ਮੈਰੀ ਕਿਉਰੀ: ਫਿਜਿਕਸ ਦਾ ਸਾਂਝਾ ਨੋਬਲ ਇਨਾਮ ਪ੍ਰਾਪਤ ਕਰਨ ਵਾਲੀ ਪਹਿਲੀ ਔਰਤ

TeamGlobalPunjab
4 Min Read

-ਅਵਤਾਰ ਸਿੰਘ

ਰੇਡੀਓ ਐਕਟਵਿਟੀ ਦੇ ਖੇਤਰ ਵਿੱਚ ਨਾਮ ਖੱਟਣ ਵਾਲੀ ਮੈਰੀ ਕਿਉਰੀ ਦਾ ਜਨਮ 7-11-1867 ਨੂੰ ਪੋਲੈਂਡ ਦੀ ਰਾਜਧਾਨੀ ਵਾਰਸਾ ‘ਚ ਪ੍ਰੋਫੈਸਰ ਐਮ ਵਾਲਦਿਸਲਵਾ ਤੇ ਮਾਤਾ ਬੋਰਨੀਸਲਾਵਾ ਯੋਗਸਕਾ ਸਕੁਲਦ ਵਸਕਾ ਦੇ ਘਰ ਹੋਇਆ। ਉਹ ਤਿੰਨ ਭੈਣਾਂ ਤੇ ਇਕ ਭਰਾ ਦੀ ਛੋਟੀ ਭੈਣ ਸੀ।

ਪਿਤਾ ਹਿਸਾਬ ਤੇ ਵਿਗਿਆਨ ਦਾ ਵਿਸ਼ਾ ਪੜਾਉਦਾ ਸੀ ਤੇ ਮਾਤਾ ਕੁੜੀਆਂ ਦਾ ਸਕੂਲ ਚਲਾਉਂਦੀ ਸੀ। ਮੈਰੀ ਦੇ ਵਿਚਾਰ ਆਪਣੇ ਪਿਤਾ ਦੇ ਵਿਚਾਰ ਵਾਂਗ ਵਿਦਰੋਹੀ ਸਨ ਤੇ ਸਕੂਲ ਜਾਂਦੇ ਰਾਹ ਵਿੱਚ ਗਦਾਰਾਂ ਦੀ ਕਬਰ ‘ਤੇ ਥੁੱਕਦੀ ਸੀ। ਮਾਂ ਦੀ ਮੌਤ ਤੋਂ ਬਾਅਦ ਪਰਿਵਾਰ ਦੇ ਗੁਜਾਰੇ ਲਈ ਮੈਰੀ ਤੇ ਉਸਦੀ ਭੈਣ ਨੂੰ ਟਿਉਸ਼ਨ ਪੜਾਉਣੀ ਪੈਂਦੀ ਸੀ। ਮੈੇਰੀ ਨੇ ਪੈਰਿਸ ਜਾ ਕੇ ਫਿਜਿਕਸ, ਕੈਮਿਸਟਰੀ ਤੇ ਮੈਥ ਵਿੱਚ ਡਿਗਰੀਆਂ ਪ੍ਰਾਪਤ ਕੀਤੀਆਂ। ਭੌਤਿਕ ਵਿਗਿਆਨੀ ਨੋਵਾਸਾਕੀ ਦੇ ਘਰ ਵਿੱਚ ਮੈੇਰੀ ਦੀ ਮੁਲਾਕਾਤ ਪੈਰੀ ਕਿਉਰੀ ਨਾਲ ਹੋਈ ਜੋ 1895 ਵਿੱਚ ਉਸਦਾ ਜੀਵਨ ਸਾਥੀ ਬਣਿਆ। ਪੈਰੀ ਪੀਐਚ ਡੀ ਕਰਕੇ ਪ੍ਰੋਫੈਸਰ ਲੱਗ ਗਿਆ।

ਉਨ੍ਹਾਂ ਦੇ ਦੋ ਬੇਟੀਆਂ ਇਰੀਨੀ ਤੇ ਈਵ ਪੈਦਾ ਹੋਈਆਂ। ਉਨ੍ਹਾਂ ਦੋਵਾਂ ਨੇ ਸਕੂਲ ਦੇ ਇਕ ਸ਼ੈਡ ਵਿੱਚ ਲੈਬਾਰਟਰੀ ਖੋਲ ਕੇ ਖੋਜ ਦਾ ਕੰਮ ਜਾਰੀ ਰੱਖਿਆ। ਮੈਡਮ ਕਿਉਰੀ ਨੂੰ ਜਦ ਪਤਾ ਲਗਾ ਕਿ ਯੂਰੇਨੀਅਮ ਦੇ ਲੂਣ ਵਿੱਚੋਂ ਕੁਝ ਅਜਿਹੀਆਂ ਕਿਰਨਾਂ ਨਿਕਲਦੀਆਂ ਹਨ ਜੋ ਕਾਲੇ ਕਾਗਜ਼ ਵਿੱਚੋਂ ਲੰਘ ਕੇ ਫੋਟੋਗਰਾਫੀ ਦੀ ਪਲੇਟ ‘ਤੇ ਦਾਗ ਪਾ ਦਿੰਦੀਆਂ ਹਨ ਤਾਂ ਪੈਰੀ ਤੇ ਮੈਰੀ ਵੀ ਇਨ੍ਹਾਂ ਕਿਰਨਾਂ ਬਾਰੇ ਜਾਨਣ ਲੱਗ ਪਏ।ਮੈੇਰੀ ਨੇ ਇਨਾਂ ਕਿਰਨਾਂ ਨੂੰ ਰੇਡੀਓ ਐਕਟਵਿਟੀ ਦਾ ਨਾਂ ਦਿੱਤਾ।

- Advertisement -

ਮੈਰੀ ਨੇ ਲੱਭਿਆ ਕਿ ਯੂਰੇਨੀਅਮ ਦੀ ਕੱਚੀ ਧਾਤ ਬੜੀ ਐਕਟਿਵ ਹੈ। ਇਕ ਦਿਨ ਉਨ੍ਹਾਂ ਸ਼ੈਡ ਵਿੱਚ ਵੇਖਿਆ ਉਥੇ ਬੇਰੀਅਮ ਦੇ ਲੂਣ ਵਿੱਚ ਕੁਝ ਰਵੇ ਹਨੇਰੇ ਵਿੱਚ ਚਮਕ ਰਹੇ ਹਨ। ਇਹ ਰੇਡੀਅਮ ਦਾ ਲੂਣ ਸੀ। ਮੇਰੀ ਨੂੰ ਰੇਡੀਓ ਐਕਟਵਿਟੀ ਤੇ ਖੋਜ ਕਰਨ ‘ਤੇ ਪੀਐਚ ਡੀ ਦੀ ਯੂਨੀਵਰਸਿਟੀ ਨੇ 1903 ਵਿਚ ਡਿਗਰੀ ਮਿਲੀ। ਇਸੇ ਸਾਲ ਦੇ ਅੰਤ ਵਿਚ ਉਸ ਨੇ ਵਿਗਿਆਨੀ ਬੈਕਵਰਲ ਨਾਲ ਫਿਜਿਕਸ ਦਾ ਸਾਂਝਾ ਨੋਬਲ ਇਨਾਮ ਪ੍ਰਾਪਤ ਕਰਨ ਵਾਲੀ ਪਹਿਲੀ ਔਰਤ ਬਣਨ ਦਾ ਮਾਣ ਹਾਸਲ ਕੀਤਾ।

ਮੈਰੀ ਨੂੰ ਈਲੀਅਟ ਕਿਰਸ਼ਨ ਮੈਡਲ ਵੀ ਮਿਲਿਆ। 1906 ਨੂੰ ਉਸਦੇ ਜੀਵਨ ਸਾਥੀ ਪੈਰੀ ਦੀ ਘੋੜਾ ਗੱਡੀ ਦੇ ਹਾਦਸੇ ਵਿੱਚ ਮੌਤ ਹੋ ਗਈ। ਮੈਰੀ ਨੂੰ ਪ੍ਰੋਫੈਸਰ ਦੇ ਸਥਾਨ ‘ਤੇ ਨਿਯੁਕਤ ਕਰ ਦਿੱਤਾ ਗਿਆ। ਉਸਦਾ ਪਹਿਲਾ ਲੈਕਚਰ ਸੁਣਨ ਲਈ ਵਿਗਿਆਨੀ ਤੇ ਪੁਰਤਗਾਲ ਦਾ ਰਾਜਾ ਤੇ ਰਾਣੀ ਵੀ ਪਹੁੰਚੇ ਸਨ ਉਸਨੇ ਇਹ ਲੈਕਚਰ ਉਥੋਂ ਅੱਗੇ ਸ਼ੁਰੂ ਕੀਤਾ ਜਿਥੋਂ ਪੈਰੀ ਨੇ ਛੱਡਿਆ ਸੀ।

1911 ਦਾ ਨੋਬਲ ਇਨਾਮ ਰੇਡੀਅਮ ਤੇ ਪੋਲੋਨਿਯਮ ਦੀ ਖੋਜ ਬਦਲੇ ਇਕ ਵਾਰ ਫੇਰ ਮੈਰੀ ਨੂੰ ਮਿਲਿਆ। ਇਹ ਪਹਿਲੀ ਵਾਰ ਸੀ ਕਿ ਕਿਸੇ ਵਿਗਿਆਨੀ ਨੂੰ ਉਸ ਦੀਆਂ ਖੋਜਾਂ ਬਦਲੇ ਦੋ ਵਾਰ 1903 ਤੇ 1911 ਵਿਚ ਨੋਬਲ ਇਨਾਮ ਮਿਲਿਆ ਹੋਵੇ। ਦੋ ਪੀੜੀਆਂ ਵਿੱਚ ਤਿੰਨ ਵਾਰ ਨੋਬਲ ਇਨਾਮ ਮਿਲਿਆ।ਲਗਾਤਾਰ ਰੇਡੀਓ ਐਕਟਵਿਟੀ ਧਾਤਾਂ ਵਿੱਚ ਕੰਮ ਕਰਨ ਕਰਕੇ ਇਨ੍ਹਾਂ ਕਿਰਨਾਂ ਦਾ ਅਸਰ ਹੋਣਾ ਲਾਜ਼ਮੀ ਸੀ ਕਿਉਕਿ ਉਹ ਕੋਟ ਦੀਆਂ ਜੇਬਾਂ ਵਿਚ ਰੇਡੀਉ ਐਕਟਿਵ ਪਦਾਰਥ ਦੀਆਂ ਟਿਊਬਾਂ ਪਾ ਕੇ ਕੰਮ ਵਿੱਚ ਜੁਟੀ ਰਹਿੰਦੀ।

ਜਿਸ ਕਰਕੇ ਮੈਰੀ ਦੀ ਸਾਹ ਨਾਲੀ ਵਿੱਚ ਸੋਜ ਆਉਣ ਤੇ ਖੂਨ ਦਾ ਕੈਂਸਰ ਹੋਣ ਕਾਰਨ 4 ਜੁਲਾਈ 1934 ਨੂੰ ਉਸਨੇ ਫਰਾਂਸ ਵਿੱਚ ਆਖਰੀ ਸਾਹ ਲਿਆ।ਉਸਦੀ ਮੌਤ ਤੋਂ ਬਾਅਦ ਉਸਦੀ ਧੀ ਈਰਾਨੀ ਤੇ ਜੁਆਈ ਫਰੈਡਰਿਕ ਜੂਲੀਅਸ ਕਿਉਰੀ ਨੇ ਵੀ 1935 ਵਿਚ ਨੋਬਲ ਇਨਾਮ ਹਾਸਲ ਕੀਤਾ।

Share this Article
Leave a comment