ਹਿਮਾਚਲ ‘ਚ ਲਗਾਤਾਰ ਹੋ ਰਹੀ ਬਰਫ਼ਬਾਰੀ ਕਾਰਨ ਮਨਾਲੀ-ਲੇਹ ਸਮੇਤ ਤਿੰਨ ਰਾਸ਼ਟਰੀ ਮਾਰਗ ਬੰਦ

Rajneet Kaur
2 Min Read

ਸ਼ਿਮਲਾ: ਹਿਮਾਚਲ ਪ੍ਰਦੇਸ਼ ਦੀਆਂ ਉੱਚੀਆਂ ਚੋਟੀਆਂ ‘ਤੇ  ਬਰਫਬਾਰੀ ਜਾਰੀ ਹੈ।  ਰੋਹਤਾਂਗ ਦੱਰਾ, ਬਰਾਲਾਚਾ, ਸ਼ਿੰਕੁਲਾ ਦੱਰਾ ਸਮੇਤ ਕਿਨੌਰ, ਲਾਹੌਲ ਅਤੇ ਕੁੱਲੂ-ਚੰਬਾ ਦੀਆਂ ਚੋਟੀਆਂ ‘ਤੇ ਬਰਫਬਾਰੀ ਹੋ ਰਹੀ ਹੈ। ਧਰਮਸ਼ਾਲਾ ‘ਚ ਧੌਲਾਧਾਰ ਪਹਾੜੀਆਂ ‘ਤੇ ਵੀ ਬਰਫਬਾਰੀ ਹੋਈ ਹੈ।  ਸੂਬੇ ਦੇ ਹੋਰ ਇਲਾਕਿਆਂ ਵਿੱਚ ਮੌਸਮ ਰਲਵਾਂ-ਮਿਲਵਾਂ ਨਜ਼ਰ ਆ ਰਿਹਾ ਹੈ।  ਸ਼ਿਮਲਾ ਸਮੇਤ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਬੱਦਲਵਾਈ ਦੇ ਨਾਲ ਧੁੱਪ ਵੀ ਦੇਖਣ ਨੂੰ ਮਿਲੀ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ ਬੁੱਧਵਾਰ ਨੂੰ ਕੁਝ ਇਲਾਕਿਆਂ ‘ਚ ਮੀਂਹ ਅਤੇ ਬਰਫਬਾਰੀ ਦੀ ਭਵਿੱਖਬਾਣੀ ਕੀਤੀ ਹੈ। ਵੀਰਵਾਰ ਤੋਂ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਸੂਬੇ ‘ਚ ਬਦਲੇ ਮੌਸਮ ਕਾਰਨ ਸਵੇਰ ਅਤੇ ਸ਼ਾਮ ਨੂੰ ਕੜਾਕੇ ਦੀ ਠੰਡ ਪੈ ਰਹੀ ਹੈ।

ਮਨਾਲੀ-ਲੇਹ ਨੂੰ ਸ਼ਿੰਕੁਲਾ ਪਾਸ ਅਤੇ ਕੁੱਲੂ ਦੇ ਔਟ-ਬੰਜਰ-ਸਾਂਝ NH-305 ਰਾਹੀਂ ਜ਼ਾਂਸਕਰ ਨੂੰ ਜੋੜਨ ਵਾਲਾ ਰਸਤਾ ਫਿਲਹਾਲ ਬੰਦ ਹੈ। ਕਬਾਇਲੀ ਜ਼ਿਲੇ ਲਾਹੌਲ-ਸਪੀਤੀ ਦੇ ਲਿੰਡੂਰ ਪਿੰਡ ‘ਚ ਜ਼ਮੀਨ ਖਿਸਕਣ ਕਾਰਨ ਇਕ ਘਰ ਦੀ ਕੰਧ ਡਿੱਗ ਗਈ ਅਤੇ ਕਈਆਂ ‘ਚ ਤਰੇੜਾਂ ਆ ਗਈਆਂ ਹਨ। ਮੰਡੀ-ਕੁੱਲੂ ਐੱਨਐੱਚ ‘ਤੇ ਸਫਰ ਜੋਖਮ ਭਰਿਆ ਹੋ ਗਿਆ ਹੈ। ਕਈ ਥਾਵਾਂ ‘ਤੇ ਚੱਟਾਨਾਂ ਲਟਕ ਰਹੀਆਂ ਹਨ। ਛੇ ਮੀਲ ਅਤੇ ਨੌਂ ਮੀਲ ਵਿੱਚ ਜ਼ਿਆਦਾ ਖ਼ਤਰਾ ਬਣਿਆ ਹੋਇਆ ਹੈ।  ਊਨਾ ਵਿੱਚ ਆਲੂ ਦੀ ਫ਼ਸਲ ਨੂੰ ਨੁਕਸਾਨ ਹੋਣ ਦਾ ਖ਼ਦਸ਼ਾ ਹੈ।ਦੂਜੇ ਪਾਸੇ ਦਾਰਚਾ ਤੋਂ ਅੱਗੇ ਮਨਾਲੀ-ਲੇਹ ਸੜਕ ਬਰਫ਼ਬਾਰੀ ਕਾਰਨ ਮੰਗਲਵਾਰ ਸਵੇਰੇ ਅੱਧੇ ਘੰਟੇ ਲਈ ਬਹਾਲ ਰਹੀ। ਇਸ ਦੌਰਾਨ ਮਨਾਲੀ ਤੋਂ 80 ਵਾਹਨ ਮਨਾਲੀ ਅਤੇ ਸਰਚੂ ਤੋਂ 12 ਵਾਹਨ ਮਨਾਲੀ ਪਹੁੰਚੇ। ਬੀਆਰਓ ਨੇ ਸਵੇਰੇ 11:00 ਵਜੇ ਤੋਂ 11:30 ਵਜੇ ਤੱਕ ਰਸਤਾ ਖੋਲ੍ਹਿਆ, ਜਿਸ ਤੋਂ ਬਾਅਦ ਦਾਰਚਾ ਪੁਲਿਸ ਚੌਕੀ ਤੋਂ ਵਾਹਨਾਂ ਨੂੰ ਲੇਹ ਲਈ ਰਵਾਨਾ ਕੀਤਾ ਗਿਆ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment