ਹਰਿਆਣਾ ਸਰਕਾਰ ਨੇ 80 ਸਾਲ ਉਮਰ ਦੇ ਬਜੁਰਗਾਂ ਦੀ ਦੇਖਭਾਲ ਤੇ ਸੇਵਾ ਲਈ ਬਣਾਈ ਵਿਸ਼ੇਸ਼ ਯੋਜਨਾ

Global Team
3 Min Read

ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਜਿਲ੍ਹਾ ਯਮੁਨਾਨਗਰ ਦੇ ਛਛਰੌਲੀ ਵਿਚ ਪ੍ਰਬੰਧਿਤ ਜਨਸੰਵਾਦ ਵਿਚ ਕਿਹਾ ਕਿ ਹਰਿਆਣਾ ਸਰਕਾਰ ਨੇ 80 ਸਾਲ ਉਮਰ ਦੇ ਬਜੁਰਗਾਂ ਦੀ ਦੇਖਭਾਲ ਅਤੇ ਸੇਵਾ ਦਾ ਬੀੜਾ ਚੁਕਿਆ ਹੈ। ਸੇਵਾ ਆਸ਼ਰਮ ਯੋਜਨਾ ਤਹਿਤ ਜਿਨ੍ਹਾਂ ਬਜੁਰਗਾਂ ਦੀ 80 ਸਾਲ ਤੋਂ ਵੱਧ ਉਮਰ ਹੈ ਅਤੇ ਉਹ ਇਕੱਲੇ ਰਹਿੰਦੇ ਹਨ ਉਨ੍ਹਾਂ ਦੇ ਲਈ ਰਹਿਣ ਦੀ ਵਿਵਸਥਾ ਕੀਤੀ ਜਾਵੇਗੀ। ਸ਼ੁਰੂ ਵਿਚ 10-10 ਲੋਕਾਂ ਦੇ ਰਹਿਣ ਦੀ ਵਿਵਸਥਾ ਕੀਤੀ ਜਾਵੇਗੀ।

ਜਨਸੰਵਾਦ ਪ੍ਰੋਗ੍ਰਾਮ ਦੌਰਾਨ ਮੁੱਖ ਮੰਤਰੀ ਨੇ ਛਛਰੌਲੀ ਸਪੋਰਟਸ ਕਲੱਬ ਦੀ ਰਿਪੇਅਰ ਦੇ ਲਈ19 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਦੇ ਨਾਲ-ਨਾਲ ਕਲੱਬ ਦੇ ਸੰਚਾਲਕਾਂ ਨੂੰ ਇੱਥੇ ਸਫਾਈ ਕਰਮਚਾਰੀ ਨਿਯੁਕਤ ਕਰਨ ਬਾਰੇ ਵੀ ਨਿਰਦੇਸ਼ ਦਿੱਤੇ। ਮੁੱਖ ਮੰਤਰੀ ਨੇ ਬਜੁਰਗ ਮਹਿਲਾ ਸ਼ਾਂਤੀ ਦੇਵੀ ਨਾਲ ਸੰਵਾਦ ਕਰਦੇ ਹੋਏ ਉਨ੍ਹਾਂ ਦੇ ਵੱਲੋਂ ਰੱਖੀ ਗਈ ਮੰਗ ‘ਤੇ 80 ਹਜਾਰ ਰੁਪਏ ਮਕਾਨ ਦੀ ਮੁਰੰਮਤ ਲਈ ਦੇਣ ਦਾ ਐਲਾਨ ਕੀਤਾ। ਇਸ ਦੇ ਨਾਲ-ਨਾਲ ਇਕ ਮਹਿਲਾ ਜਿਸ ਦੀ ਬੱਚੀ ਦੀ ਅੱਖ ਖਰਾਬ ਹੈ, ਊਸ ਨੂੰ 50 ਹਜਾਰ ਰੁਪਏ ਆਰਕਕ ਸਹਾਇਤਾ ਵਜੋ ਦੇਣ ਦਾ ਵੀ ਐਲਾਨ ਕੀਤਾ ਅਤੇ ਰੈਡ ਕ੍ਰਾਸ ਨੂੰ ਇਸ ਵਿਸ਼ਾ ਦੇ ਤਹਿਤ ਸਪੈਸ਼ਲ ਕੇਸ ਬਣਾ ਕੇ ਮਦਦ ਕਰਨ ਲਈ ਵੀ ਕਿਹਾ।

ਇਸ ਤੋਂ ਇਲਾਵਾ, ਇਕ ਦਿਵਆਂਗ ਵਿਦਿਆਰਥੀ ਦੀ ਮੰਗ ‘ਤੇ ਆਈਪੈਡ ਉਪਲਬਧ ਕਰਵਾਉਣ ਬਾਰੇ ਮੁੱਖ ਮੰਤਰੀ ਨੇ ਮੰਜੂਰੀ ਪ੍ਰਦਾਨ ਕੀਤੀ। ਉਨ੍ਹਾਂ ਨੇ ਜਨਸੰਵਾਦ ਪ੍ਰੋਗ੍ਰਾਮ ਦੌਰਾਨ ਜੀਏਮ ਰੋਡਵੇਜ ਨੁੰ ਸਕੂਲ ਵਿਦਿਅਕ ਸੰਸਥਾਨਾਂ ਤੋਂ ਸੂਚੀ ਲੈ ਕੇ ਜਿਸ ਰੂਟ ‘ਤੇ ਕੁੜੀਆਂ ਦੀ ਗਿਣਤੀ 50 ਤੋਂ ਵੱਧ ਹੈ, ਉੱਥੇ ਸਪੈਸ਼ਲ ਬੱਸ ਚਲਾਉਣ ਦੇ ਨਿਰਦੇਸ਼ ਦਿੱਤੇ, ਤਾਂ ਜੋ ਕੁੜੀਆਂ ਸਰਲਤਾ ਨਾਲ ਵਿਦਿਅਕ ਸੰਸਥਾਨਾਂ ਵਿਚ ਆ-ਜਾ ਸਕਣ। ਇਸ ਤੋਂ ਇਲਾਵਾ, ਜਿੱਥੇ ਬੱਚਿਆਂ ਦੀ ਗਿਣਤੀ 25 ਹੈ, ਉੱਥੇ ਮਿਨੀ ਬੱਸ ਚਲਾਉਣ ਦੇ ਵੀ ਨਿਰਦੇਸ਼ ਦਿੱਤੇ। ਮੁੱਖ ਮੰਤਰੀ ਨੇ ਸਬੰਧਿਤ ਬੀਡੀਪੀਓ ਨੂੰ ਸਰਕਾਰੀ ਕਾਲਜ ਦੇ ਕੋਲ ਖਾਲੀ ਜਮੀਨ ਦਾ ਸਰਵੇ ਕਰਵਾ ਕੇ ਉੱਥੇ ਵਿਯਾਮਸ਼ਾਲਾ ਤੇ ਪਾਰਕ ਬਨਾਉਣ ਬਾਰੇ ਨਿਰਦੇਸ਼ ਦਿੱਤੇ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

- Advertisement -

Share this Article
Leave a comment