ਕੀ ਅਸੀਂ ਵਸਤੂਆਂ ਬਣ ਗਏ ?

TeamGlobalPunjab
8 Min Read

ਜਿਨ੍ਹਾਂ ਸਮਿਆਂ ‘ਚ ਹੁਣ ਅਸੀਂ ਜ਼ਿੰਦਗੀ ਜਿਉਂ ਰਹੇ ਹਾਂ, ਇਹ ਜ਼ਿੰਦਗੀ ਨਹੀਂ, ਭਰਮ ਹੈ। ਅਸੀਂ ਮਰ ਗਈ ਚੇਤਨਾ ਦੀਆਂ ਤੁਰਦੀਆਂ ਫਿਰਦੀਆਂ ਲਾਸ਼ਾਂ ਹਾਂ। ਇਹ ਲਾਸ਼ਾਂ ਹੁਣ ਵਸਤੂਆਂ ਬਣ ਗਈਆਂ ਹਨ। ਵਸਤੂਆਂ ਵਿਚ ਜਾਨ ਨਹੀਂ ਹੁੰਦੀ। ਉਹ ਤਾਂ ਇਸ਼ਾਰੇ ਤੇ ਕੰਮ ਕਰਦੀਆਂ ਹਨ। ਉਨ੍ਹਾਂ ‘ਚ ਚੇਤਨਾ ਨਹੀਂ ਹੁੰਦੀ। ਇਨ੍ਹਾਂ ਸਮਿਆਂ ਚ ਅਸੀਂ ਵੀ ਵਸਤੂਆਂ ਬਣ ਗਏ ਹਾਂ। ਅਸੀਂ ਵਸਤੂਆਂ ਤੋਂ ਵੋਟਰ ਬਣ ਗਏ ਹਾਂ। ਵੋਟਰ ਤੋਂ ਪਰਚੀ। ਅਸੀਂ ਸਿਆਸਤ ਲਈ ਉਤਪਾਦਨ ਕਰਦੇ ਹਾਂ, ਭੁੱਖੇ ਮਰਦੇ ਹਾਂ। ਇਸੇ ਕਰਕੇ ਇਹ ਕਵਿਤਾ ਚੇਤੇ ਆ ਰਹੀ ਹੈ:

ਪਹਿਲਾਂ ਉਹ ਯਹੂਦੀਆਂ ਲਈ ਆਏ
ਤੇ ਮੈਂ ਕੁੱਝ ਨਾ ਬੋਲਿਆ
ਕਿਉਂਕਿ ਮੈਂ ਯਹੂਦੀ ਨਹੀਂ ਸੀ
ਫਿਰ ਉਹ ਕਮਿਊਨਿਸਟਾਂ ਦਾ ਖੂਨ ਪੀਣ ਆਏ
ਮੈਂ ਚੁੱਪ ਰਿਹਾ
ਕਿਉਂਕਿ ਮੈਂ ਕਮਿਊਨਿਸਟ ਨਹੀਂ ਸੀ
ਫਿਰ ਉਹ ਪਰੋਟੈਸਟਾ ਨੂੰ ਮਾਰਨ ਆਏ
ਇਸ ਵਾਰ ਵੀ ਮੈਂ ਨਾ ਬੋਲਿਆ ਇੱਕ ਵੀ ਸ਼ਬਦ
ਕਿਉਕਿ ਮੈਂ ਪਰੋਟੈਸਠ ਨਹੀਂ ਸੀ
ਅੰਤ ਵਿੱਚ ਆਏ ਉਹ ਮੇਰੇ ਲਈ
ਤੇ ਹੋਰ ਕੋਈ ਨਹੀਂ ਸੀ
ਜੋ ਮੇਰੇ ਲਈ ਬੋਲਦਾ

ਇਹ ਕਵਿਤਾ ਅੱਜ ਸਾਡੇ ਸਮਿਆਂ ਦੀ ਬਾਤ ਪਾਉਂਦੀ ਹੈ। ਭਾਵੇਂ ਸਮਾਂ ਤਕਨਾਲੋਜੀ ਦਾ ਆ ਗਿਆ ਹੈ ਪਰ ਅਸੀਂ ਸਾਡੀ ਸੋਚ ਤੇ ਸਮਝ ਰੂੜੀਵਾਦੀ ਹੈ। ਅਸੀਂ ਹੁਣ ਆਪਣੇ ਤੇ ਨਹੀਂ ਸਗੋਂ ਉਨਾਂ ਤੇ ਭਰੋਸਾ ਕਰਦੇ ਹਾਂ ਜਿਹੜੇ ਸਾਡੀ ਸੋਚ ਨੂੰ ਪੁਰਾਤਨ ਸਮਿਆਂ ਦੀ ਬਣਾਉਂਣ ਲੱਗੇ ਹਨ ਤੇ ਅਸੀਂ ਮੋਦੀ ਦੇ ਚਾਰ ਬਾਂਦਰ ਬਣ ਕੇ ਰਹਿ ਗਏ ਹਾਂ। ਬੋਲਣਾ ਨਹੀ, ਦੇਖਣਾ ਨਹੀਂ ,ਸੁਣਨਾ ਨਹੀਂ ਤੇ ਕੁੱਝ ਕਰਨਾ ਨਹੀਂ। ਬਸ ਡਰ ਡਰ ਕੇ ਦਿਨ ਕਟੀ ਕਰਨੀ ਹੈ। ਇਸੇ ਕਰਕੇ ਸਾਨੂੰ ਭਿਖਾਰੀ ਸਮਝਿਆਜ਼ਾ ਰਿਹਾ। ਸਾਨੂੰ ਭੀਖ ਦੇਣ ਦੀਆਂ ਗੱਲਾਂ ਹੁੰਦੀਆਂ ਹਨ। ਸਿਆਸੀ ਪਾਰਟੀਆਂ ਦੇ ਵਿੱਚ ਮੁਕਾਬਲਾ ਚੱਲ ਰਿਹਾ ਭਿਖਾਰੀਆਂ ਨੂੰ ਵੱਧ ਤੋਂ ਵੱਧ ਭੀਖ ਦੇਣ ਕੌਣ ਦੇਵੇਗਾ। ਸਾਨੂੰ ਰੁਜ਼ਗਾਰ, ਸਿਹਤ, ਸਿੱਖਿਆ ਤੇ ਜੀਵਨ ਸੁਰੱਖਿਆ ਕੌਣ ਦੇਵੇਗਾ? ਕੋਈ ਨਹੀਂ ਦੱਸਦਾ ਸਭ ਵੋਟਾਂ ਲਈ ਸਾਨੂੰ ਲਾਲਚ ਦੇਦੇ ਹਨ।ਸਾਡੇ ਕੋਲੋਂ ਕਿਰਤ ਵੀ ਖੋਈ ਜਾ ਰਹੀ ਤੇ ਕਿਰਤ ਨੂੰ ਲੁੱਟ ਕੇ ਧਨਾਢ ਵਿਦੇਸ਼ਾਂ ਵੱਲ ਲਈ ਜਾ ਰਹੇ ਹਨ।

ਅਸੀਂ ਸੁਪਨਿਆਂ ਦੇ ਰੇਤ ਦੇਮਹਿਲ ਉਸਾਰ ਰਹੇ ਹਾਂ। ਤਾਬੂਤਾਂ ਵਿਚ ਘਰ ਪਰਤਦੇ ਹਾਂ ਜਾਂ ਲਵਾਰਿਸ ਲਾਸਾਂ ਬਣ ਕੇ ਸਿਵਿਆਂ ਵਿੱਚ ਸੜਦੇ ਹਾਂ। ਦੰਗਿਆਂ ਵਿਚ ਮਰਦੇ ਹਾਂ ਜਾਂ ਮਾਰੇ ਜਾ ਰਹੇ ਹਾਂ। ਸਾਡੇ ਹੱਥ ਵੱਢੇ ਜਾ ਰਹੇ ਨੇ ਅਸੀਂ ਬੁੱਤਾਂ ਦੇ ਡੇਗਣ ਦੇ ਹੀ ਕੀਰਨੇ ਪਾਈ ਜਾ ਰਹੇ ਹਾਂ ਪਰ ਅਸੀਂ ਭੁੱਲ ਗਏ ਹਾਂ ਕਿ ਸਾਡੀ ਵੀ ਵਾਰੀ ਆਉਣ ਵਾਲੀ ਹੈ। ਅਸੀਂ ਤਾਂ ਮੀਟਿੰਗਾਂ, ਧਰਨੇ ਤੇ ਰੈਲੀਆਂ ਕਰਨ ਵਾਲੇ ਬੁੱਤ ਹੀ ਤਾਂ ਹਾਂ।

- Advertisement -

ਅਸੀਂ ਹੁਣ ਅਜਿਹੇ ਸਮਿਆਂ ਵਿੱਚ ਪੁਜ ਗਏ ਹਾਂ ਜਿੱਥੇ ਅਸੀਂ ਨਾ ਬੋਲ ਸਕਦੇ ਹਾਂ ਨਾ ਦੇਖ ਸਕਦੇ ਹਾਂ ਸਿਰਫ ਸੁਣ ਸਕਦੇ ਹਾਂ। ਸਾਡੇ ਮੂੰਹਾਂ ਨੂੰ ਛਿੱਕਲੀਆਂ ਬੰਨ੍ਹ ਦਿੱਤੀਆਂ ਹਨ, ਅਸੀਂ ਜੁਗਾਲੀ ਕਰਨ ਜੋਗੋ ਰਹਿ ਗਏ ਹਾਂ। ਅਸੀਂ ਜੁਗਾਲੀ ਕਰ ਰਹੇ ਹਾਂ ਤੇ ਆਸਥਾ ਦਾ ਕੀਰਤਨ ਸੁਨਣ ਜੋਗੋ ਰਹਿ ਗਏ ਹਾਂ । ਸਾਡੇ ਅੰਦਰੋਂ ਮਨੁੱਖ ਮਰ ਗਿਆ ਹੈ। ਜਿਹਨਾਂ ਦੇ ਅੰਦਰ ਮਨੁੱਖ ਜਿਉਂਦਾ ਉਸ ਨੂੰ ਮਾਰ ਰਹੇ ਹਨ । ਬਾਕੀ ਮਰਨ ਦੀ ਉਡੀਕ ਚ ਘਰਾਂ ਵਿੱਚ ਬੈਠੇ ਹਨ। ਉਪਰੋਕਤ ਕਵਿਤਾ ਫਿਰ ਦੁਰਹਾਈ ਜਾ ਰਹੀ ਹੈ।

ਪਰ ਹਾਲਾਤ ਦਿਨੋ ਦਿਨ ਖਰਾਬ ਹੋ ਰਹੇ ਹਨ. ਸਾਡੇ ਹਥੇਲੀ ਉਤੇ ਅਗ ਰੱਖੀ ਜਾ ਰਹੀ ਹੈ ਸਾਨੂੰ ਫਿਰ ਭਰਾ ਮਾਰੂ ਲੜ੍ਹਾਈ ਵਲ ਤੋਰਿਆ ਜਾ ਰਿਹਾ ਹੈ. ਧਰਮ ਦਾ ਪਾਠ ਪੜਾਇਆ ਜਾ ਰਿਹਾ ਹੈ.

ਅਸੀਂ ਖੇਤਾਂ ਵਿੱਚ ਫਸਲ ਬੀਜੀ ਤੇ ਅਸੀਂ ਅੰਨਦਾਤੇ ਬਣੇ. ਹੱਕ ਮੰਗੇ ਤਾਂ ਘਰਾਂ ਤੇ ਖੇਤਾਂ ਵਿੱਚ ਹਥਿਆਰਾਂ ਦੀ ਫਸਲ ਬੀਜ ਦਿਤੀ .ਅਸੀਂ ਆਪਣੇ ਆਪ ਦੇ ਕਾਤਲ ਬਣਗੇ. ਫਿਰ ਨਸ਼ੇ ਦਾ ਬੀਜ ਬੀਜਿਆ ਤੇ ਚਿੱਟਾ ਘਰ ਘਰ ਉਗ ਪਿਆ. ਅਸੀਂ ਨਾ ਸਮਝ ਸਕੇ. ਸਿਵਿਆ ਤੇ ਡੇਰਿਆ ਦੇ ਵਿੱਚ ਰੌਣਕ ਮੇਲੇ ਵਧੇ. ਅਸੀਂ ਚੁਪ ਰਹੇ। ਸਾਨੂੰ ਗੂੰਗੇ ਕਿਸ ਨੇ ਬਣਾਇਆ ? ਸਾਡੀ ਕਿਰਤ ਖੋ ਕੇ ਸਾਨੂੰ ਭਿਖਾਰੀ ਬਣਾ ਕੇ ਆਟੇ ਦਾਲ ਲਈ ਲਾਇਨਾ ਵਿੱਚ ਲਗਾਇਆ। ਮੈਨੂੰ ਇਕ ਬਾਬੇ ਕਵਿਤਾ ਚੇਤੇ ਆ ਗਈ ਜੋ ਇੰਜ ਹੈ :

ਕੇਹੀ ਹੋਣੀ ਹੈ ?

ਕਿਰਤੀ ਤੋ ਭਿਖਾਰੀ
ਭਿਖਾਰੀ ਤੋ ਵੋਟਰ
ਵੋਟਰ ਤੋ ਨਸ਼ੇੜੀ
ਨਸ਼ੇੜੀ ਬੇਰੁਜ਼ਗਾਰ
ਸਿਆਸਤ ਕਰੇ ਵਪਾਰ
ਅਸੀਂ ਲਾਚਾਰ
ਬਣੇ ਨਚਾਰ
ਨੱਚ ਲੈ ਨੱਚ ਲੈ ਕਰੇ ਸਿਆਸਤਦਾਨ
ਸਿਆਸਤ ਜਿਹੇ ਜਿਵੇਂ ਨਚਾਵੇ
ਅਸੀਂ ਨੱਚੀ ਜਾਂਦੇ ਹਾਂ
ਤੇ ਮੱਚੀ ਜਾਂਦੇ ਹਾਂ
ਸਾਡਾ ਮੱਚ ਮਰ ਗਿਆ ਹੈ
ਮਰਿਆਂ ਨੂੰ ਕੌਣ ਯਾਦ ਕਰਦਾ ਹੈ?
ਸਾਨੂੰ ਭਜਾਇਆ ਜਾ ਰਿਹਾ ਹੈ
ਗੈਰਾਂ ਨੂੰ ਸਾਡੇ ਘਰਾਂ ਵਿੱਚ ਵਸਾਇਆ ਜਾ ਰਿਹਾ ਹੈ
ਅਸੀਂ ਭੱਜ ਰਹੇ ਹਾਂ
ਹੁਣ ਸਾਨੂੰ ਮਰਨ ਜਾ ਭੱਜਣ ਲਈ ਕਰ ਦਿਤਾ ਮਜਬੂਰ .
ਉਝ ਅਸੀ ਬਹੁਤ ਮਸ਼ਹੂਰ
ਸਾਡੀਆਂ ਹੁੰਦੀਆਂ ਨੇ ਗੱਲਾਂ
ਜ਼ਮੀਨ ਤੇ ਜਮੀਰ ਵੇਚਣ ਲਾ ਦਿਤਾ.
ਹੁਣ ਦੋਵੇ ਵਿਕ ਰਹੀਆਂ ਹਨ.

- Advertisement -

ਖੇਤਾਂ ਵਿੱਚ ਹੁਣ ਫਸਲਾਂ ਨਹੀਂ
ਇਮਾਰਤਾਂ ਉਗਦੀਆਂ ਹਨ
ਘਰ ਧੁਖਦੇ ਹਨ ਤੇ ਸੁਲਗਦੇ ਹਨ.

ਸਾਨੂੰ ਯੋਧਿਆਂ ਤੋਂ ਭਗੌੜੇ ਬਣਾ ਦਿੱਤਾ.
ਹੁਣ ਸਾਡੀ ਲੋੜ ਨਹੀਂ .

ਪਰ ਜਿਹਨਾਂ ਕੋਲ ਜ਼ਮੀਨ ਨਹੀਂ

ਜਮੀਰ ਬਚੀ ਹੈ ਉਹ ਵੋਟਾਂ ਬਣ ਕੇ ਕੁੱਟ ਖਾਣ ਤੇ ਮਰਨ ਲਈ ਰਹਿ ਗਏ ਜਿਨ੍ਹਾਂ ਕੋਲ ਭੱਜ ਜਾਣ ਲਈ ਕੁਝ ਨੀ ਉਹ ਹੁਣ ਕੀ ਕਰਨਗੇ? ਮਰਨਗੇ।
ਸੋਚੋ ਕਰੋ ਯਾਦ
ਮੇਰੀ ਇਕ ਫਰਿਆਦ
ਮਿਤਰੋ ! ਮਰਨਾ ਸਭ ਨੇ ਹੈ.
ਪਰ ਕੁੱਤੇ ਦੀ ਮੌਤ ਮਰਨ ਨਾਲੋਂ ਯੋਧਿਆਂ ਤੇ ਮੌਤ ਮਰੋ.
ਆਪਣਾ ਵਿਰਸਾ ਤੇ ਵਿਰਾਸਤ ਹੀ ਯੋਧਿਆਂ ਦਾ ਹੈ.
ਹੁਣ ਘਰਾਂ ਵਿੱਚ ਵੋਟਾਂ ਬਣ ਕੇ ਨਾ ਰਹੋ.
ਯੋਧੇ ਬਣੋ , ਭਗਤ ਸਿੰਘ, ਬੰਦਾ ਬਹਾਦਰ, ਹਰੀ ਸਿੰਘ ਨਲੂਆ, ਸ਼ਾਮ ਸਿੰਘ ਅਟਾਰੀ ਤੇ ਜੱਸਾ ਸਿੰਘ ਰਾਮਗੜ੍ਹੀਆ
ਆਪਣੇ ਆਪ ਦੀ ਪਛਾਣ ਕਰੋ.
ਨਹੀਂ
ਅੱਜ ਨਹੀਂ ਤੇ ਕੱਲ ਨੂੰ ਸਾਡੀ ਵਾਰੀ ਹੈ.
ਹੁਣ ਲੜ੍ਹਾਈ ਹਥਿਆਰਾਂ ਦੀ ਨਹੀਂ
ਵਿਚਾਰਾਂ ਦੀ ਹੈ. ਵਿਚਾਰ ਪੈਦਾ ਕਰਨ ਲਇ ਸ਼ਬਦ ਗੁਰੂ ਨਾਲ
ਜੁੜੇੋ, ਤੁਰੋ ਤੇ ਸੰਗਠਿਤ ਹੋ ਕੇ ਸੰਘਰਸ਼ ਕਰੋ

ਸੋਚੇ ਤੁਸੀਂ ਤੇ ਵਿਚਾਰ ਕਰੋ
ਇਕ ਦੂਜੇ ਨਾਲ ਵੈਰ ਨਹੀਂ
ਪਿਆਰ ਕਰੋ
ਤੁਸੀਂ ਟੈਕਸ ਦੇਦੇ ਹੋ. ਹਰ ਚੀਜ਼ ‘ਤੇ
ਪੁਛੋ ਹਾਕਮਾਂ ਨੂੰ ਉਹ ਕਿਥੇ ਜਾਂਦੇ ?
ਤੁਸੀਂ ਭਿਖਾਰੀ ਨੀ ਦਾਤੇ ਹੋ.
ਭਿਖਾਰੀ ਤਾਂ ਉਹ ਹਨ ਜੋ ਆਖਦੇ ਹਨ ਕਿ
ਖਜ਼ਾਨਾ ਖਾਲੀ ਹੈ.
ਕੌਣ ਹੈ ਖਜ਼ਾਨੇ ਦਾ ਮਾਲਕ ਤੇ
ਕੌਣ ਹੈ ਲੁਟੇਰਾ ?
ਪਹਿਚਾਣ ਕਰੋ.

ਸਿਆਸਤਦਾਨ ਹਨ ਲੁਟੇਰੇ
ਅਫਸਰਸ਼ਾਹੀ ਭਾਈਵਾਲ ਹਨ

ਜਦੋਂ ਤਕ
ਪੁਜਾਰੀ, ਵਪਾਰੀ .ਅਧਿਕਾਰੀ
ਤੇ ਸਿਆਸਤਦਾਨ ਦੀ ਯਾਰੀ ਹੈ.
ਤਾਂ ਤੁਸੀਂ ਭਿਖਾਰੀ ਹੀ ਰਹੋਗੇ.
ਸਮਝਦੇ ਹੋ ਇਹ ਸਚੁ ਤਾਂ
ਜਰੂਰ ਕਰੋ ਵਿਚਾਰ ਤੇ ਸੋਚੋ .
ਬਾਕੀ ਤੁਹਾਡੀ ਮਰਜ਼ੀ ਹੈ ?
ਪਰ ਹੁਣ ਵਾਰੀ ਸਾਡੀ ਨਹੀਂ ਤੇ ਤੁਹਾਡੀ ਹੈ.
ਬਹੁਤ ਸਹਿ ਲਿਆ ਤੇ ਬਹੁਤ ਜਰ ਲਿਆ
ਬਹੁਤ ਮਰ ਲਿਆ
ਹੁਣ ਜਿਉਣਾ ਤੇ ਜੀਣਾ ਤੇ ਸੀਣਾਂ ਸਿੱਖੋ
ਉਹ ਗੁਰੂ ਦੇ ਸਿੱਖੋ
ਹੁਣ ਬਾਣੀ ਤੇ ਬਾਣੇ ਦੇ ਅਰਥ ਸਮਝੋ

ਬੁੱਧ ਬੋਲ. ਕੋਈ ਅਗਲਾ ਵਰਕਾ ਫੋਲ
ਪੋਲ ਖੋਲ ਨਾ ਘੱਟ ਤੋਲ ਕੱਢ ਦੇ ਝੋਲ
ਵਜਾ ਢੋਲ ਮਾਜਦੇ ਡੋਲ
ਲੁੱਟਮਾਰ ਕਰਨ ਵਾਲੇ ਭੇਸ ਬਦਲ ਕੇ ਆ ਗਏ
ਕਰ ਵਿਚਾਰ ਚੁਕ ਸ਼ਾਸਤਰ ਤੇ ਸਸ਼ਤਰ
ਕਰ ਵਿਰਸਾ ਤੇ ਵਿਰਾਸਤ ਯਾਦ
ਬਣ ਪਹਿਰੇਦਾਰ ਆਪਣੇ ਘਰ ਨੂੰ ਬਚਾ !
ਤੂੰ ਵੋਟ ਨਹੀਂ ਤੂੰ ਵਸਤੂਆਂ ਨਹੀਂ
ਤੂੰ ਬੰਦਾ ਹੈ
ਤਾਂ ਬੰਦਿਆਂ ਵਾਲੇ ਕੰਮ ਕਰ
ਨਾ ਡਰ ਨਾ ਬਿਨ ਮੌਤ ਰੋਜ਼ ਮਰ
ਬੰਦਾ ਸਿੰਘ ਬਹਾਦਰ ਬਣ
ਖੜਕਾ ਦੇ ਸਰਹੰਦ ਦੀ ਇੱਟ ਨਾਲ ਇੱਟ !

-ਬੁੱਧ ਸਿੰਘ ਨੀਲੋਂ
ਸੰਪਰਕ: 9464370823

Share this Article
Leave a comment