ਹੋਟਲ ਦੀ ਛੱਤ ‘ਤੇ ਡਿੱਗਿਆ ਹੈਲੀਕਾਪਟਰ, ਹਾਦਸੇ ਵੇਲੇ ਹੋਟਲ ‘ਚ ਸੀ ਸੈਂਕੜੇ ਲੋਕ ਮੌਜੂਦ, ਵੀਡੀਓ ਆਈ ਸਾਹਮਣੇ

Global Team
2 Min Read

ਵੈਲਿੰਗਟਨ: ਆਸਟ੍ਰੇਲੀਆ ਦੇ ਕਵੀਂਸਲੈਂਡ ਵਿੱਚ ਸੋਮਵਾਰ ਸਵੇਰੇ ਇੱਕ ਹੈਲੀਕਾਪਟਰ ਦੇ ਇੱਕ ਹੋਟਲ ਦੀ ਛੱਤ ‘ਤੇ ਡਿੱਗਣ ਕਾਰਨ ਪਾਇਲਟ ਦੀ ਮੌਤ ਹੋ ਗਈ। ਹੈਲੀਕਾਪਟਰ ‘ਚ ਅੱਗ ਲੱਗਣ ਤੋਂ ਬਾਅਦ ਕਰੀਬ 400 ਲੋਕਾਂ ਨੂੰ ਹੋਟਲ ‘ਚੋਂ ਬਾਹਰ ਕੱਢਣਾ ਪਿਆ, ਜਦਕਿ ਇੱਥੇ ਰੁਕੇ ਇੱਕ ਜੋੜੇ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਕੇਅਰਨਜ਼ ਸ਼ਹਿਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਾਰੇ ਗਏ ਪਾਇਲਟ ਦੀ ਪਛਾਣ ਨਹੀਂ ਹੋ ਸਕੀ ਹੈ। ਇਸ ਦੇ ਨਾਲ ਹੀ ਅਧਿਕਾਰੀਆਂ ਨੇ ਇਹ ਵੀ ਪੁਸ਼ਟੀ ਨਹੀਂ ਕੀਤੀ ਕਿ ਹੈਲੀਕਾਪਟਰ ਨੇ ਕਿਸ ਮਕਸਦ ਲਈ ਉਡਾਣ ਭਰੀ ਸੀ ਅਤੇ ਸੈਰ-ਸਪਾਟਾ ਗਤੀਵਿਧੀਆਂ ਵਿੱਚ ਲੱਗੇ ਹੈਲੀਕਾਪਟਰ ਨੂੰ ਕੇਅਰਨਜ਼ ਹਵਾਈ ਅੱਡੇ ਤੋਂ ਉਡਾਣ ਭਰਨ ਦੀ ਮਨਜ਼ੂਰੀ ਕਿਸ ਨੇ ਦਿੱਤੀ ਸੀ।

ਕੁਈਨਜ਼ਲੈਂਡ ਪੁਲਿਸ ਵਿਭਾਗ ਦੇ ਕਾਰਜਕਾਰੀ ‘ਚੀਫ਼ ਸੁਪਰਡੈਂਟ’ ਸ਼ੇਨ ਹੋਮਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅੱਗ ਲੱਗਣ ਕਾਰਨ ਪੂਰੇ ਹੋਟਲ ਵਿੱਚ ਧੂੰਆਂ ਫੈਲ ਗਿਆ, ਜਿਸ ਕਾਰਨ ਇੱਥੇ ਠਹਿਰੇ ਇੱਕ ਜੋੜੇ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਕਾਰਨ ਹਸਪਤਾਲ ਦਾਖ਼ਲ ਕਰਵਾਇਆ ਗਿਆ। ਉਹਨਾਂ ਦੱਸਿਆ ਕਿ ਹੋਟਲ ਦੇ ਆਲੇ ਦੁਆਲੇ ਦੇ ਖੇਤਰ ਵਿੱਚ ਕੋਈ ਹੋਰ ਨੁਕਸਾਨ ਦੀ ਖਬਰ ਨਹੀਂ ਹੈ, ਇਹ ਵੀ ਹਾਲੇ ਪਤਾ ਨਹੀਂ ਹੈ ਕਿ ਹੈਲੀਕਾਪਟਰ ਨੂੰ ਉਡਾਉਣ ਵਾਲੇ ਵਿਅਕਤੀ ਕੋਲ ਪਾਇਲਟ ਦਾ ਲਾਇਸੈਂਸ ਸੀ ਜਾਂ ਨਹੀਂ।

ਉੱਥੇ ਹੀ ਨਟੀਲਸ ਏਵੀਏਸ਼ਨ ਨੇ ਇੱਕ ਲਿਖਤੀ ਬਿਆਨ ਵਿੱਚ ਕਿਹਾ ਕਿ ਹੈਲੀਕਾਪਟਰ ਨੇ “ਅਣਅਧਿਕਾਰਤ” ਤਰੀਕੇ ਨਾਲ ਉਡਾਣ ਭਰੀ ਸੀ ਪਰ ਉਹ ਹੋਰ ਵੇਰਵੇ ਨਹੀਂ ਦੇਣਗੇ। ਕੇਅਰਨਜ਼ ਹਵਾਈ ਅੱਡੇ ਦੇ ਮੁੱਖ ਕਾਰਜਕਾਰੀ ਰਿਚਰਡ ਬਾਰਕਰ ਨੇ ਕਿਹਾ ਕਿ ਸ਼ੁਰੂਆਤੀ ਖੋਜਾਂਚ ਤੋਂ ਲਗ ਰਿਹਾ ਹੈ ਕਿ “ਹਵਾਈ ਅੱਡੇ ‘ਤੇ ਸੁਰੱਖਿਆ ਜਾਂ ਪ੍ਰਕਿਰਿਆਵਾਂ ਵਿੱਚ ਕੋਈ ਕਮੀ ਨਹੀਂ ਸੀ।”

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

- Advertisement -

 

Share this Article
Leave a comment