ਸਿੰਗਾਪੁਰ ‘ਚ ਪੰਜਾਬ ਦੇ ਵਕੀਲ ਨੂੰ ਹੋਈ ਸਜ਼ਾ, ਜਾਣੋ ਕੀ ਸੀ ਮਾਮਲਾ

Prabhjot Kaur
2 Min Read

ਨਿਊਜ਼ ਡੈਸਕ: ਪੰਜਾਬ ‘ਚ ਵਕੀਲ ਰਹੇ 70 ਸਾਲਾ ਵਿਅਕਤੀ ਨੂੰ 4.80 ਲੱਖ ਸਿੰਗਾਪੁਰ ਡਾਲਰਾਂ ਦੇ ਗਬਨ ਦੇ ਮਾਮਲੇ ‘ਚ 3 ਸਾਲ 11 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਭਾਰਤੀ ਰੁਪਏ ਵਿੱਚ ਇਹ ਰਕਮ ਲਗਭਗ 3 ਕਰੋੜ ਰੁਪਏ ਹੈ। ਰਿਪੋਰਟਾਂ ਮੁਤਾਬਕ ਪੰਜਾਬ ਦੇ ਰਹਿਣ ਵਾਲੇ ਗੁਰਦੇਵ ਪਾਲ ਸਿੰਘ ਨੂੰ ਸਜ਼ਾ ਦਿੱਤੀ ਗਈ ਹੈ। ਗੁਰਦੇਵ ਪਾਲ ਸਿੰਘ ਨੇ ਇਹ ਧੋਖਾਧੜੀ 2011 ਤੋਂ 2016 ਦਰਮਿਆਨ ਕੀਤੀ ਸੀ। ਉਹ ਗੁਰਦੇਵ ਚੇਓਂਗ ਐਂਡ ਪਾਰਟਨਰਜ਼ ਨਾਲ ਵਕੀਲ ਸੀ। ਅਦਾਲਤ ਨੇ ਕਰੀਬ 8 ਸਾਲਾਂ ਬਾਅਦ ਆਪਣਾ ਫੈਸਲਾ ਸੁਣਾਇਆ ਹੈ।

ਗੁਰਦੇਵ ਪਾਲ ਸਿੰਘ ਨੂੰ ਪਿਛਲੇ ਸਾਲ ਭਰੋਸੇ ਦੀ ਅਪਰਾਧਿਕ ਉਲੰਘਣਾ ਦੇ ਦੋ ਮਾਮਲਿਆਂ ਅਤੇ ਲਗਭਗ 459,000 ਡਾਲਰ ਦੇ ਇੱਕ ਜੁਰਮ ਦੇ ਤਹਿਤ ਦੋਸ਼ੀ ਠਹਿਰਾਇਆ ਗਿਆ ਸੀ। ਸਜ਼ਾ ਦੇ ਦੌਰਾਨ S$21,000 ਨੂੰ ਸ਼ਾਮਲ ਕਰਨ ਵਾਲੇ ਭਰੋਸੇ ਦੀ ਅਪਰਾਧਿਕ ਉਲੰਘਣਾ ਦੇ ਤੀਜੇ ਦੋਸ਼ ‘ਤੇ ਵੀ ਵਿਚਾਰ ਕੀਤਾ ਗਿਆ ਸੀ।

ਖਬਰਾਂ ਮੁਤਾਬਕ ਗੁਰਦੇਵ ਪਾਲ ਸਿੰਘ ਦੀ ਜ਼ਮਾਨਤ ਦੀ ਰਕਮ 100,000 ਸਿੰਗਾਪੁਰ ਡਾਲਰ ਤੈਅ ਕੀਤੀ ਗਈ ਸੀ। ਜੋ ਕਿ ਉਨ੍ਹਾਂ ਨੂੰ ਜਲਦੀ ਹੀ ਜਮ੍ਹਾਂ ਕਰਵਾਉਣਾ ਹੋਵੇਗਾ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜ਼ੁਲਕੀਫਲੀ ਉਸਮਾਨ ਨਾਂ ਦੇ ਵਿਅਕਤੀ ਨੇ ਦਸੰਬਰ 2010 ਵਿੱਚ ਆਪਣੇ ਮਰਹੂਮ ਪਿਤਾ ਦੇ ਫਲੈਟ ਦੀ ਵਿਕਰੀ ਲਈ ਜੀਸੀਪੀ ਦੀਆਂ ਸੇਵਾਵਾਂ ਲਈਆਂ ਸਨ। ਜੋ ਕਿ 2011 ਵਿੱਚ ਵੇਚਿਆ ਗਿਆ ਸੀ ਅਤੇ ਫਰਮ ਨੂੰ 356,000 SGD ਤੋਂ ਵੱਧ ਦੀ ਵਿਕਰੀ ਤੋਂ ਪ੍ਰਾਪਤ ਹੋਈ ਸੀ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

- Advertisement -

Share this Article
Leave a comment