SYL ਮੁੱਦੇ ‘ਤੇ ਹਰਿਆਣਾ ਨੇ ਕੈਪਟਨ ਨੂੰ ਦਿਖਾਈਆਂ ਅੱਖਾਂ!

TeamGlobalPunjab
1 Min Read

ਅੰਬਾਲਾ: ਐਸਵਾਈਐਲ ਮੁੱਦੇ ਨੂੰ ਲੈ ਕੇ ਹਰਿਆਣਾ ਵੱਲੋਂ ਪੰਜਾਬ ਨੂੰ ਅੱਖਾਂ ਦਿਖਾਈਆਂ ਗਈਆਂ ਹਨ। ਸਤਲੁਜ ਯਮੁਨਾ ਲਿੰਕ ਨਹਿਰ ਵਿਵਾਦ ਮਾਮਲੇ ‘ਚ ਕੈਪਟਨ ਅਮਰਿੰਦਰ ਸਿੰਘ ਨੇ ਸਾਫ ਕਿਹਾ ਸੀ, ਕਿ ਪੰਜਾਬ ਕੋਲ ਵਾਧੂ ਦਾ ਪਾਣੀ ਨਹੀਂ ਹੈ ਹਰਿਆਣਾ ਨੂੰ ਦੇਣ ਲਈ। ਇਸ ਦੇ ਨਾਲ ਹੀ ਕੈਪਟਨ ਨੇ ਕਿਹਾ ਸੀ ਕਿ ਪਾਣੀਆਂ ਦੀ ਸਮੀਖਿਆ ਕਰਨ ਲਈ ਨਵੇਂ ਸਿਰ ਤੋਂ ਟ੍ਰਿਬਿਊਨਲ ਗਠਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਯਮੁਨਾ ਦੇ ਪਾਣੀ ਨੂੰ ਵੀ ਇਸ ਨਹਿਰ ਨਾਲ ਜੋੜਿਆ ਜਾਵੇ।

ਜਿਸ ਤੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਅਨਿਲ ਵਿਜ ਨੇ ਕਿਹਾ ਕਿ ਨਹਿਰਾਂ ‘ਚ ਪਾਣੀ ਹੈ ਜਾਂ ਨਹੀਂ ਇਹ ਮੁੱਦਾ ਵਿਚਾਰ ਅਧੀਨ ਹੈ। ਇਸ ਮੁੱਦੇ ‘ਤੇ ਸੁਪਰੀਮ ਕੋਰਟ ‘ਚ ਬਹਿਸ ਅਤੇ ਚਰਚਾ ਹੋ ਚੁੱਕੀ ਹੈ। ਜਿਸ ਵਿੱਚ ਪੰਜਾਬ ਨੇ ਵੀ ਆਪਣਾ ਪੱਖ ਰੱਖਿਆ ਹੈ।

ਇਹ ਸਾਰੀਆਂ ਦਲੀਲਾਂ ਸੁਣਨ ਤੋਂ ਬਾਅਦ ਹੀ ਸੁਪਰੀਮ ਕੋਰਟ ਦੇ ਨਹਿਰ ਬਣਾਉਣ ਦੇ ਆਦੇਸ਼ ਦਿੱਤੇ ਸਨ। ਹੁਣ ਸਵਾਲ ਇਹ ਹੈ, ਕਿ ਨਹਿਰ ਕਦੋਂ ਬਣੇਗੀ? ਨਹਿਰ ਨੂੰ ਪੰਜਾਬ ਜਾਂ ਹਰਿਆਣਾ ਬਣਾਏਗਾ ਜਾਂ ਫਿਰ ਕੇਂਦਰ ਦੀ ਏਜੰਸੀ?

Share this Article
Leave a comment