ਪਟਿਆਲਾ ਪੁਲਿਸ ਵੱਲੋਂ ਸੜ੍ਹਕ ਹਾਦਸਿਆਂ ਦੇ ਹੱਲ ਲਈ ਏ.ਆਰ.ਟੀ. ਟੀਮਾਂ ਦਾ ਗਠਨ

TeamGlobalPunjab
1 Min Read

ਪਟਿਆਲਾ: ਪਟਿਆਲਾ ਜ਼ਿਲ੍ਹੇ ‘ਚ ਸੜ੍ਹਕੀ ਹਾਦਸਿਆਂ ਦੇ ਕਾਰਨਾਂ ਨੂੰ ਦੂਰ ਕਰਨ ਲਈ ਪਟਿਆਲਾ ਪੁਲਿਸ ਵੱਲੋਂ ਹੋਰਨਾਂ ਵਿਭਾਗ ਅਤੇ ਸਿਵਲ ਸੁਸਾਇਟੀਜ਼ ਨਾਲ ਮਿਲਕੇ ਸੜਕੀ ਹਾਦਸਿਆਂ ਦੇ ਹੱਲ ਲਈ ਟੀਮਾਂ (ਏ.ਆਰ.ਟੀ) ਦਾ ਗਠਨ ਕੀਤਾ ਗਿਆ ਹੈ। ਜਿਸ ਵੱਲੋਂ ਪਟਿਆਲਾ ਜ਼ਿਲ੍ਹੇ ਦੀਆਂ ਸੜਕਾਂ ਦਾ ਵਿਸ਼ਲੇਸ਼ਣ ਕਰਕੇ ਸੰਭਾਵੀ ਦੁਰਘਟਨਾ ਦੀ ਪਛਾਣ ਕਰਨ ਦੇ ਨਾਲ-ਨਾਲ ਇਸ ਦੇ ਹੱਲ ਲਈ ਵੀ ਢੁਕਵੇਂ ਕਦਮ ਉਠਾਏ ਜਾਣਗੇ।

ਇਸ ਸਬੰਧੀ ਜਾਣਕਾਰੀ ਦਿੰਦਿਆ ਐਸ.ਐਸ.ਪੀ. ਪਟਿਆਲਾ ਵਿਕਰਮ ਜੀਤ ਦੁੱਗਲ ਨੇ ਦੱਸਿਆ ਕਿ ਸੜ੍ਹਕੀ ਹਾਦਸਿਆਂ ਦੇ ਹੱਲ ਲਈ ਐਸ.ਐਚ.ਓਜ਼ ਦੀ ਅਗਵਾਈ ‘ਚ ਜ਼ਿਲ੍ਹੇ ਅੰਦਰ 25 ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚ ਟਰੈਫ਼ਿਕ ਇੰਚਾਰਜ, ਮੋਟਰ ਵਾਹੀਕਲ ਇੰਸਪੈਕਟਰ, ਪ੍ਰੋਜੈਕਟ ਮੈਨੇਜਰ (ਐਨ.ਐਚ.ਆਈ/ਐਸ.ਡੀ.ਈ.), ਜੂਨੀਅਰ ਇੰਜੀਨੀਅਰ, ਇੰਜੀਨੀਅਰ (ਐਮ.ਸੀ), ਈ.ਪੀ.ਓ. ਨਰੇਗਾ, ਕੌਸ਼ਲਰ ਅਤੇ ਸਰਪੰਚ ਅਤੇ ਸਥਾਨਕ ਪੱਧਰ ਤੋਂ ਮੈਂਬਰ ਸ਼ਾਮਲ ਕੀਤੇ ਗਏ ਹਨ।

ਦੁੱਗਲ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ‘ਚ ਸੜ੍ਹਕੀ ਹਾਦਸਿਆਂ ਵਾਲੇ 55 ਕਾਲੇ ਸਥਾਨਾਂ ਦੀ ਪਹਿਚਾਣ ਕੀਤੀ ਗਈ ਹੈ, ਜਿਥੇ ਟੀਮਾਂ ਵੱਲੋਂ ਦੌਰਾ ਕਰਕੇ ਆਪਣੇ ਖੇਤਰ ਦੇ ਸੰਭਾਵੀ ਦੁਰਘਟਨਾ ਸਥਾਨਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਹਾਦਸਿਆਂ ਦੇ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਟੀਮ ਵੱਲੋਂ ਸੜਕ ਦੁਰਘਟਨਾਵਾਂ ਦੇ ਹੱਲ ਲਈ ਪਲਾਨ ਦਿੱਤੇ ਜਾਣਗੇ ਅਤੇ ਇਹ ਪਲਾਨ ਸਬੰਧਤ ਵਿਭਾਗਾਂ ਨੂੰ ਭੇਜਕੇ ਇਹ ਪਲਾਨ ਨੂੰ ਲਾਗੂ ਕਰਨ ਲਈ ਕਿਹਾ ਜਾਵੇਗਾ।

Share this Article
Leave a comment