ਚੰਡੀਗੜ੍ਹ: ਵਿਧਾਨ ਸਭਾ ਚੋਣਾ ਤੋਂ ਬਾਅਦ ਆਪ ਨੇ ਰਾਜ ਸਭਾ ਦੀਆਂ ਸੀਟਾਂ ‘ਤੇ ਵੀ ਜਿੱਤ ਦਰਜ ਕੀਤੀ ਹੈ। ਕ੍ਰਿਕਟਰ ਹਰਭਜਨ ਸਿੰਘ ਪਹਿਲੀ ਵਾਰ ਸੰਸਦ ਮੈਂਬਰ ਚੁਣੇ ਗਏ ਹਨ। ਹਰਭਜਨ ਸਿੰਘ ਭੱਜੀ ਨੇ ਟਵੀਟ ਕਰ ਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਰਾਘਵ ਚੱਢਾ ਦਾ ਧੰਨਵਾਦ ਕੀਤਾ ਤੇ ਆਲੋਚਕਾਂ ਨੂੰ ਕਰਾਰਾ ਜਵਾਬ ਦਿੱਤਾ ਹੈ।
ਉਨ੍ਹਾਂ ਨੇ ਇੱਕ ਟਵੀਟ ਨੂੰ ਰੀਟਵੀਟ ਕੀਤਾ ਜਿਸ ‘ਚ ਉਨ੍ਹਾਂ ਦੀਆਂ ਬੋਲੀਆਂ ਲਾਈਨਾਂ ਲਿਖੀਆਂ ਗਈਆਂ ਹਨ ਕਿ ‘ਜਿਨ੍ਹਾਂ ਨੇ ਤੁਹਾਡਾ ਸੰਘਰਸ਼ ਦੇਖਿਆ ਹੈ, ਉਹ ਤੁਹਾਡੇ ਸੰਘਰਸ਼ ਦੀ ਕੀਮਤ ਜਾਣਦੇ ਹਨ। ਨਹੀਂ ਤਾਂ ਤੁਸੀਂ ਦੂਜਿਆਂ ਲਈ ਖੁਸ਼ਕਿਸਮਤ ਹੋ।’ ਜਿਸ ਨੂੰ ਲੈ ਕੇ ਵਿਰੋਧੀਆਂ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਹੋਇਆ ਹੈ।
ਇਸ ਤੋਂ ਪਹਿਲਾਂ ਭੱਜੀ ਨੇ ਕਿਹਾ ਸੀ ਕਿ ਉਹ ਨਵੀਂ ਭੂਮਿਕਾ ਦੇ ਨਾਲ ਆਪਣੇ ਸੂਬੇ ਅਤੇ ਦੇਸ਼ ਦੀ ਸੇਵਾ ਕਰਨ ਨੂੰ ਤਿਆਰ ਅਤੇ ਉਤਸ਼ਾਹਿਤ ਹਨ।
The zeal to serve my state and nation continues with the new role bestowed upon me by Shri @ArvindKejriwal, Shri @BhagwantMann and Shri @raghav_chadha. Very thankful and fully committed to giving my very best always🙏 pic.twitter.com/nJn5EuJKDW
— Harbhajan Turbanator (@harbhajan_singh) March 27, 2022
ਦੱਸਣਯੋਗ ਹੈ ਕਿ ਹਰਭਜਨ ਸਿੰਘ ਵਲੋਂ ਪੰਜਾਬ ਲਈ ਕੀਤੇ ਕੰਮਾਂ ਦਾ ਹਿਸਾਬ ਮੰਗਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਉਹ ਜਿੱਤ ਦਾ ਸਰਟੀਫਿਕੇਟ ਲੈਣ ਲਈ ਨਾਂ ਆਉਣ ਨੂੰ ਲੈ ਕੇ ਵਿਰੋਧੀਆਂ ਦੇ ਨਿਸ਼ਾਨੇ ‘ਤੇ ਵੀ ਰਹੇ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.