ਬੰਗਲਾਦੇਸ਼ ਵਿੱਚ ਆਮ ਚੋਣਾਂ ਤੋਂ ਪਹਿਲਾਂ ਹਿੰਦੂ ਕਾਰੋਬਾਰੀ ਦੀ ਹੱਤਿਆ

Global Team
2 Min Read

ਬੰਗਲਾਦੇਸ਼: ਬੰਗਲਾਦੇਸ਼ ਵਿੱਚ ਸੋਮਵਾਰ ਰਾਤ ਨੂੰ ਇੱਕ ਹੋਰ ਹਿੰਦੂ ਕਾਰੋਬਾਰੀ ਦੀ ਹੱਤਿਆ ਕਰ ਦਿੱਤੀ ਗਈ, ਜੋ ਕਿ ਦੱਖਣੀ ਏਸ਼ੀਆਈ ਦੇਸ਼ ਵਿੱਚ ਆਮ ਚੋਣਾਂ ਵਿੱਚ ਵੋਟਾਂ ਪੈਣ ਤੋਂ ਸਿਰਫ਼ ਦੋ ਦਿਨ ਪਹਿਲਾਂ ਹੈ।

ਇਹ ਘਟਨਾ ਮੈਮਨਸਿੰਘ ਜ਼ਿਲ੍ਹੇ ਵਿੱਚ ਵਾਪਰੀ, ਜਿੱਥੇ ਦੀਪੂ ਚੰਦਰ ਦਾਸ ਨਾਮਕ ਇੱਕ ਹਿੰਦੂ ਵਿਅਕਤੀ ਨੂੰ ਭੀੜ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਜ਼ਿੰਦਾ ਸਾੜ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ ਸੁਸ਼ੇਨ ਚੰਦਰ ਸਰਕਾਰ (62) ਵਜੋਂ ਹੋਈ ਹੈ, ਜੋ ਕਿ ਡਾਕੀਨਾਕੰਡਾ ਪਿੰਡ ਵਿੱਚ ਰਹਿੰਦਾ ਸੀ ਅਤੇ ਇੱਕ ਝੋਨੇ ਦਾ ਵਪਾਰੀ ਸੀ।ਉਸਦੀ ਦੁਕਾਨ ‘ਭਾਈ ਭਾਈ ਐਂਟਰਪ੍ਰਾਈਜ਼’ ਬੋਗਰ ਬਾਜ਼ਾਰ ਦੇ ਚੌਰਾਹੇ ‘ਤੇ ਸੀ

ਪੁਲਿਸ ਅਨੁਸਾਰ, ਕਤਲ ਰਾਤ 11 ਵਜੇ ਹੋਇਆ। ਅਣਪਛਾਤੇ ਹਮਲਾਵਰਾਂ ਨੇ ਸੁਸ਼ੇਨ ਚੰਦਰ ਸਰਕਾਰ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ। ਫਿਰ ਉਨ੍ਹਾਂ ਨੇ ਉਸਨੂੰ ਦੁਕਾਨ ਦੇ ਅੰਦਰ ਛੱਡ ਦਿੱਤਾ ਅਤੇ ਸ਼ਟਰ ਬੰਦ ਕਰ ਦਿੱਤੇ।ਪੁਲਿਸ ਨੇ ਦੱਸਿਆ ਕਿ ਜਦੋਂ ਪਰਿਵਾਰਕ ਮੈਂਬਰ ਉਸਨੂੰ ਲੱਭਣ ਗਏ ਤਾਂ ਉਹ ਦੁਕਾਨ ਦੇ ਅੰਦਰ ਖੂਨ ਨਾਲ ਲਥਪਥ ਪਿਆ ਮਿਲਿਆ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment