ਅਨੇਕਾਂ ਗੁਣਾ ਨਾਲ ਭਰਪੂਰ ਖੀਰਾ ਤੁਹਾਨੂੰ ਕਈ ਬਿਮਾਰੀਆਂ ਤੋਂ ਰੱਖੇਗਾ ਦੂਰ

TeamGlobalPunjab
2 Min Read

ਨਿਊਜ਼ ਡੈਸਕ: ਖੀਰਾ ਇੱਕ ਵੇਲ ਵਾਲਾ ਪੌਦਾ ਹੈ ਜਿਸ ਦਾ ਸੇਵਨ ਪੂਰੇ ਭਾਰਤ ਵਿੱਚ ਗਰਮੀਆਂ ‘ਚ ਕੀਤਾ ਜਾਂਦਾ ਹੈ। ਖੀਰੇ  ਨੂੰ ਕੱਚਾ ਖਾਧਾ ਜਾਂਦਾ ਹੈ ਜਾਂ ਇਸ ਨੂੰ ਸਲਾਦ ਦੇ ਤੌਰ ‘ਤੇ ਪਰੋਸਿਆ ਜਾਂਦਾ ਹੈ। ਘੱਟ ਫੈਟ ਅਤੇ ਕੈਲੋਰੀ ਨਾਲ ਭਰਪੂਰ ਖੀਰੇ ਦਾ ਸੇਵਨ ਸਰੀਰ ਨੂੰ ਕਈ ਗੰਭੀਰ ਬਿਮਾਰੀਆਂ ਤੋਂ ਬਚਾਉਣ ਵਿੱਚ ਸਹਾਇਕ ਹੈ।

ਖੀਰੇ ਵਿੱਚ ਇਰੇਪਸਿਨ ਨਾਮਕ ਐਂਜਾਇਮ ਹੁੰਦਾ ਹੈ, ਜੋ ਪ੍ਰੋਟੀਨ ਨੂੰ ਪਚਾਉਣ ਵਿੱਚ ਸਹਾਇਤਾ ਕਰਦਾ ਹੈ। ਇਸ ਤੋਂ ਇਲਾਵਾ ਖੀਰਾ ਪਾਣੀ ਦਾ ਬਹੁਤ ਵਧੀਆ ਸਰੋਤ ਹੁੰਦਾ ਹੈ, ਇਸ ਵਿੱਚ 96% ਪਾਣੀ ਹੁੰਦਾ ਹੈ। ਖੀਰੇ ਵਿੱਚ ਵਿਟਾਮਿਨ ਏ, ਬੀ1, ਬੀ6 ਸੀ, ਡੀ ਪੌਟੇਸ਼ਿਅਮ, ਫਾਸਫੋਰਸ, ਆਇਰਨ ਆਦਿ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ।

ਦਿਲ ਲਈ ਫਾਇਦੇਮੰਦ ਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ‘ਚ ਰੱਖੇ

ਖੀਰੇ ‘ਚ ਕੋਲੇਸਟ੍ਰੋਲ ਬਿਲਕੁੱਲ ਨਹੀਂ ਹੁੰਦਾ। ਇਸ ਨਾਲ ਦਿਲ ਸਬੰਧੀ ਰੋਗ ਹੋਣ ਦਾ ਖਦਸ਼ਾ ਘੱਟ ਰਹਿੰਦਾ ਹੈ। ਖੀਰੇ ਵਿੱਚ ਫਾਇਬਰ, ਪੋਟਾਸ਼ੀਅਮ ਅਤੇ ਮੈਗਨੀਸ਼ਿਅਮ ਹੁੰਦਾ ਹੈ ਜੋ ਬਲੱਡ ਪ੍ਰੈਸ਼ਰ ਠੀਕ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਖੀਰਾ ਵੱਧ ਅਤੇ ਘੱਟ ਬਲੱਡ ਪ੍ਰੈਸ਼ਰ ਦੋਨਾਂ ਵਿੱਚ ਹੀ ਇੱਕ ਤਰ੍ਹਾਂ ਨਾਲ ਦਵਾਈ ਦਾ ਕੰਮ ਕਰਦਾ ਹੈ।

- Advertisement -

ਭਾਰ ਘਟਾਉਣ ਲਈ

ਖੀਰੇ ‘ਚ ਕੈਲਰੀ ਘੱਟ ਹੁੰਦੀ ਹੈ ਅਤੇ ਫਾਈਬਰ ਜ਼ਿਆਦਾ ਮਾਤਰਾ ‘ਚ ਹੁੰਦੇ ਹਨ, ਜੋ ਖਾਣਾ ਪਚਾਉਣ ਵਿੱਚ ਮਦਦਗਾਰ ਹੁੰਦੇ ਹਨ। ਇਸ ਲਈ ਭਾਰ ਘੱਟ ਕਰਨ ਲਈ ਇਹ ਚੰਗਾ ਵਿਕਲਪ ਹੋ ਸਕਦਾ ਹੈ।

ਕੈਂਸਰ ਲਈ ਫਾਇਦੇਮੰਦ

ਖੀਰੇ ਦੇ ਨੇਮੀ ਸੇਵਨ ਨਾਲ ਕੈਂਸਰ ਦਾ ਖ਼ਤਰਾ ਘੱਟ ਹੁੰਦਾ ਹੈ। ਇਸ ਵਿਚ ਮੌਜੂਦ ਤੱਤ ਸਭ ਤਰ੍ਹਾਂ ਦੇ ਕੈਂਸਰ ਜਿਨ੍ਹਾਂ ਵਿੱਚ ਛਾਤੀ ਦਾ ਕੈਂਸਰ ਵੀ ਸ਼ਾਮਲ ਹੈ, ਦੀ ਰੋਕਥਾਮ ਵਿੱਚ ਕਾਰਗਰ ਹਨ।

ਕਬਜ ਤੋਂ ਰਾਹਤ

- Advertisement -

ਨਿਯਮਤ ਰੂਪ ਨਾਲ ਖੀਰੇ ਦਾ ਸੇਵਨ ਕਬਜ ਤੋਂ ਰਾਹਤ ਦਵਾਉਣ ‘ਚ ਮੁਕਤੀ ਦਿਵਾਉਣ ਦੇ ਨਾਲ ਹੀ ਪੇਟ ਨਾਲ ਜੁੜੀਆਂ ਹਰ ਸਮੱਸਿਆ ਵਿੱਚ ਫਾਇਦੇਮੰਦ ਸਾਬਤ ਹੁੰਦਾ ਹੈ। ਇਸ ਤੋਂ ਇਲਾਵਾ ਐਸਿਡਿਟੀ, ਛਾਤੀ ਦੀ ਜਲਣ ਵਿੱਚ ਨਿਯਮਤ ਰੂਪ ਵਿਚ ਖੀਰਾ ਖਾਣਾ ਲਾਭਦਾਇਕ ਹੁੰਦਾ ਹੈ।

Share this Article
Leave a comment