ਦਿਲ ਦਹਿਲਾ ਦੇਣ ਵਾਲੀ ਘਟਨਾ, ਆਂਗਣਵਾੜੀ ਵਰਕਰ ਨੇ ਜਲਾਇਆ 3 ਸਾਲਾਂ ਮਾਸੂਮ ਬੱਚੇ ਦਾ Private Part

Rajneet Kaur
2 Min Read

ਕਰਨਾਟਕ : ਕਰਨਾਟਕ ਦੇ ਤੁਮਾਕੁਰੂ ਜ਼ਿਲ੍ਹੇ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜ਼ਿਲ੍ਹੇ ਦੀ ਇੱਕ ਆਂਗਣਵਾੜੀ ਵਰਕਰ ਨੇ ਸਕੂਲ ਵਿੱਚ ਆਪਣੇ ਕੱਪੜੇ ਵਾਰ-ਵਾਰ ਗਿੱਲੇ ਕਰ ਲੈਣ ਵਾਲੇ ਤਿੰਨ ਸਾਲਾਂ ਦਾ ਗੁਪਤ ਅੰਗ ਸਾੜ ਦਿੱਤਾ, ਜਿਸ ਮਗਰੋਂ ਆਂਗਣਵਾੜੀ ਵਰਕਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ। ਪੁਲਿਸ ਨੇ ਦਸਿਆ ਕਿ ‘ਆਂਗਣਵਾੜੀ ਵਰਕਰ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਇੱਕ ਤਿੰਨ ਸਾਲ ਦਾ ਲੜਕਾ ਕਲਾਸਰੂਮ ਵਿੱਚ ਵਾਰ-ਵਾਰ ਆਪਣੀ ਪੈਂਟ ਗਿੱਲੀ ਕਰ ਰਿਹਾ ਸੀ। ਬੱਚੇ ਦੇ ਗੁਪਤ ਅੰਗ ਨੂੰ ਸਾੜਨ ਦੇ ਦੋਸ਼ ‘ਚ ਆਂਗਣਵਾੜੀ ਵਰਕਰ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਇਸਦੀ ਸ਼ਿਕਾਇਤ ਮਹਿਲਾ ਅਤੇ ਬਾਲ ਵਿਕਾਸ ਅਧਿਕਾਰੀ ਵੱਲੋਂ ਦਰਜ ਕਰਵਾਈ ਗਈ । ਘਟਨਾ 19 ਅਗਸਤ ਦੀ ਦੱਸੀ ਜਾ ਰਹੀ ਹੈ।ਜ਼ਿਲੇ ਦੇ ਚੀਕਾ ਨਯਨਕਹਾਲੀ ਤਾਲੁਕ ਦੇ ਗੋਡੇਕੇਰੇ ਪਿੰਡ ਦੇ ਨਿਵਾਸੀਆਂ ਨੇ ਆਂਗਣਵਾੜੀ ਵਰਕਰਾਂ ‘ਤੇ ਬੱਚਿਆਂ ‘ਤੇ ਤਸ਼ੱਦਦ ਕਰਨ ਦਾ ਦੋਸ਼ ਲਾਉਂਦੇ ਹੋਏ ਅਧਿਕਾਰੀ ਨੂੰ ਪੱਤਰ ਲਿਖਿਆ ਹੈ।

ਸ਼ਿਕਾਇਤ ਦੇ ਆਧਾਰ ‘ਤੇ ਸਰਕਾਰੀ ਅਧਿਕਾਰੀ ਜੀ ਹੋਨੱਪਾ ਨੇ ਮਾਮਲੇ ਦੀ ਜਾਂਚ ਲਈ ਪਿੰਡ ਦਾ ਦੌਰਾ ਕੀਤਾ। ਉਨ੍ਹਾਂ ਨੇ ਆਂਗਣਵਾੜੀ ਵਰਕਰ ਰਸ਼ਮੀ ਕੇ.ਪੀ. ਤੋਂ ਪੁੱਛਗਿੱਛ ਕੀਤੀ। ਇਸ ਦੌਰਾਨ ਰਸ਼ਮੀ ਨੇ ਦੱਸਿਆ ਕਿ ਉਹ ਮਾਚਿਸ ਦੀ ਤੀਲੀ ਨਾਲ ਬੱਚੇ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਅਚਾਨਕ ਅੱਗ ਲੱਗ ਗਈ। ਬੱਚੇ ਨੇ ਇਸ ਦੀ ਸ਼ਿਕਾਇਤ ਆਪਣੀ ਦਾਦੀ ਨੂੰ ਕੀਤੀ ਅਤੇ ਉਸ ਤੋਂ ਬਾਅਦ ਬੱਚੇ ਦਾ ਇਲਾਜ ਕਰਇਆ ਗਿਆ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment