ਹਰਿਆਣਾ ਦੇ ਮੁੱਖ ਮੰਤਰੀ ਦੀ ਕਿਸਾਨਾਂ ਨੂੰ ਚੇਤਾਵਨੀ, ਦਿੱਲੀ ਗਏ ਤਾਂ ਵਰਤਾਂਗੇ ਸਖ਼ਤੀ

TeamGlobalPunjab
2 Min Read

ਹਰਿਆਣਾ: ਖੇਤੀ ਕਾਨੂੰਨ ਮੁੱਦੇ ‘ਤੇ ਪੰਜਾਬ ਤੇ ਹਰਿਆਣਾ ਵਿੱਚ ਜੰਗੀ ਪੱਧਰ ‘ਤੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਹੁਣ ਕਿਸਾਨਾਂ ਨੇ 26 ਤੇ 27 ਨਵੰਬਰ ਨੂੰ ਦਿੱਲੀ ਚਲੋ ਅੰਦੋਲਨ ਐਲਾਨਿਆ ਹੋਇਆ ਹੈ। ਜਿਸ ਨੂੰ ਦੇਖਦੇ ਹੋਏ ਹਰਿਆਣਾ ਸਰਕਾਰ ਨੇ ਸਖ਼ਤੀ ਵਰਤਣ ਦੀ ਤਿਆਰੀ ਕਰ ਲਈ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਕਿਸਾਨਾਂ ਦਾ ਦਿੱਲੀ ਜਾ ਕੇ ਅੰਦੋਲਨ ਕਰਨਾ ਠੀਕ ਨਹੀਂ ਹੈ। ਅਸੀਂ ਆਪਣੇ ਸੂਬੇ ‘ਚ ਕਾਨੂੰਨ ਵਿਵਸਥਾ ਨੂੰ ਯਕੀਨੀ ਬਣਾਵਾਂਗੇ। ਇਸ ਦੇ ਲਈ ਸਾਨੂੰ ਸਖ਼ਤੀ ਵੀ ਕਰਨੀ ਪਈ ਤਾਂ ਅਸੀਂ ਕਰਾਂਗੇ।

ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸੂਬੇ ਦੇ ਲੋਕਾਂ ਨੂੰ 26 ਅਤੇ 27 ਨਵੰਬਰ ਨੂੰ ਪੰਜਾਬ ਜਾਂ ਦਿੱਲੀ ਨਾ ਜਾਣ ਦੀ ਅਪੀਲ ਕੀਤੀ ਹੈ। ਮਨੋਹਰ ਲਾਲ ਖੱਟਰ ਨੇ ਕਿਹਾ ਕਿ ਦਿੱਲੀ ਚਲੋ ਅੰਦੋਲਨ ਨੂੰ ਦੇਖਦੇ ਹੋਏ ਅਸੀਂ ਪੰਜਾਬ-ਹਰਿਆਣਾ ਅਤੇ ਹਰਿਆਣਾ-ਦਿੱਲੀ ਬੌਰਡਰ ‘ਤੇ ਸਖ਼ਤੀ ਵਰਤਾਂਗੇ। ਇਸ ਲਈ ਲੋਕ ਇਹਨਾਂ ਦਿਨਾਂ ‘ਚ ਪੰਜਾਬ ਜਾਂ ਦਿੱਲੀ ਜਾਣ ਤੋਂ ਗੁਰੇਜ ਕਰਨ।

ਇਸ ਦੇ ਨਾਲ ਹੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਕਾਨੂੰਨ ਵਿਵਸਥਾਂ ਨੂੰ ਕਾਇਮ ਰੱਖਣਾ ਸਾਡੀ ਜ਼ਿੰਮੇਵਾਰੀ ਹੈ। ਕਿਸਾਨਾਂ ਦਾ ਦਿੱਲੀ ਜਾ ਕੇ ਅੰਦੋਲਨ ਕਰਨਾ ਗਲ਼ਤ ਹੈ। ਕੇਂਦਰ ਸਰਕਾਰ ਨੇ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ‘ਚ ਰੱਖਦੇ ਹੋਏ ਹੀ ਤਿੰਨ ਖੇਤੀ ਕਾਨੂੰਨ ‘ਚ ਸੁਧਾਰ ਕੀਤਾ ਸੀ। ਇਸ ਨਾਲ ਕਿਸਾਨਾਂ ਦੀ ਆਮਦਨ ‘ਚ ਵਾਧਾ ਹੋਵੇਗਾ। ਅਤੇ ਅਸੀਂ ਕਿਸਾਨਾਂ ਨੂੰ ਯਕੀਨ ਦਵਾਉਂਦੇ ਹਾਂ ਕਿ ਹਰਿਆਣਾ ਵਿੱਚ ਮੰਡੀਕਰਨ ਢਾਂਚਾ ਬਣਿਆ ਰਹੇਗਾ। ਅਸੀਂ ਹਰਿਆਣਾ ਮੰਡੀਆਂ ਨੂੰ ਹੋਰ ਵਧਾਉਣ ਜਾ ਰਹੇ ਹਾਂ। ਇਸ ਲਈ ਹਰਿਆਣਾ ਦੇ ਕਿਸਾਨ ਦਿੱਲੀ ਜਾ ਕੇ ਧਰਨਾ ਪ੍ਰਦਰਸ਼ਨ ਨਾ ਕਰਨ।

- Advertisement -

Share this Article
Leave a comment