Home / News / ਨਾਮੀ ਪੰਜਾਬੀ ਗਾਇਕ ‘ਜੱਗੀ ਡੀ’ ਲੰਦਨ ‘ਚ ਗ੍ਰਿਫਤਾਰ, ਜਾਣੋ ਕੀ ਹੈ ਪੂਰਾ ਮਾਮਲਾ

ਨਾਮੀ ਪੰਜਾਬੀ ਗਾਇਕ ‘ਜੱਗੀ ਡੀ’ ਲੰਦਨ ‘ਚ ਗ੍ਰਿਫਤਾਰ, ਜਾਣੋ ਕੀ ਹੈ ਪੂਰਾ ਮਾਮਲਾ

ਲੰਦਨ : ਮਸ਼ਹੂਰ ਪੰਜਾਬੀ ਗਾਇਕ ਜਗਵਿੰਦਰ ਸਿੰਘ ਧਾਲੀਵਾਲ ਉਰਫ਼ ਜੱਗੀ ਡੀ ਨੂੰ ਲੰਦਨ ਪੁਲਿਸ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਜੱਗੀ ਡੀ ਦੀ ਪਤਨੀ ਕਿਰਨ ਸੰਧੂ ਵੱਲੋਂ ਘਰੇਲੂ ਹਿੰਸਾ ਦੀ ਸ਼ਿਕਾਇਤ ਦਰਜ ਕਰਵਾਏ ਜਾਣ ਤੋਂ ਬਾਅਦ ਪੁਲਿਸ ਨੇ ਇਹ ਕਾਰਵਾਈ ਕੀਤੀ।

ਜਗਵਿੰਦਰ ਸਿੰਘ ਧਾਲੀਵਾਲ ਅਤੇ ਅਤੇ ਕਿਰਨ ਸੰਧੂ ਦਾ ਵਿਆਹ 11 ਸਾਲ ਪਹਿਲਾਂ ਹੋਇਆ ਸੀ ਅਤੇ ਦੋਹਾਂ ਦੇ ਤਿੰਨ ਬੱਚੇ ਹਨ। ਖਬਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਜੱਗੀ ਨੇ ਦਿੱਲੀ ਦੇ ਇਕ ਹੋਟਲ ਵਿਚ ਕੁੜੀਆਂ ਨਾਲ ਪਾਰਟੀ ਕੀਤੀ ਜਿਸ ਦੌਰਾਨ ਨਸ਼ਿਆਂ ਦੀ ਵਰਤੋਂ ਕੀਤੀ। ਇਸ ਤੋਂ ਬਾਅਦ ਉਹ ਵਿਆਹ ਦੀ 11ਵੀਂ ਵਰ੍ਹੇਗੰਢ ਮਨਾਉਣ ਲੰਡਨ ਚਲਾ ਗਿਆ। ਜੱਗੀ ਦੇ ਘਰ ਪਹੁੰਚਣ ‘ਤੇ ਉਸ ਦਾ ਫੋਨ ਕਿਰਨ ਚੈਕ ਕੀਤਾ ਤੇ ਕੁਝ ਮੈਸੇਜ ਪੜ੍ਹ ਲਏ। ਇਸ ਗੱਲ ਤੇ ਜਗੀ ਭੜਕ ਗਿਆ ਅਤੇ ਤੇ ਕਿਰਨ ਦੀ ਕੁੱਟਮਾਰ ਕੀਤੀ। ਕਿਰਨ ਨੇ ਮਦਦ ਲਈ ਪੁਲਿਸ ਨੂੰ ਬੁਲਾ ਲਿਆ।

ਜੱਗੀ ਦਾ ਫ਼ੋਨ ਕਿਰਨ ਕੋਲ ਹੋਣ ਕਾਰਨ ਉਸ ਨੇ ਚੈਟਿੰਗ ਦਾ ਕੁਝ ਹਿੱਸਾ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਕਰ ਦਿੱਤਾ। ਕਿਰਨ ਨੂੰ ਜੱਗੀ ਦੇ ਫੋਨ ਤੋਂ ਪਤਾ ਲੱਗਿਆ ਕਿ ਉਸ ਨੇ ਗੁਰੂ ਰੰਧਾਵਾ ਅਤੇ ਕੁੜੀਆਂ ਨਾਲ ਪਾਰਟੀ ਕੀਤੀ ਅਤੇ ਨਸ਼ਾ ਵੀ ਕੀਤਾ। ਇਨ੍ਹਾਂ ਪੋਸਟਾਂ ਨੂੰ ਬਾਅਦ ਵਿਚ ਜੱਗੀ ਨੇ ਡਿਲੀਟ ਕਰ ਦਿੱਤਾ ਅਤੇ ਸੋਸ਼ਲ ਮੀਡੀਆ ‘ਤੇ ਸਫ਼ਾਈ ਦਿੰਦਿਆਂ ਕਿਹਾ ਕਿ ਗੁਰੂ ਰੰਧਾਵਾ ਅਤੇ ਨਵਜੋਤ ਸਿੰਘ ਮੇਰੀ ਨਿਜੀ ਜ਼ਿੰਦਗੀ ਦੇ ਇਸ ਹਿੱਸੇ ‘ਚ ਸ਼ਾਮਲ ਨਹੀਂ। ਮੈਂ ਸਾਫ ਤੌਰ ‘ਤੇ ਕਹਿਣਾ ਚਾਹੁੰਦਾ ਹਾਂ ਕਿ ਮੇਰੇ ਗ਼ਲਤ ਕੰਮਾਂ ‘ਚ ਉਨ੍ਹਾਂ ਦੋਹਾਂ ਦੀ ਕੋਈ ਸ਼ਮੂਲੀਅਤ ਨਹੀਂ।

Check Also

ਕੋਰੋਨਾ ਦੇ ਵੱਧ ਰਹੇ ਕਹਿਰ ਨੂੰ ਦੇਖਦਿਆਂ ਚੰਡੀਗੜ੍ਹ ‘ਚ ਕਰਫਿਊ ਦਾ ਐਲਾਨ

ਚੰਡੀਗੜ੍ਹ: ਪੂਰੇ ਦੇਸ਼ ਦੇ ਨਾਲ-ਨਾਲ ਚੰਡੀਗੜ੍ਹ ਵਿੱਚ ਵੀ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ। …

Leave a Reply

Your email address will not be published. Required fields are marked *