Home / News / 65 ਸਾਲਾ ਬਜ਼ੁਰਗ ਨੇ ਕੋਰੋਨਾ ਨੂੰ ਪਾਈ ਮਾਤ !

65 ਸਾਲਾ ਬਜ਼ੁਰਗ ਨੇ ਕੋਰੋਨਾ ਨੂੰ ਪਾਈ ਮਾਤ !

ਅੰਮ੍ਰਤਸਰ : ਇਕ ਪਾਸੇ ਜਿਥੇ ਅੱਜ ਕੋਰੋਨਾ ਵਾਇਰਸ ਨੂੰ ਲੈ ਕੇ ਮਾੜੀਆਂ ਖ਼ਬਰਾਂ ਆਈਆਂ ਹਨ ਉਥੇ ਹੀ ਕਈ ਚੰਗੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ । ਅੱਜ ਇਥੇ ਇਕ 65 ਸਾਲ ਬਜ਼ੁਰਗ ਹਰਜਿੰਦਰ ਸਿੰਘ ਜੋ ਕਿ ਹੁਸ਼ਿਆਰਪੁਰ ਦੇ ਪਿੰਡ ਪੈਂਥਰਾ ਦਾ ਵਾਸੀ ਹੈ ਨੇ ਕੋਰੋਨਾ ਵੁਰੱਧ ਜੰਗ ਜਿੱਤ ਲਈ ਹੈ। ਜਾਣਕਾਰੀ ਮੁਤਾਬਿਕ ਉਨ੍ਹਾਂ ਦਾ ਇਲਾਜ ਲਗਭਗ 16 ਦਿਨ ਚਲਿਆ ਜਿਸ ਤੋਂ ਬਾਅਦ ਉਹ ਤੰਦਰੁਸਤ ਹੋ ਗਏ ਹਨ।

ਦੱਸ ਦੇਈਏ ਕਿ ਉਹ ਮੋਰਾਂਵਾਲੀ ਪਿੰਡ ਦੇ ਕੋਰੋਨਾ ਪ੍ਰਭਵਿਤ ਮਰੀਜ਼ ਦੇ ਸੰਪਰਕ ਵਿਚ ਆਏ ਸਨ ਸੀ ਅਤੇ ਕੁੱਝ ਦਿਨਾਂ ਬਾਅਦ ਜਦੋ ਉਨ੍ਹਾਂ ਨੂੰ ਕੋਰੋਨਾ ਦੇ ਕੁੱਝ ਲੱਛਣ ਮਹਿਸੂਸ ਹੋਏ। ਇਸ ਦੌਰਾਨ ਜਾਂਚ ਵਿਚ ਉਹ ਕੋਰੋਨਾ ਪਾਜ਼ਿਟਿਵ ਪਾਏ ਗਏ। ਇਸ ਦੀ ਪੁਸ਼ਟੀ ਪ੍ਰਿੰਸੀਪਲ ਸੁਜਾਤਾ ਸ਼ਰਮਾ ਨੇ ਵੀ ਕੀਤੀ ਹੈ । ਉਨ੍ਹਾਂ ਦੱਸਿਆ ਕਿ ਇਲਾਜ ਤੋਂ 15 ਦਿਨ ਬਾਅਦ 17 ਅਪ੍ਰੈਲ ਅਤੇ ਫਿਰ 18 ਅਪ੍ਰੈਲ ਨੂੰ ਇੰਨਾਂ ਦਾ ਮੈਡੀਕਲ ਟੈਸਟ ਕੀਤਾ ਗਿਆ, ਜੋ ਕਿ ਨੈਗੇਟਿਵ ਆਉਣ ਮਗਰੋਂ ਇੰਨਾਂ ਨੂੰ ਅੱਜ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

Check Also

ਮੁੱਖ ਮੰਤਰੀ ਨੇ ਖੇਤੀ ਕਾਨੂੰਨਾਂ ਬਾਰੇ ਵਕੀਲਾਂ ਤੇ ਕਿਸਾਨ ਯੂਨੀਅਨਾਂ ਦੇ ਕਾਨੂੰਨੀ ਨੁਮਾਇੰਦਿਆਂ ਕੋਲੋਂ ਸੁਝਾਅ ਮੰਗੇ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਅਗਲੀ …

Leave a Reply

Your email address will not be published. Required fields are marked *