ਵਿਸ਼ਵ ਹੈਪੀਟਾਈਟਸ ਦਿਵਸ – ਬਚਾਅ ਲਈ ਜਾਗਰੂਕਤਾ ਦੀ ਲੋੜ

TeamGlobalPunjab
2 Min Read

ਨਿਊਜ਼ ਡੈਸਕ (ਅਵਤਾਰ ਸਿੰਘ) : ਅਮਰੀਕੀ ਵਿਗਿਆਨੀ ਸੈਮੁਅਲ ਬਾਰੂਚ ਬਲੂਮਰਗ ਦਾ ਜਨਮ ਦਿਨ 28 ਜੁਲਾਈ 1925 ਨੂੰ ਹੋਣ ਕਰਕੇ ਵਿਸ਼ਵ ਹੈਪੀਟਾਈਟਸ ਦਿਵਸ ਤੌਰ ‘ਤੇ ਮਨਾਇਆ ਜਾਂਦਾ ਹੈ। ਉਨ੍ਹਾਂ ਨੂੰ 1976 ਵਿੱਚ ਹੈਪੀਟਾਈਟਸ ਬੀ ਪੈਦਾ ਕਰਨ ਵਾਲੇ ਵਾਇਰਸ ਦੀ ਖੋਜ ਕਰਨ ‘ਤੇ 1976 ਵਿੱਚ ਨੋਬਲ ਪੁਰਸਕਾਰ ਮਿਲਿਆ।

ਇਹ ਦਿਨ 31-5-2010 ਨੂੰ ਵਿਸ਼ਵ ਸਿਹਤ ਸੰਸਥਾ ਨੇ ਹਰ ਸਾਲ 28 ਜੁਲਾਈ ਨੂੰ ਮਨਾਉਣ ਦਾ ਫੈਸਲਾ ਕੀਤਾ ਅਤੇ ਇਸ ਦੀ ਰੋਕਥਾਮ, ਕੰਟਰੋਲ ਤੇ ਇਲਾਜ ਉਮੀਦ ਮੁਤਾਬਿਕ ਨਾ ਹੋਣ ‘ਤੇ ਚਿੰਤਾ ਵੀ ਪ੍ਰਗਟ ਕੀਤੀ।

ਪੀਲੀਆ (ਹੈਪੇਟਾਈਟਸ) ਜਿਗਰ ਵਿੱਚ ਵਾਇਰਲ ਇਨਫੈਕਸਨ ਨਾਲ ਹੁੰਦਾ ਹੈ। ਇਹ ਹੈਪੀਟਾਈਟਸ ਏ, ਬੀ, ਸੀ, ਡੀ ਅਤੇ ਈ ਆਦਿ ਕਿਸਮਾਂ ਦਾ ਹੁੰਦਾ ਹੈ।ਆਮ ਤੌਰ ‘ਤੇ ਏ ਬੀ ਤੇ ਸੀ ਦੇ ਜਿਆਦਾ ਰੋਗੀ ਹੁੰਦੇ ਹਨ। ਏ ਤੇ ਈ ਦੂਸ਼ਿਤ ਪਾਣੀ ਤੇ ਖਰਾਬ ਭੋਜਨ ਤੋਂ ਹੁੰਦਾ ਹੈ। ਇਹ ਜਿਆਦਾ ਸਾਫ ਪਾਣੀ ਤੇ ਸਾਫ ਸਫਾਈ ਦੀ ਘਾਟ ਕਰਕੇ ਹੁੰਦਾ ਹੈ।

ਬੀ ਤੇ ਸੀ ਜਿਸਨੂੰ ਕਾਲਾ ਪੀਲੀਆ ਵੀ ਕਹਿੰਦੇ ਹਨ ਇਹ ਦੂਸ਼ਿਤ ਖੂਨ, ਦੂਸ਼ਿਤ ਸਰਿੰਜ ਤੇ ਜਿਨਸੀ ਸਬੰਧ ਨਾਲ ਫੈਲਦਾ ਹੈ।

- Advertisement -

ਹੈਪੀਟਾਈਟਸ ਬੀ ਦੇ ਟੀਕੇ ਹਸਪਤਾਲਾਂ ਵਿੱਚੋਂ ਲਗਦੇ ਹਨ। ਹੈਪੀਟਾਈਟਸ ਸੀ (HCV) ਦੇ ਵਿਸ਼ਾਣੂ ਜਿਗਰ ਨੂੰ ਕਮਜੋਰ ਕਰਦੇ ਹਨ ਜਿਸ ਕਾਰਨ ਜਿਗਰ ਫੇਲ ਜਾਂ ਇਸ ਦਾ ਕੈਂਸਰ ਹੋ ਜਾਂਦਾ ਹੈ। ਪੰਜਾਬ ਸਰਕਾਰ ਨੇ 2016 ‘ਚ ਹੈਪੀਟਾਈਟਸ ਸੀ ਦਾ ਮੁਫਤ ਇਲਾਜ ਕਰਨ ਦਾ ਐਲਾਨ ਕੀਤਾ। ਸੰਸਾਰ ਵਿੱਚ ਲਗਭਗ ਹੈਪੀਟਾਈਟਸ ਸੀ ਦੇ 130 ਤੋਂ 170 ਮਿਲੀਅਨ ਮਰੀਜ਼ ਹਨ ਜਦੋਂਕਿ ਇਸ ਨਾਲ ਹਰ ਸਾਲ ਲੱਖਾਂ ਮੌਤਾਂ ਹੁੰਦੀਆਂ ਹਨ। ਇਸ ਤੋਂ ਹਰ ਇਨਸਾਨ ਨੂੰ ਜਾਗਰੂਕ ਰਹਿਣ ਦੀ ਲੋੜ ਹੈ।

Share this Article
Leave a comment