ਔਰਤਾਂ ਨਾਲ ਛੇੜਛਾੜ ਦੇ ਮਾਮਲੇ ‘ਚ ਸਾਬਕਾ ਐਂਕਰ ਹਰਦੀਪ ਸਿੰਘ ਖਿਲਾਫ ਪੁਲਿਸ ਜਾਂਚ ਸ਼ੁਰੂ

Prabhjot Kaur
2 Min Read

ਲੰਦਨ: ਬੀਬੀਸੀ ਦੇ ਸਾਬਕਾ ਐਂਕਰ ਹਰਦੀਪ ਸਿੰਘ ਕੋਹਲੀ ਖਿਲਾਫ ਜਿਨਸੀ ਸ਼ੋਸ਼ਣ ਦੀਆਂ ਸ਼ਿਕਾਇਤਾਂ ਸਾਹਮਣੇ ਆਉਣ ਤੋਂ ਬਾਅਦ ਸਕਾਟਲੈਂਡ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਰਿਪੋਰਟਾਂ ਮੁਤਾਬਕ ਬੀਬੀਸੀ ਦੇ ਸਾਬਕਾ ਐਂਕਰ , ਬ੍ਰੌਡਕਾਸਟਰ, ਲੇਖਕ ਅਤੇ ਸ਼ੈੱਫ 54 ਸਾਲਾ ਕੋਹਲੀ ‘ਤੇ 20 ਤੋਂ ਵੱਧ ਔਰਤਾਂ ਵਲੋਂ ਹਿੰਸਕ ਅਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਗਏ ਹਨ।

ਲੇਬਰ ਪਾਰਟੀ ਦੀ ਇੱਕ ਸਾਬਕਾ ਅਧਿਕਾਰੀ ਨੇ ਦੱਸਿਆ ਕਿ ਸੋਸ਼ਲ ਮੀਡੀਆ ‘ਤੇ ਸੰਪਰਕ ਕਰਨ ਤੋਂ ਬਾਅਦ ਕੋਹਲੀ ਨੇ ਇਤਰਾਜ਼ਯੋਗ ਜਿਨਸੀ ਟਿੱਪਣੀਆਂ ਕੀਤੀਆ ਸੀ। ਉਸ ਨੇ ਕਿਹਾ ਕਿ ‘ਕੋਹਲੀ ਨੇ ਮੈਨੂੰ ਫ਼ੋਨ ਕੀਤਾ ਅਤੇ ਤੁਰੰਤ ਯੋਨ ਸਬੰਧਾਂ ਬਾਰੇ ਗੱਲ ਕਰਨੀ ਸ਼ੁਰੂ ਕਰ ਦਿੱਤੀ।’

ਦੱਸਣਯੋਗ ਹੈ ਕਿ ਹਰਦੀਪ ਸਿੰਘ ਕੋਹਲੀ ਨੇ ਇਸ ਹਫ਼ਤੇ ਦੀ ਸ਼ੁਰੂਆਤ ‘ਚ ਆਪਣਾ ਟਵਿੱਟਰ ਅਕਾਊਂਟ ਡਿਲੀਟ ਕਰ ਦਿੱਤਾ ਸੀ ਜਦੋਂ ਔਰਤਾਂ ਨੇ ਇਸ ਪਲੇਟਫਾਰਮ ਦੀ ਵਰਤੋਂ ਕਰਦੇ ਹੋਏ ਉਸ ‘ਤੇ ਜਿਣਸੀ ਤੌਰ ‘ਤੇ ਅਣਉਚਿਤ ਵਿਵਹਾਰ ਦੇ ਦੋਸ਼ ਲਗਾਏ ਸਨ।

ਉੱਥੇ ਹੀ ਦਿ ਟਾਈਮਜ਼ ਅਨੁਸਾਰ ਪਿਛਲੇ ਹਫ਼ਤੇ ਇੱਕ ਔਰਤ ਨੇ ਦਾਅਵਾ ਕੀਤਾ ਸੀ ਕਿ ਜਦੋਂ ਉਹ 19 ਸਾਲ ਦੀ ਸੀ ਅਤੇ ਕੋਹਲੀ 44 ਸਾਲ ਦਾ ਸੀ ਤਾਂ ਉਸ ਨੇ ਮੈਨੂੰ ਗ਼ਲਤ ਢੰਗ ਨਾਲ ਛੂਹਿਆ ਸੀ ਅਤੇ ਮੇਰੀ ਦੀ ਮਰਜ਼ੀ ਖ਼ਿਲਾਫ਼ ਮੈਨੂੰ ਚੁੰਮਿਆ ਸੀ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment