ਹਿਮਾਚਲ ਪ੍ਰਦੇਸ਼ ਸਰਕਾਰ ਨੇ 16 IAS ਤੇ 16 HAS ਅਧਿਕਾਰੀਆਂ ਦੇ ਕੀਤੇ ਤਬਾਦਲੇ

Rajneet Kaur
1 Min Read

ਹਿਮਾਚਲ ਪ੍ਰਦੇਸ਼: ਹਿਮਾਚਲ ਪ੍ਰਦੇਸ਼ ਸਰਕਾਰ ਨੇ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਹੈ। 16 ਆਈਏਐਸ ਅਤੇ 16 ਐਚਏਐਸ ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਗਏ ਹਨ। ਸੁਮਿਤ ਖਿਮਟਾ ਸਿਰਮੌਰ ਅਤੇ ਰਾਹੁਲ ਕੁਮਾਰ ਲਾਹੌਲ ਦੇ ਨਵੇਂ ਡਿਪਟੀ ਕਮਿਸ਼ਨਰ ਹੋਣਗੇ।

ਲਲਿਤ ਜੈਨ ਨੂੰ ਬੀਬੀਐਨ ਅਥਾਰਟੀ ਦੇ ਸੀਈਓ, ਗੋਪਾਲ ਚੰਦ ਨੂੰ ਸ਼ਿਮਲਾ ਸਮਾਰਟ ਸਿਟੀ ਦਾ ਵਾਧੂ ਚਾਰਜ, ਐਚਪੀਐਮਸੀ ਦੇ ਮੈਨੇਜਿੰਗ ਡਾਇਰੈਕਟਰ ਦਾ ਵਾਧੂ ਚਾਰਜ ਅਤੇ ਸੁਦੇਸ਼ ਕੁਮਾਰ ਮੋਖਤਾ ਨੂੰ ਬਾਗਬਾਨੀ ਵਿਕਾਸ ਸੁਸਾਇਟੀ ਦੇ ਡਾਇਰੈਕਟਰ, ਰਿਚਾ ਵਰਮਾ ਨੂੰ ਡਾਇਰੈਕਟਰ ਲੈਂਡ ਰਿਕਾਰਡ, ਰਾਜੇਸ਼ਵਰ ਗੋਇਲ ਨੂੰ ਸਿਵਲ ਸਪਲਾਈਜ਼ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ, ਦੁਨੀ ਚੰਦ ਰਾਣਾ ਨੂੰ ਵਿਸ਼ੇਸ਼ ਸਕੱਤਰ ਆਫ਼ਤ ਪ੍ਰਬੰਧਨ, ਰਾਮ ਕੁਮਾਰ ਗੌਤਮ ਡਾਇਰੈਕਟਰ ਖੁਰਾਕ ਅਤੇ ਖਪਤਕਾਰ ਮਾਮਲੇ, ਸ਼ੁਭ ਕਰਨ ਸਿੰਘ ਨੂੰ ਹਿਮੂਰਜਾ ਸੀਈਓ ਦਾ ਵਾਧੂ ਚਾਰਜ ਸੋਂਪਿਆ ਗਿਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment