Home / ਪੰਜਾਬ / ਵਿਦੇਸ਼ ਜਾਣ ਤੋਂ ਪਹਿਲਾਂ ਹੋ ਜਾਓ ਸਾਵਧਾਨ, ਹੋ ਸਕਦੀ ਹੈ ਯਾਤਰੀਆਂ ਨੂੰ ਪਰੇਸ਼ਾਨੀ

ਵਿਦੇਸ਼ ਜਾਣ ਤੋਂ ਪਹਿਲਾਂ ਹੋ ਜਾਓ ਸਾਵਧਾਨ, ਹੋ ਸਕਦੀ ਹੈ ਯਾਤਰੀਆਂ ਨੂੰ ਪਰੇਸ਼ਾਨੀ

ਅੰਮ੍ਰਿਤਸਰ :– ਅੱਤਵਾਦੀਆਂ ਵਲੋਂ ਕਸ਼ਮੀਰ ਤੋਂ ਬਾਅਦ ਹੁਣ ਪੰਜਾਬ ਨੂੰ ਨਿਸ਼ਾਨਾਂ ਬਣਾਉਣ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਿਕ ਸੁਰੱਖਿਆ ਏਜੰਸੀਆਂ ਨੂੰ ਖੂਫੀਆ ਜਾਣਕਾਰੀ ਮਿਲੀ ਹੈ ਕਿ ਅੱਤਵਾਦੀਆਂ ਵਲੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰ-ਰਾਸ਼ਟਰੀ ਏਅਰਪੋਰਟ ਅਤੇ ਪਠਾਨਕੋਟ ਏਅਰਬੇਸ ‘ਤੇ ਹਮਲੇ ਦਾ ਖਦਸਾ ਜਤਾਇਆ ਹੈ, ਜਿਸ ਤੋਂ ਬਾਅਦ ਅੰਮ੍ਰਿਤਸਰ ਏਅਰਪੋਰਟ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।

    

ਹਵਾਈ ਅੱਡੇ ‘ਤੇ ਕਮਾਡੋਂ ਫੋਰਸ ਅਤੇ ਪੁਲਿਸ ਵਲੋਂ ਸਖਤ ਪਹਿਰਾ ਦਿੱਤਾ ਜਾ ਰਿਹਾ ਹੈ। ਹਵਾਈ ਅੱਡੇ ‘ਚ ਆਉਣ ਜਾਣ ਵਾਲੇ ਲੋਕਾਂ ਦੀ ਬਾਰੀਕੀ ਦੇ ਨਾਲ ਚੈਕਿੰਗ ਜਾ ਰਹੀ ਹੈ, ਪਰ ਉੱਧਰ ਦੂਜੇ ਪਾਸੇ ਪੁਲਿਸ ਕਹਿਣਾ ਹੈ ਕਿ ਤਿਉਹਾਰਾਂ ਦੇ ਮੱਦੇਜ਼ਰ ਇਹ ਸੁਰੱਖਿਆ ਵਧਾਈ ਗਈ ਹੈ।

ਸੁਰੱਖਿਆ ਏਜੰਸੀਆਂ ਨੂੰ ਅੱਤਵਾਦੀ ਹਮਲੇ ਬਾਰੇ ਮਿਲੀ ਜਾਣਕਾਰੀ ਬਾਰੇ ਬੋਲਦਿਆ ਐੱਸ.ਐੱਚ.ਓ ਰਾਜਿੰਦਰ ਸਿੰਘ ਨੇ ਕਿਹਾ ਕਿ ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ।

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਤਰਨ ਤਾਰਨ ਦੇ ਚੋਹਲਾ ਸਾਹਿਬ ਤੋਂ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ 3 ਕਾਰਕੁੰਨ ਫੜੇ ਗਏ, ਜਿਹਨਾਂ ਕੋਲ ਵੱਡੀ ਮਾਤਰਾ ‘ਚ ਹਥਿਆਰ ਵੀ ਬਰਾਮਦ ਹੋਏ, ਇਹ ਹਥਿਆਰ ਪਾਕਿਸਤਾਨ ‘ਚੋਂ ਡਰੋਨ ਰਾਹੀਂ ਪੰਜਾਬ ਆਏ ਅਤੇ ਇਸ ਤੋਂ ਬਾਅਦ 1 ਅਕਤੂਬਰ ਨੂੰ 3 ਨਸ਼ਾ ਤਸਕਰਾਂ ਕੋਲੋਂ ਫਿਰ ਵੱਡੀ ਗਿਣਤੀ ‘ਚ ਹਥਿਆਰ ਮਿਲੇ ਨੇ, ਜਿਸ ਬਾਅਦ ਸੁਰੱਖਿਆ ਏਜ਼ੰਸੀਆਂ ਦੀ ਨੀਂਦ ਹੋਰ ਵੀ ਉੱਡ ਗਈ ਐ, ਅਜਿਹੇ ‘ਚ ਸੁਰੱਖਿਆ ਏਜ਼ੰਸੀਆਂ ਕੋਈ ਵੀ ਗਲਤੀ ਨਹੀਂ ਕਰਨਾ ਚਾਹੁੰਦੀਆਂ।

Check Also

ਸਿੱਖ ਲੀਡਰਾਂ ਨੇ ਜਦੋਂ ਜੁੱਤੇ ਪਾ ਕੇ ਸੁਣੀ ਗੁਰਬਾਣੀ! ਹੁਣ ਅਕਾਲ ਤਖਤ ਸਾਹਿਬ ਕਰੇ ਫੈਸਲਾ

ਨਵੀਂ ਦਿੱਲੀ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ਨੂੰ ਲੈ …

Leave a Reply

Your email address will not be published. Required fields are marked *