ਹਿਮਾਚਲ ਪੁਲਿਸ 1,226 ਕਾਂਸਟੇਬਲਾਂ ਦੀ ਕਰੇਗੀ ਭਰਤੀ

Rajneet Kaur
1 Min Read

ਹਿਮਾਚਲ ਪ੍ਰਦੇਸ਼: ਹਿਮਾਚਲ ਪ੍ਰਦੇਸ਼ ਪੁਲਿਸ ਜਲਦ ਹੀ  877 ਪੁਰਸ਼, 292 ਮਹਿਲਾ ਕਾਂਸਟੇਬਲ ਅਤੇ 57 ਡਰਾਈਵਰ ਦੀ ਭਰਤੀ ਕਰੇਗੀ। ਦਸ ਦਈਏ ਕਿ ਪੁਲਿਸ ਹੈੱਡਕੁਆਰਟਰ ਨੇ ਇਹ ਮਾਮਲਾ ਵਿੱਤ ਵਿਭਾਗ ਅੱਗੇ ਰੱਖਿਆ ਹੈ। ਡੀਜੀਪੀ ਸੰਜੇ ਕੁੰਡੂ ਨੇ ਦੱਸਿਆ ਕਿ ਵਿੱਤ ਵਿਭਾਗ ਨੇ ਪੁਲਿਸ ਵਿਭਾਗ ਦੇ ਇਸ ਪ੍ਰਸਤਾਵ ‘ਤੇ ਵੇਰਵੇ ਮੰਗੇ ਹਨ।

ਇਸ ਲਈ ਅਗਲੇ ਪੰਜ ਸਾਲਾਂ ਨੂੰ ਮੁੱਖ ਰੱਖਦਿਆਂ ਕਾਂਸਟੇਬਲਾਂ ਦੀਆਂ ਅਸਾਮੀਆਂ ਦੀ ਭਰਤੀ ਸਬੰਧੀ ਸਾਰੇ ਜ਼ਿਲ੍ਹਿਆਂ ਤੋਂ ਵੇਰਵੇ ਮੰਗੇ ਗਏ ਹਨ। ਦਸ ਦਈਏ ਕਿ ਪੁਲਿਸ  ਵਿਭਾਗ ਵਿੱਚ ਕਾਂਸਟੇਬਲਾਂ ਦੀਆਂ ਸੈਂਕੜੇ ਅਸਾਮੀਆਂ ਖਾਲੀ ਪਈਆਂ ਹਨ। ਜ਼ਿਲ੍ਹਿਆਂ ਵਿੱਚ ਪੁਲਿਸ ਮੁਲਾਜ਼ਮਾਂ ਦੀ ਵੱਡੀ ਘਾਟ ਹੈ। ਪੁਲਿਸ ਹੈੱਡਕੁਆਰਟਰ ਦਾ ਮੰਨਣਾ ਹੈ ਕਿ ਇਨ੍ਹਾਂ ਅਸਾਮੀਆਂ ਨੂੰ ਭਰਨ ਨਾਲ ਮੁਲਾਜ਼ਮਾਂ ਦਾ ਵਾਧੂ ਕੰਮ ਦਾ ਬੋਝ ਘਟੇਗਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment