Bigg Boss 13: ਹਿਮਾਂਸ਼ੀ ਖੁਰਾਨਾ ਨੇ ਸਲਮਾਨ ਖਾਨ ਵੱਲੋਂ ਭਾਂਡੇ ਧੋਣ ਨੂੰ ਦੱਸਿਆ ਡਰਾਮਾ

TeamGlobalPunjab
2 Min Read

ਮੁੰਬਈ: ਟੀਵੀ ਦੇ ਰਿਐਲਿਟੀ ਸ਼ੋਅ ਬਿੱਗ ਬਾਸ 13 ‘ਚੋਂ ਹਿਮਾਂਸ਼ੀ ਖੁਰਾਨਾ ਬਾਹਰ ਹੋ ਚੁੱਕੀ ਹੈ ਇਸ ਸ਼ੋਅ ਵਿੱਚ ਉਨ੍ਹਾਂ ਨੇ ਵਾਈਲਡ ਕਾਰਡ ਐਂਟਰੀ ਲਈ ਸੀ। ਇਸ ਦੇ ਬਾਵਜੂਦ ਹਿਮਾਂਸ਼ੀ ਖੁਰਾਨਾ ਦਾ ਬਿੱਗ ਬਾਸ 13 ਵਿੱਚ ਸਫਰ ਕਾਫ਼ੀ ਛੋਟਾ ਰਿਹਾ। ਸ਼ੋਅ ਵਿੱਚ ਆਸਿਮ ਰਿਆਜ਼ ਦੇ ਨਾਲ ਉਨ੍ਹਾਂ ਦੀ ਕਾਫ਼ੀ ਨਜ਼ਦੀਕੀਆਂ ਦੇਖਣ ਨੂੰ ਮਿਲੀਆਂ ਸਨ। ਆਸਿਮ ਨੇ ਤਾਂ ਉਨ੍ਹਾਂ ਨੂੰ ਆਪਣੇ ਪਿਆਰ ਦਾ ਇਜ਼ਹਾਰ ਵੀ ਕੀਤਾ ਸੀ ਪਰ ਹਿਮਾਂਸ਼ੀ ਨੇ ਸ਼ੋਅ ਦੇ ਅੰਦਰ ਆਸਿਮ ਨੂੰ ਸਿਰਫ਼ ਆਪਣਾ ਦੋਸਤ ਮੰਨਿਆ ਅਤੇ ਦੱਸਿਆ ਸੀ ਕਿ ਉਨ੍ਹਾਂ ਦੀ ਮੰਗਣੀ ਹੋ ਚੁੱਕੀ ਹੈ। ਉੱਥੇ ਹੀ ਹੁਣ ਬਿੱਗ ਬਾਸ ਦੇ ਘਰ ‘ਚੋਂ ਨਿਕਲਣ ਤੋਂ ਬਾਅਦ ਹਿਮਾਂਸ਼ੀ ਨੇ ਸ਼ੋਅ ਦੇ ਹੋਸਟ ਐਕਟਰ ਸਲਮਾਨ ਖਾਨ ਨੂੰ ਲੈ ਕੇ ਵੱਡੀ ਗੱਲ ਬੋਲੀ ਹੈ ।

ਹਿਮਾਂਸ਼ੀ ਖੁਰਾਨਾ ਨੇ ਬਿੱਗ ਬਾਸ ਦੇ ਘਰ ਵਿੱਚ ਸਲਮਾਨ ਖਾਨ ਦੇ ਭਾਂਡੇ ਧੋਣ ਨੂੰ ਸਿਰਫ ਡਰਾਮਾ ਦੱਸਿਆ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਭਾਂਡੇ ਧੋਣ ਲਈ ਸਲਮਾਨ ਖਾਨ ਨੇ 630 ਕਰੋੜ ਰੁਪਏ ਲਏ ਹਨ। ਬੀਤੇ ਦਿਨੀਂ ਬਿੱਗ ਬਾਸ ਵਿੱਚ ਕੰਟੈਸਟੈਂਟਸ ਵਲੋਂ ਘਰ ਦੀ ਠੀਕ ਤਰ੍ਹਾਂ ਸਫਾਈ ਨਾਂ ਕਰਨ ‘ਤੇ ਸਲਮਾਨ ਖਾਨ ਬਿੱਗ ਬਾਸ ਦੇ ਘਰ ਵਿੱਚ ਆਏ ਤੇ ਭਾਂਡੇ ਸਾਫ਼ ਕੀਤੇ ਨਾਲ ਹੀ ਉਨ੍ਹਾਂ ਨੇ ਬਾਥਰੂਮ ਦੀ ਵੀ ਸਫਾਈ ਕੀਤੀ। ਜਿਸਨੂੰ ਲੈ ਕੇ ਹਿਮਾਂਸ਼ੀ ਖੁਰਾਨਾ ਨੇ ਹੁਣ ਸਲਮਾਨ ਖਾਨ ‘ਤੇ ਦੋਸ਼ ਲਗਾਇਆ ਹੈ।

ਦਰਅਸਲ biggbosskhabri13 ਨਾਮ ਦੇ ਇੱਕ ਇੰਸਟਾਗਰਾਮ ਹੈਂਡਲ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਵਿੱਚ ਹਿਮਾਂਸ਼ੀ ਇੱਕ ਸੈਲੂਨ ਵਿੱਚ ਬੈਠੀ ਆਪਣੇ ਦੋਸਤ ਨਾਲ ਗੱਲ ਕਰ ਰਹੀ ਹੁੰਦੀ ਹੈ। ਗੱਲਬਾਤ ਦੌਰਾਨ ਹਿਮਾਂਸ਼ੀ ਨੇ ਇਹ ਸਾਰੀ ਗੱਲਾਂ ਆਪਣੇ ਦੋਸਤ ਨੂੰ ਸਲਮਾਨ ਖਾਨ ਵਾਰੇ ਬੋਲੀਆਂ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਤੋਂ ਇਲਾਵਾ ਹਿਮਾਂਸ਼ੀ ਖੁਰਾਨਾ ਬਿੱਗ ਬਾਸ 13 ਵਿੱਚ ਆਪਣੇ ਖਾਸ ਦੋਸਤ ਆਸਿਮ ਰਿਆਜ਼ ਦਾ ਸਮਰਥਨ ਕਰਨ ਦੀ ਵਜ੍ਹਾ ਕਾਰਨ ਕਾਫ਼ੀ ਸੁਰਖੀਆਂ ਵਿੱਚ ਹਨ।

Share this Article
Leave a comment