ਪੰਜਾਬੀ ਟਰੱਕ ਡਰਾਈਵਰ ਨੂੰ ਨੌਕਰੀ ਤੋਂ ਕੱਢਣਾ ਮਾਲਕ ਨੂੰ ਪਿਆ ਮਹਿੰਗਾ, ਹੁਣ ਭਰਨਾ ਪਵੇਗਾ ਭਾਰੀ ਹਰਜਾਨਾ

TeamGlobalPunjab
1 Min Read

ਆਕਲੈਂਡ : ਕੋਰੋਨਾ ਕਾਰਨ ਬੀਤੇ ਸਾਲ ਮਾਰਚ ਮਹੀਨੇ ਲਾਕਡਾਊਨ ਦੌਰਾਨ ਪੰਜਾਬੀ ਟਰੱਕ ਡਰਾਈਵਰ ਵਲੋਂ ਆਪਣੇ ਕੰਮਕਾਜੀ ਵਟਸਐਪ ਗਰੁੱਪ ਵਿੱਚ ਇੱਕ ਖਬਰ ਸਾਂਝੀ ਕਰਨ ਕਾਰਨ ਨੌਕਰੀ ਤੋਂ ਕੱਢ ਦਿੱਤਾ ਗਿਆ। ਜਾਣਕਾਰੀ ਮੁਤਾਬਕ ਗੁਰਜੀਤ ਸਿੰਘ ਰੰਧਾਵਾ ਨੇ ਇੱਕ ਮੈਸੇਜ ਭੇਜਿਆ ਜਿਸ ਵਿੱਚ ਮਾਲਕ ਵਲੋਂ ਲਾਕਡਾਊਨ ਵਿੱਚ ਤਨਖਾਹਾਂ ਅਦਾ ਕੀਤੇ ਜਾਣ ਸਬੰਧੀ ਜਾਣਕਾਰੀ ਸੀ।

ਇਸ ਗੱਲ ਤੋਂ ਨਾਰਾਜ਼ ਹੋਏ ਵੀਰ ਇੰਟਰਪ੍ਰਾਈਜਜ ਕੰਪਨੀ ਦੇ ਮਾਲਕ ਜਰਨੈਲ ਸਿੰਘ ਧਾਲੀਵਾਲ ਨੇ ਉਸ ਨੂੰ 20 ਮਿੰਟਾਂ ਦੇ ਅੰਦਰ ਹੀ ਨੌਕਰੀ ਤੋਂ ਕੱਢ ਦਿੱਤਾ। ਨੌਕਰੀ ਤੋਂ ਕੱਢੇ ਜਾਣ ਦਾ ਕਾਰਨ ਗੁਰਜੀਤ ਨੂੰ ਕੰਮ ਪ੍ਰਤੀ ਵਫਾਦਾਰ ਨਾਂ ਹੋਣਾ ਦੱਸਿਆ ਗਿਆ ਸੀ।

ਇਥੋਂ ਤੱਕ ਕਿ ਜਰਨੈਲ ਧਾਲੀਵਾਲ ਨੇ ਗੁਰਜੀਤ ਨੂੰ ਅਖੀਰਲੀ ਤਨਖਾਹ ਦੇਣ ਤੋਂ ਪਹਿਲਾਂ ਟਰੱਕਾਂ ਦਾ ਐਕਸੀਡੇਂਟ ਕੀਤੇ ਜਾਣ ਕਰਕੇ ਤਨਖਾਹ ‘ਚੋਂ ਹਜ਼ਾਰਾਂ ਡਾਲਰ ਵੀ ਕੱਟ ਲਏ।

ਇਮਪਲਾਇਮੈਂਟ ਰਿਲੇਸ਼ਨਜ਼ ਅਥਾਰਟੀ ਕੋਲ ਮਾਮਲਾ ਪਹੁੰਚਣ ਤੋਂ ਬਾਅਦ ਫੈਸਲੇ ‘ਚ ਕਿਹਾ ਗਿਆ ਕਿ ਗੁਰਜੀਤ ਨੂੰ ਨੌਕਰੀ ਤੋਂ ਕੱਢੇ ਜਾਣਾ ਗਲਤ ਸੀ ਤੇ ਇਸੇ ਲਈ ਕੰਪਨੀ ਦੇ ਮਾਲਕ ਜਰਨੈਲ ਸਿੰਘ ਨੂੰ ਹਰਜਾਨੇ ਵਜੋਂ 20 ਹਜ਼ਾਰ 500 ਡਾਲਰ ਅਦਾ ਕਰਨ ਦੇ ਹੁਕਮ ਦਿੱਤੇ ਗਏ।

- Advertisement -

ਇਸ ਤੋਂ ਇਲਾਵਾ ਅਥਾਰਟੀ ਨੇ ਹਰਜਾਨੇ ਵਿੱਚ 3000 ਹਜ਼ਾਰ ਡਾਲਰ ਪਨੈਲਟੀ ਦੇ ਵੀ ਲਾਏ ਹਨ, ਜੋ ਕਿ ਮਾਲਕ ਵਲੋਂ ਕਰਾਊਨ ਨੂੰ ਅਦਾ ਕੀਤੇ ਜਾਣਗੇ।

Share this Article
Leave a comment