ਕਾਂਗਰਸੀ ਵਿਧਾਇਕ ਨੇ ਦਿੱਤਾ ਸ੍ਰੀ ਹਰਿਮੰਦਰ ਸਾਹਿਬ ਲਈ ਵਿਵਾਦਿਤ ਬਿਆਨ, ਫਿਰ ਦੇਖੋ ਸਿਰਸਾ ਨੇ ਕੀ ਕਿਹਾ

TeamGlobalPunjab
2 Min Read

ਤਰਨ ਤਾਰਨ :  ਸਿਆਸਤਦਾਨਾਂ ਦੀਆਂ ਹਰ ਦਿਨ ਨਵੀਆਂ ਤੋਂ ਨਵੀਆਂ ਵੀਡੀਓਜ਼ ਵਾਇਰਲ ਹੁੰਦੀਆਂ ਹੀ ਰਹਿੰਦੀਆਂ ਹਨ। ਇਸੇ ਸਿਲਸਿਲੇ ਦੇ ਚਲਦਿਆਂ ਹੁਣ ਇੱਕ ਕਾਂਗਰਸ ਪਾਰਟੀ ਦੇ ਪੱਟੀ ਤੋਂ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਵੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਗਿੱਲ ਵੱਲੋਂ ਬੜੀ ਹੀ ਵਿਵਾਦਿਤ ਟਿੱਪਣੀ ਕੀਤੀ ਗਈ ਹੈ। ਦਰਅਸਲ ਗਿੱਲ ਹਰੀਕੇ ਪੱਤਣ ਝੀਲ ‘ਤੇ ਕੀਤੇ ਗਏ ਕੰਮਾਂ ਦੀ ਆਪਣੀ ਚਰਚਾ ਕਰ ਰਹੇ ਸਨ ਤਾਂ ਉਨ੍ਹਾਂ ਨੇ ਬੋਲਦਿਆਂ ਬੋਲਦਿਆਂ  ਕਿਹਾ ਕਿ ਹਰਿੰਮਦਰ ਸਾਹਿਬ ‘ਤੇ ਹਰ ਦਿਨ ਇੱਕ ਲੱਖ ਸ਼ਰਧਾਲੂ ਨਤਮਸਤਕ ਹੁੰਦਾ ਹੈ। ਇੱਥੋਂ ਤੱਕ ਤਾਂ ਸਭ ਠੀਕ ਸੀ ਪਰ ਜਿਹੜੀ ਗੱਲ ਉਨ੍ਹਾਂ ਅੱਗੇ ਕਹੀ ਉਸ ਨੂੰ ਲੈ ਕੇ ਹੁਣ ਗਿੱਲ ਦਾ ਭਾਰੀ ਵਿਰੋਧ ਹੋ ਰਿਹਾ ਹੈ।

ਦੱਸ ਦਈਏ ਕਿ ਗਿੱਲ ਨੇ ਅੱਗੇ ਕਿਹਾ ਕਿ, “ਅਸੀ਼ ਚਾਹੁੰਦੇ ਹਾਂ ਜਿਹੜਾ ਇੱਕ ਲੱਖ ਸ਼ਰਧਾਲੂ ਹਰ ਦਿਨ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਆਉਂਦਾ ਹੈ ਉਹ ਹਰੀਕੇ ਪੱਤਣ ਆਵੇ ਅਤੇ ਇੱਥੇ ਆ ਕੇ ਰਹੇ। ਉਹ ਇੱਥੇ ਆ ਕੇ ਤੁਹਾਡੀ ਮੱਛੀ ਮੁੱਛੀ ਵੀ ਖਾਵੇ ਅਤੇ ਹੋਰ ਵੀ ਕੰਮ ਕਰੇ”। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਇਸ ਦਾ ਵਿਰੋਧ ਚਾਰੇ ਪਾਸੇ ਹੋ ਰਿਹਾ ਹੈ।

VID-20200112-WA0003

 

ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਸਖਤ ਪ੍ਰਤੀਕਿਰਿਆ ਦਿੱਤੀ ਹੈ। ਸਿਰਸਾ ਦਾ ਕਹਿਣਾ ਹੈ ਕਿ ਵਿਧਾਇਕ ਗਿੱਲ ਦੇ ਬੋਲ ਸਾਰਿਆਂ ਦਾ ਦਿਲ ਦੁਖਾਉਣ ਵਾਲੇ ਹਨ ਅਤੇ ਇਸ ਨਾਲ ਪੂਰੀ ਦੁਨੀਆਂ ਦੇ ਲੋਕਾਂ ਦੀ ਆਸਥਾ ਨੂੰ ਸੱਟ ਲੱਗੀ ਹੈ। ਉਨ੍ਹਾਂ ਕਿਹਾ ਕਿ ਇਹ ਅਲਫਾਜ਼ ਬਹੁਤ ਨਿੰਦਣਯੋਗ ਹਨ ਅਤੇ ਇਨ੍ਹਾਂ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਘੱਟ ਹੈ।

Share This Article
Leave a Comment