ਚੰਡੀਗੜ੍ਹ: ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਕਿਹਾ ਹੈ ਕਿ ਸੂਚਨਾ ਤਕਨਾਲੋਜੀ ਦੇ ਅੱਜ ਦੇ ਯੁੱਗ ਵਿਚ 18ਵੇਂ ਲੋਕਸਭਾ ਆਮ ਚੋਣ ਦੇ ਮੱਦੇਨਜਰ ਵੋਟਰਾਂ , ਰਾਜਨੀਤਿਕ ਪਾਰਟੀਆਂ ਤੇ ਚੋਣ ਲੜ ਰਹੇ ਉਮੀਦਵਾਰਾਂ ਦੀ ਸਹੂਲਤ ਲਈ ਭਾਰਤ ਦੇ ਚੋਣ ਕਮਿਸ਼ਨ ਨੇ ਕਈ ਮੋਬਾਇਲ ਐਪ ਸ਼ੁਰੂ ਕੀਤੇ ਹਨ। ਜਿਨ੍ਹਾਂ ਦੀ ਵਰਤੋ ਕਰ ਕੋਈ ਵੀ ਚੋਣ ਪ੍ਰਕ੍ਰਿਆ ਨਾਲ ਸਬੰਧਿਤ ਜਾਣਕਾਰੀ ਪ੍ਰਾਪਤ ਕਰਨ ਦੇ ਨਾਲ-ਨਾਲ ਆਪਣੀ ਸਮਸਿਆ ਦਾ ਹਂੱਲ ਕਰਵਾ ਸਕਦਾ ਹੈ।
ਚੋਣ ਪ੍ਰਬੰਧਾਂ ਨੂੰ ਲੈ ਕੇ ਅਗਰਵਾਲ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਸਮੀਖਿਆ ਮੀਟਿੰਗ ਕਰ ਰਹੇ ਸ।ਨ। ਉਨ੍ਹਾਂ ਨੇ ਦਸਿਆ ਕਿ ਚੋਣ ਪ੍ਰਕ੍ਰਿਆ ਨੁੰ ਸਰਲ ਅਤੇ ਸਹੂਲਤਜਨਕ ਬਨਾਉਣ ਲਈ ਭਾਰਤ ਚੋਣ ਕਮਿਸ਼ਨ ਨੇ ਆਫਲਾਇਨ ਹੀ ਨਹੀਂ, ਸਗੋ ਆਨਲਾਇਨ ਵੀ ਅਨੇਕ ਸੇਵਾਵਾਂ ਸ਼ੁਰੂ ਕੀਤੀਆਂ ਹੋਈਆਂ ਹਨ। ਉਦਾਹਰਣ ਵਜੋ 18 ਸਾਲ ਦਾ ਕੋਈ ਯੂਵਾ ਜਾਂ ਯੁਵਤੀ ਆਪਣਾ ਵੋਟ ਬਨਵਾਉਣਾ ਚਾਹੁੰਦਾ ਹੈ ਤਾਂ ਉਹ ਵੋਟਸ.ਈਸੀਆਈ.ਇਨ ‘ਤੇ ਆਨਲਾਇਨ ਬਿਨੇ ਕਰ ਸਕਦਾ ਹੈ। ਇਹ ਸਹੂਲਤ ਸਿਰਫ ਉਦੋਂ ਤਕ ਹੈ ਜਦੋਂ ਤਕ ਕਿ ਲੋਕਸਭਾ ਚੋਣ ਦੇ ਲਈ ਨਾਮਜਦਗੀ ਪ੍ਰਕ੍ਰਿਆ ਸ਼ੁਰੂ ਨਹੀਂ ਹੋ ਜਾਂਦੀ। ਨਾਮਜਦਗੀ ਪੱਤਰਾਂ ਦੇ ਦਾਖਲੇ ਸ਼ੁਰੂ ਹੋਣ ਬਾਅਦ ਇਸ ਨੂੰ ਬੰਦ ਕਰ ਦਿੱਤਾ ਜਾਵੇਗਾ। ਹਰਿਆਣਾ ਵਿਚ ਨਾਮਜਦਗੀ ਪ੍ਰਕ੍ਰਿਆ 29 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਅਤੇ 5 ਮਈ ਤਕ ਜਾਰੀ ਰਹੇਗੀ। ਇਸੀ ਤਰ੍ਹਾ ਚੋਣ ਕਮਿਸ਼ਨ ਨੇ ਸੀ-ਵਿਜਿਲ ਦੇ ਨਾਂਅ ਨਾਲ ਇਕ ਨਵੀਂ ਐਪ ਸ਼ੁਰੂ ਕੀਤੀ ਹੈ। ਇਸ ਮੋਬਾਇਲ ਐਪ ਨੁੰ ਡਾਉਨਲੋਡ ਕਰ ਕੋਈ ਵੀ ਨਾਗਰਿਕ ਚੋਣ ਜਾਬਤਾ ਦੀ ਕਿਤੇ ਉਲੰਘਣਾ ਹੋ ਰਹੀ ਹੈ ਤਾਂ ਉਸ ਦੀ ਫੋਟੋ ਜਾਂ ਵੀਡੀਓ ਬਣਾ ਕੇ ਆਪਣੀ ਸ਼ਿਕਾਇਤ ਭੇਜ ਸਕਦਾ ਹੈ, ਜਿਸ ਦਾ ਹੱਲ ਚੋਣ ਦਫਤਰ ਵੱਲੋਂ 100 ਮਿੰਟ ਵਿਚ ਕੀਤਾ ਜਾਵੇਗਾ।
ਉਨ੍ਹਾਂ ਨੇ ਦਸਿਆ ਕਿ ਆਨਲਾਇਨ ਨਾਮਜਦਗੀ ਪੱਤਰ ਦਾਖਲ ਕਰਨ ਲਈ ਵੀ ਚੋਣ ਕਮਿਸ਼ਨ ਨੇ ਕੇਂਡੀਡੇਟ ਨੋਮੀਨੇਸ਼ਨ ਐਪਲੀਕੇਸ਼ਨ ਦੇ ਨਾਂਅ ਨਾਂਲ ਇਕ ਐਪ ਬਣਾਈ ਹੈ। ਕੋਈ ਵੀ ਉਮੀਦਵਾਰ ਇਸ ਐਪ ਦੀ ਵਰਤੋ ਕਰ ਆਪਣੇ ਬਿਨੈ ਨੂੰ ਇਸ ਐਪ ‘ਤੇ ਆਨਲਾਇਨ ਦਰਜ ਕਰਵਾ ਸਕਦਾ ਹੈ। ਇਸ ਵਿਚ ਆਨਲਾਇਨ ਭੁਗਤਾਨ ਰਾਹੀਂ ਆਪਣੀ ਜਮਾਨਤ ਕਰਮ ਜਮ੍ਹਾ ਕਰਨ ਦਾ ਵਿਕਲਪ ਪ੍ਰਦਾਨ ਕੀਤਾ ਗਿਆ ਹੈ। ਇਕ ਵਾਰ ਬਿਨੈ ਦਰਜ ਹੋਣ ਦੇ ਬਾਅਦ ਉਮੀਦਵਾਰ ਕੇਂਡੀਡੇਟ ਸਹੂਲਤ ਐਪ ਦੀ ਵਰਤੋ ਕਰ ਆਪਣੇ ਬਿਨੈ ਦੀ ਅਗਾਮੀ ਕਾਰਵਾਈ ‘ਤੇ ਨਜਰ ਰੱਖ ਸਕਦੇ ਹਨ। ਰਿਟਰਨਿੰਗ ਅਧਿਕਾਰੀਆਂ ਦੇ ਲਈ ਕਮਿਸ਼ਨ ਨੇ ਏਨਕੋਰ ਦੇ ਨਾਂਅ ਨਾਲ ਇਕ ਸਾਫਟਵੇਅਰ ਤਿਆਰ ਕੀਤਾ ਹੈ। ਇਸ ਵਿਚ ਉਮੀਦਵਾਰਾਂ ਦਾ ਜਰੂਰੀ ਡਾਟਾ ਫੀਡ ਰਹਿੰਦਾ ਹੈ। ਉਮੀਦਵਾਰਾਂ ਦੀ ਸੰਪਤੀ ਦੇ ਵੇਰਵਾੇ ਨੂੰ ਦੇਖਣ ਦੇ ਲਈ ਕਮਿਸ਼ਨ ਨੇ ਸੁੰਹ ਪੱਤਰ ਪੋਰਟਲ ਬਣਾਇਆ ਹੈ। ਇਸ ਐਪ ‘ਤੇ ਕਿਸੇ ਉਮੀਦਵਾਰ ਦੀ ਚਲ-ਅਚੱਲ ਸੰਪਤੀ, ਹਲਫਫਨਾਮੇ ਨੂੰ ਆਨਲਾਇਨ ਦੇਖਿਆ ਜਾ ਸਕਦਾ ਹੈ। ਇਸੀ ਤਰ੍ਹਾ ਬੂਥ ਐਪ ਰਾਹੀਂ ਵੋਟਰਾਂ ਦੀ ਡਿਜੀਟਲ ਪਹਿਚਾਣ ਕਰਨ ਦੀ ਸੇਵਾ ਸ਼ੁਰੂ ਕੀਤੀ ਹੈ। ਵੋਟਰ ਹੈਲਪਲਾਇਨ ਅਪੈਲ ਨੂੰ ਆਪਣੇ ਈਪੀਆਹੀਸੀ ਕਾਰਡ ਨਾਲ ਜੋੜ ਕੇ ਆਪਣਾ ਵੋਟਰ ਪਰਚੀ ਨੁੰ ਡਾਉਨਲੋਡ ਕਰ ਸਕਦੇ ਹਨ। ਵੋਟ ਟਰਨਆਉਟ ਐਪ ਵਿਚ ਕੁੱਲ ਆਬਾਦੀ ਦੇ ਅਨੁਪਾਤ ਵਿਚ ਬਣੇ ਵੋਟਾਂ ਦੀ ਗਿਣਤੀ ਨੂੰ ਦੇਖਿਆ ਜਾ ਸਕਦਾ ਹੈ। ਵੋਟਰ ਪੋਰਟਲ ਤੇ ਵੋਟਰ ਹੈਲਪਲਾਇਨ ਐਪ ਵੋਟਰਾਂ ਨੁੰ ਆਪਣਾ ਡਾਟਾ ਦੇਖਣ ਦੀ ਸਹੂਲਤ ਪ੍ਰਦਾਨ ਕਰਦੇ ਹਨ। ਦਿਵਆਂਗਜਨਾਂ ਦੀ ਸਹੂਲਤ ਲਈ ਕਮਿਸ਼ਨ ਨੇ ਪੀਡਬਲਿਯੂਡੀ ਐਪ ਸ਼ੁਰੂ ਕੀਤੀ ਹੈ। ਇਸ ਐਪ ਦੀ ਵਰਤੋ ਕਰ ਦਿਵਆਂਗਜਨ ਆਪਣੇ ਨਾਂਅ, ਵੋਟਰ ਪਹਿਚਾਣ ਪੱਤਰ ਆਦਿ ਦੀ ਜਾਂਚ ਕਰ ਸਕਦਾ ਹੈ। ਕਮਿਸ਼ਨ ਦੀ ਵੈਬਸਾਇਟ ‘ਤੇ ਇੰਨ੍ਹਾਂ ਸਾਰੇ ਐਪ ਦੇ ਬਾਰੇ ਵਿਚ ਵਿਸਤਾਰ ਨਾਂਲ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ।