ਹਿੰਗ ਦਾ ਪਾਣੀ ਇਨ੍ਹਾਂ ਬਿਮਾਰੀਆਂ ਲਈ ਹੈ ਰਾਮਬਾਣ, ਜਾਣੋ ਹਿੰਗ ਦਾ ਪਾਣੀ ਤਿਆਰ ਕਰਨ ਦੀ ਵਿਧੀ?

TeamGlobalPunjab
3 Min Read

ਨਿਊਜ਼ ਡੈਸਕ : ਭਾਰਤੀ ਮਸਾਲਿਆਂ ‘ਚ ਹਿੰਗ ਦਾ ਵਿਸ਼ੇਸ਼ ਸਥਾਨ ਹੈ। ਹਿੰਗ ਦੀ ਵਰਤੋਂ ਭੋਜਨ ਨੁੰ ਸੁਆਦ ਤੇ ਖੁਸਬੂਦਾਰ ਬਣਾਉਣ ‘ਚ ਕੀਤੀ ਜਾਂਦੀ ਹੈ। ਹਿੰਗ ‘ਚ ਐਂਟੀ-ਵਾਇਰਲ, ਐਂਟੀ-ਇਨਫਲੇਮੇਟਰੀ ਅਤੇ ਐਂਟੀ-ਬੈਕਟਰੀਆ ਗੁਣ ਮੌਜੂਦ ਹੁੰਦੇ ਹਨ। ਇਸ ਲਈ ਹਿੰਗ ਦਾ ਸੇਵਨ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੈ। ਹਿੰਗ ਦਾ ਪਾਣੀ ਵੀ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ। ਆਓ ਜਾਣਦੇ ਹਾਂ ਕਿ ਹਿੰਗ ਦੇ ਪਾਣੀ ਨੂੰ ਤਿਆਰ ਕਰਨ ਦੀ ਵਿਧੀ ਤੇ ਸਰੀਰ ਨੂੰ ਇਸ ਤੋਂ ਹੋਣ ਵਾਲੇ ਇਸ ਦੇ ਫਾਇਦਿਆਂ ਬਾਰੇ….

ਹਿੰਗ ਦਾ ਪਾਣੀ ਤਿਆਰ ਕਰਨ ਦੀ ਵਿਧੀ

ਘਰ ‘ਚ ਆਸਾਨੀ ਨਾਲ ਹਿੰਗ ਦਾ ਪਾਣੀ ਤਿਆਰ ਕੀਤਾ ਜਾ ਸਕਦਾ ਹੈ। ਇੱਕ ਗਿਲਾਸ ਪਾਣੀ (ਹਲਕਾ ਗਰਮ) ‘ਚ ਅੱਧਾ ਚਮਚ ਹਿੰਗ ਪਾਊਡਰ ਪਾ ਕੇ ਇਸ ਦਾ ਘੋਲ ਤਿਆਰ ਕਰ ਲਓ। ਰੋਜ਼ਾਨਾ ਸਵੇਰੇ ਖਾਲੀ ਪੇਟ ਹਿੰਗ ਦਾ ਪਾਣੀ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਹਿੰਗ ਦਾ ਪਾਣੀ ਭੋਜਨ ਨੂੰ ਹਜ਼ਮ ਕਰਨ ‘ਚ  ਮਦਦ ਕਰਦਾ ਹੈ ਨਾਲ ਹੀ ਇਹ ਗੈਸ ਅਤੇ ਬਦਹਜ਼ਮੀ ਨੂੰ ਵੀ ਦੂਰ ਕਰਦਾ ਹੈ।

ਖੰਘ, ਦਮਾ ਤੋਂ ਰਾਹਤ

- Advertisement -

ਐਂਟੀ-ਵਾਇਰਲ ਅਤੇ ਐਂਟੀਬਾਇਓਟਿਕ ਗੁਣਾਂ ਦੇ ਕਾਰਨ ਹਿੰਗ ਦੇ ਸੇਵਨ ਨਾਲ ਸੁੱਕੀ ਖੰਘ, ਦਮਾ ਵਰਗੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਇਹ ਛਾਤੀ ਦੀ ਜਕੜ ਅਤੇ ਬਲਗਮ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਪ੍ਰਦਾਨ ਕਰਦੀ ਹੈ। ਹਿੰਗ, ਅਦਰਕ ਅਤੇ ਸ਼ਹਿਦ ਨੂੰ ਕੋਸੇ ਪਾਣੀ ਵਿਚ ਮਿਲਾ ਕੇ ਪੀਣ ਨਾਲ ਸਾਹ ਸਬੰਧੀ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।

ਦਮੇ ਦੀ ਬੀਮਾਰੀ ਤੋਂ ਛੁਟਕਾਰਾ ਪਾਉਣ ਲਈ ...

ਮੋਟਾਪਾ ਘੱਟ ਕਰਨ ‘ਚ ਮਦਦਗਾਰ

ਹਿੰਗ ਦਾ ਪਾਣੀ ਮੇਟਾਬੋਲਿਜ਼ਮ ਨੂੰ ਵਧਾਉਂਦਾ ਹੈ। ਇਹ ਸਰੀਰ ਵਿਚ ਵਧੇਰੇ ਚਰਬੀ ਇਕੱਠੀ ਨਹੀਂ ਹੋਣ ਦਿੰਦਾ। ਇਸ ਲਈ ਹਿੰਗ ਦਾ ਪਾਣੀ ਸਰੀਰ ਦੇ ਭਾਰ ਨੂੰ ਘਟਾਉਣ ਵਿੱਚ ਸਹਾਇਤਾ ਕਰਦਾ ਹੈ। ਇਸ ਦੇ ਨਾਲ ਹੀ ਹਿੰਗ ਸਰੀਰ ਵਿਚਲੇ ਬੈਡ ਕੋਲੇਸਟ੍ਰੋਲ ਨੂੰ ਵੀ ਨਿਯੰਤਰਿਤ ਕਰਦਾ ਹੈ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ। ਇਹ ਪੇਟ ਦੇ ਪੀਐਚ ਦੇ ਪੱਧਰ ਨੂੰ ਵੀ ਨਿਯੰਤਰਿਤ ਕਰਦਾ ਹੈ।

ਕਾਲੇ ਜੀਰੇ ਨਾਲ ਮਿਲਣਗੇ ਹੈਰਾਨੀਜਕ ਫਾਇਦੇ

- Advertisement -

ਸਿਰ ਦਰਦ ਤੋਂ ਰਾਹਤ

ਹਿੰਗ ‘ਚ ਐਂਟੀ-ਇਨਫਲੇਮੇਟਰੀ ਗੁਣ ਮੌਜੂਦ ਹੁੰਦੇ ਹਨ। ਇਹ ਗੁਣ ਸਿਰ ਦਰਦ ਤੋਂ ਛੁਟਕਾਰਾ ਦਵਾਉਣ ‘ਚ ਕਾਰਗਰ ਹੁੰਦੇ ਹਨ। ਇੱਕ ਗਿਲਾਸ ਹਿੰਗ ਦਾ ਪਾਣੀ ਪੀਣ ਨਾਲ ਸਿਰ ਦਰਦ ਤੋਂ ਰਾਹਤ ਮਿਲਦੀ ਹੈ। ਇਸ ਨੂੰ ਪੀਣ ਨਾਲ ਸਾਹ ਸਬੰਧੀ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲਦਾ ਹੈ।

ਸਿਰ ਦਰਦ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ...

ਪੀਰੀਅਡ (ਮਾਹਮਾਰੀ) ਦਰਦ ਵਿੱਚ ਰਾਹਤ

ਹਿੰਗ ਪੀਰੀਅਡ (ਮਾਹਮਾਰੀ) ਦੌਰਾਨ ਔਰਤਾਂ ਨੂੰ ਪੇਟ ਦੇ ਹੇਠਲੇ ਹਿੱਸੇ ‘ਚ ਹੋਣ ਵਾਲੇ ਦਰਦ ਤੋਂ ਛੁਟਕਾਰਾ ਪਾਉਣ ਲਈ ਵੀ ਪ੍ਰਭਾਵਸ਼ਾਲੀ ਹੈ। ਇਹ ਸਰੀਰ ਵਿਚ ਖੂਨ ਦੇ ਗੇੜ ਨੂੰ ਵਧਾਉਂਦਾ ਹੈ, ਜਿਸ ਨਾਲ ਪੀਰੀਅਡ ਦੇ ਦਰਦ ਤੋਂ ਰਾਹਤ ਮਿਲਦੀ ਹੈ। ਨਿਯਮਿਤ ਰੂਪ ‘ਚ ਖਾਲੀ ਪੇਟ ਹਿੰਗ ਦਾ ਪਾਣੀ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁਦਾ ਹੈ।

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Share this Article
Leave a comment