Breaking News

ਹਰਿਆਣਾਂ ਵਿੱਚ ਇੰਝ ਬਣੀ ਇਸ ਵਾਰ ਸਰਕਾਰ, ਦੇਖੋ ਕਿੰਨ੍ਹਾਂ ਕਿੰਨ੍ਹਾਂ ਦੇ ਸਮਰਥਨ ਦੀ ਪਈ ਲੋੜ!

ਚੰਡੀਗੜ੍ਹ : ਬੀਤੇ ਦਿਨੀਂ ਹਰਿਆਣਾ ‘ਚ ਪਈਆਂ ਵੋਟਾਂ ਦੇ ਨਤੀਜੇ ਤਾਂ ਭਾਵੇਂ ਆ ਗਏ ਹਨ ਪਰ ਇਸ ਵਾਰ ਕਿਸੇ ਵੀ ਪਾਰਟੀ ਨੂੰ ਪੂਰਨ ਬਹੁਮਤ ਨਹੀਂ ਮਿਲਿਆ। ਪਰ ਸਭ ਤੋਂ ਵਧੇਰੇ ਸੀਟਾਂ ‘ਤੇ ਜਿੱਤ ਬੀਜੇਪੀ ਨੇ ਹੀ ਪ੍ਰਾਪਤ ਕੀਤੀ ਤੇ ਹੁਣ ਉਹੀਓ ਹਰਿਆਣਾ ‘ਚ ਸਰਕਾਰ ਬਣਾਉਣ ਜਾ ਰਹੀ ਹੈ, ਪਰ ਫਰਕ ਸਿਰਫ ਇੰਨਾ ਹੈ ਕਿ ਇਸ ਵਾਰ ਬੀਜੇਪੀ ਇਕੱਲਿਆਂ ਸਰਕਾਰ ਨਹੀਂ ਬਣਾ ਰਹੀ ਹੈ ਬਲਕਿ ਇਸ ਲਈ ਉਸ ਨੂੰ ਦੁਸ਼ਯੰਤ ਚੌਟਾਲਾ ਦੀ ਜਨ-ਨਾਇਕ ਪਾਰਟੀ (ਜੇਜੇਪੀ) ਸਮੇਤ ਕੁਝ ਹੋਰਾਂ ਦੇ ਸਮਰਥਨ ਦੀ ਲੋੜ ਪਈ ਹੈ ਅਤੇ ਅੱਜ ਦੀਵਾਲੀ ਦੇ ਤਿਉਹਾਰ ਮੌਕੇ ਬੀਜੇਪੀ ਦੇ ਮੁੱਖ ਮੰਤਰੀ ਲਈ ਦਾਅਵੇਦਾਰ ਮਨੋਹਰ ਲਾਲ ਖੱਟਰ ਹਰਿਆਣਾ ਰਾਜ ਦੇ ਮੁੱਖ-ਮੰਤਰੀ  ਵਜੋਂ 2 ਵੱਜ ਕੇ 15 ਮਿੰਟ ਦੇ ਕਰੀਬ ਸਹੁੰ ਚੁੱਕਣ ਜਾ ਰਹੇ ਹਨ ਅਤੇ ਜੇਜੇਪੀ ਦੇ ਪ੍ਰਧਾਨ ਦੁਸ਼ਯੰਤ ਚੌਟਾਲਾ ਵੀ ਉਪ-ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ ।

ਦੱਸ ਦਈਏ ਕਿ ਹਰਿਆਣਾ ‘ਚ ਕੁੱਲ 90 ਵਿਧਾਨ ਸਭਾ ਸੀਟਾਂ ਹਨ ਅਤੇ ਕਿਸੇ ਵੀ ਪਾਰਟੀ ਨੂੰ ਪੂਰਨ ਬਹੁਮਤ ਨਾਲ ਸਰਕਾਰ ਬਣਾਉਣ ਲਈ 47 ਸੀਟਾਂ ਦੀ ਜਰੂਰਤ ਹੁੰਦੀ ਹੈ। ਜੇਕਰ ਇਸ ਵਾਰ ਆਏ ਚੋਣ ਨਤੀਜਿਆਂ ਦੀ ਗੱਲ ਕਰੀਏ ਤਾਂ

ਪਾਰਟੀ ਜਿੱਤੇ ਲੀਡਿੰਗ ਕੁੱਲ
ਭਾਰਤੀ ਜਨਤਾ ਪਾਰਟੀ 40 0 40
ਹਰਿਆਣਾ ਲੋਕ ਹਿੱਤ ਪਾਰਟੀ 1 0 1
ਅਜ਼ਾਦ ਉਮੀਦਵਾਰ 7 0 7
ਕਾਂਗਰਸ 31 0 31
ਭਾਰਤੀ ਨੈਸ਼ਨਲ ਲੋਕ ਦਲ 1 0 1
ਜਨ ਨਾਇਕ ਜਨਤਾ ਦਲ (ਜੇਜੇਪੀ) 10 0 10
Total 90 1 90

ਸੀਟਾਂ ਮਿਲੀਆਂ। ਇਸ ਪ੍ਰਕਾਰ ਕਿਸੇ ਵੀ ਪਾਰਟੀ ਨੂੰ ਪੂਰਨ ਬਹੁਮਤ ਨਹੀਂ ਮਿਲਿਆ। ਜਾਣਕਾਰੀ ਮੁਤਾਬਿਕ ਹੁਣ ਭਾਵੇਂ ਪੂਰਨ ਬਹੁਮਤ ਲਈ ਬੀਜੇਪੀ ਨੂੰ 7 ਸੀਟਾਂ ਦੀ ਹੀ ਜਰੂਰਤ ਸੀ ਪਰ ਫਿਰ ਵੀ ਉਹ ਆਪਣੇ 40,  ਜੇਜੇਪੀ ਦੇ 10 ਅਤੇ 7 ਹੋਰ ਅਜ਼ਾਦ ਵਿਧਾਇਕਾਂ ਨਾਲ ਮਿਲ ਕੇ ਸਰਕਾਰ ਬਣਾਉਣ ਜਾ ਰਹੀ ਹੈ। ਇਹ ਜਾਣਕਾਰੀ ਮਨੋਹਰ ਲਾਲ ਖੱਟਰ ਵੱਲੋਂ ਦਿੱਤੀ ਗਈ ਹੈ।

Check Also

ਮਨੀਪੁਰ ‘ਚ ਭੀੜ ਨੇ ਐਂਬੂਲੈਂਸ ਨੂੰ ਰੋਕ ਕੇ ਲਗਾਈ ਅੱਗ , ਬੱਚੇ ਤੇ ਮਾਂ ਸਮੇਤ 3 ਦੀ ਮੌਤ

ਮਨੀਪੁਰ: ਮਨੀਪੁਰ ਵਿੱਚ ਇੱਕ ਮਹੀਨਾ ਪਹਿਲਾਂ ਸ਼ੁਰੂ ਹੋਈ ਹਿੰਸਾ ਰੁਕਣ ਦਾ ਨਾਮ ਨਹੀਂ ਲੈ ਰਹੀ …

Leave a Reply

Your email address will not be published. Required fields are marked *