ਕੈਪਟਨ ਨੇ ਚੁੱਕਿਆ ਅਜਿਹਾ ਕਦਮ ਕਿ ਹਰਪਾਲ ਚੀਮਾ ਕਹਿੰਦਾ ਇਸ ਨਾਲ਼ ਵਧਣਗੇ ਘਰਾਂ ਦੇ ਕਲੇਸ

TeamGlobalPunjab
2 Min Read

ਚੰਡੀਗੜ੍ਹ : ਵਿਧਾਨ ਸਭਾ ਅੰੰਦਰ ਵਿਰੋੋੋਧੀ ਧਿਰ ਦਾ ਰੋੋਲ ਅਦਾ ਕਰ ਰਹੀ ਆਮ ਆਦਮੀ ਪਾਰਟੀ (ਆਪ) ਪੰਜਾਬ ਹਰ ਦਿਨ ਕਿਸੇ ਨਾ ਕਿਸੇ ਮੁਦੇ ਤੇ ਕਾਂਗਰਸ ਸਰਕਾਰ ਨੂੰ ਖਰੀਆਂ ਖੋਟੀਆ ਸੁਣਾਉਂਦੀ ਹੀ ਰਹਿੰਦੀ ਹੈ । ਅਜ ਫਿਰ ਇਕ ਵਾਰ ਪਾਰਟੀ ਦੇ ਸੀਨੀਅਰ ਨੇਤਾ ਹਰਪਾਲ ਸਿੰਘ ਚੀਮਾ ਨੇ ਲੌਕਡਾਊਨ (ਕਰਫ਼ਿਊ) ਦੌਰਾਨ ਮੁੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਖਰੀਆਂ ਖਰੀਆਂ ਸੁਣਾਈਆਂ ਹਨ । ਉਨ੍ਹਾਂ ਮੁੁੱਖ ਮੰਤਰੀ ਵੱਲੋਂ ਸੂਬੇ ਅੰਦਰ ਸ਼ਰਾਬ ਦੇ ਠੇਕੇ ਖੋਲੇ ਜਾਣ ਸੰਬੰਧੀ ਲਿਆਂਦੀ ਤਜਵੀਜ਼ ਦਾ ਜ਼ੋਰਦਾਰ ਵਿਰੋਧ ਕੀਤਾ ਹੈ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਜਿਹੇ ਸਮੇਂ ਵਿੱਚ ਇਸ ਕਦਮ ਨਾਲ ਸਿਰਫ਼ ਸ਼ਰਾਬ ਮਾਫ਼ੀਆ ਨੂੰ ਮੌਜਾਂ ਲੱਗਣਗੀਆਂ, ਜਦਕਿ ਸ਼ਰਾਬ ਕਾਰਨ ਆਮ ਲੋਕਾਂ ਦੇ ਘਰਾਂ ‘ਚ ਕਲੇਸ਼ ਵਧਣਗੇ।

ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਕੋਲੋਂ ਠੇਕੇ ਖੋਲੇ ਜਾਣ ਸੰਬੰਧੀ ਇਜਾਜ਼ਤ ਪੰਜਾਬ ਸਰਕਾਰ ਨੂੰ ਵਾਪਸ ਲੈਣੀ ਚਾਹੀਦੀ ਹੈ, ਜੇਕਰ ਪੰਜਾਬ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਕੇਂਦਰ ਸਰਕਾਰ ਪੰਜਾਬ ‘ਚ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਕਦਾਚਿਤ ਇਜਾਜ਼ਤ ਨਾ ਦੇਵੇ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬੇਸ਼ੱਕ ਪੰਜਾਬ ਸਰਕਾਰ ਸਰਕਾਰੀ ਮਾਲੀਆ (ਰੈਵੀਨਿਊ) ਦਾ ਹਵਾਲਾ ਦੇ ਕੇ ਮਨਜ਼ੂਰੀ ਮੰਗ ਰਹੀ ਹੈ, ਪਰੰਤੂ ਅਸਲ ‘ਚ ਕੈਪਟਨ ਸਰਕਾਰ ਨੂੰ ਆਪਣੇ ਚਹੇਤਿਆਂ ਵੱਲੋਂ ਚਲਾਏ ਜਾਂਦੇ ਸ਼ਰਾਬ ਮਾਫ਼ੀਆ ਦੀ ਫ਼ਿਕਰ ਸਤਾ ਰਿਹਾ ਹੈ। ਚੀਮਾ ਨੇ ਕਿਹਾ ਕਿ ਸਾਨੂੰ ਇਹ ਕਹਿਣ ‘ਚ ਰੱਤੀ ਭਰ ਵੀ ਗੁਰੇਜ਼ ਨਹੀਂ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਖ਼ਾਸਮਖ਼ਾਸ ਸ਼ਰਾਬ ਫ਼ੈਕਟਰੀਆਂ ਦੇ ਮਾਲਕ ਹਨ।

- Advertisement -

Share this Article
Leave a comment