਰਿਹਾ ਹੈ।

ਝਨੇਡਾ ਪੁਲਿਸ ਦੇ ਸਹਾਇਕ ਸੁਪਰਡੈਂਟ ਅਮਿਤ ਕੁਮਾਰ ਬਰਮਨ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਸ਼ੱਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਘਟਨਾ ਨੂੰ ਛੱਡ ਕੇ, ਇਸ ਸਾਲ ਦੁਰਗਾ ਪੂਜਾ ਦਾ ਤਿਉਹਾਰ ਪੂਰੇ ਬੰਗਲਾਦੇਸ਼ ਵਿੱਚ ਕਾਫ਼ੀ ਸ਼ਾਂਤੀ ਨਾਲ ਮਨਾਇਆ ਗਿਆ। ਦੇਸ਼ ‘ਚ ਪਿਛਲੇ ਸਾਲ ਦੁਰਗਾ ਪੂਜਾ ਦੇ ਤਿਉਹਾਰ ਦੌਰਾਨ ਹੋਈ ਫਿਰਕੂ ਹਿੰਸਾ ਅਤੇ ਝੜਪਾਂ ‘ਚ ਘੱਟੋ-ਘੱਟ 6 ਲੋਕ ਮਾਰੇ ਗਏ ਸਨ ਅਤੇ ਸੈਂਕੜੇ ਜ਼ਖਮੀ ਹੋ ਗਏ ਸਨ। 

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment