ਨਵੀਂ ਦਿੱਲੀ: ਅਫਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਕਾਬੁਲ’ ਚ ਵਿਗੜਦੀ ਸੁਰੱਖਿਆ ਸਥਿਤੀ ਦੇ ਮੱਦੇਨਜ਼ਰ ਭਾਰਤ ਆਪਣੇ 329 ਨਾਗਰਿਕਾਂ ਤੇ ਦੋ ਅਫ਼ਗ਼ਾਨ ਕਾਨੂੰਨਸਾਜ਼ਾਂ ਸਮੇਤ 392 ਦੇ ਕਰੀਬ ਲੋਕਾਂ ਨੂੰ ਤਿੰਨ ਵੱਖੋ-ਵੱਖਰੀਆਂ ਉਡਾਣਾਂ ਰਾਹੀਂ ਅਫ਼ਗਾਨਿਸਤਾਨ ’ਚੋਂ ਸੁਰੱਖਿਅਤ ਕੱਢ ਲਿਆਇਆ ਹੈ। ਦੋ ਉਡਾਣਾਂ ਦੋਹਾ ਤੇ ਦੁਸ਼ਾਂਬੇ ਤੋਂ ਜਦੋਂਕਿ ਤੀਜੀ ਉਡਾਣ ਕਾਬੁਲ ਤੋਂ ਸਿੱਧੀ ਦਿੱਲੀ ਦੇ ਹਿੰਡਨ ਹਵਾਈ ਬੇਸ ’ਤੇ ਪਹੁੰਚੀ।
107 ਭਾਰਤੀਆਂ ਅਤੇ 23 ਅਫਗਾਨ ਸਿੱਖਾਂ ਅਤੇ ਹਿੰਦੂਆਂ ਸਮੇਤ ਕੁੱਲ 168 ਲੋਕਾਂ ਨੂੰ ਭਾਰਤੀ ਹਵਾਈ ਸੈਨਾ ਦੇ ਸੀ -17 ਫੌਜੀ ਟਰਾਂਸਪੋਰਟ ਜਹਾਜ਼ ਰਾਹੀਂ ਸਵੇਰੇ ਦਿੱਲੀ ਦੇ ਨੇੜੇ ਹਿੰਡਨ ਏਅਰ ਫੋਰਸ ਬੇਸ ਤੋਂ ਕਾਬੁਲ ਤੋਂ ਲਿਆਂਦਾ ਗਿਆ।ਤਾਜਿਕਿਸਤਾਨ ਦੀ ਰਾਜਧਾਨੀ ਦੁਸ਼ਾਂਬੇ ਤੋਂ ਦਿੱਲੀ ਪਹੁੰਚੀ ਏਅਰ ਇੰਡੀਆ ਦੀ ਵਿਸ਼ੇਸ਼ ਉਡਾਣ ਵਿੱਚ 87 ਭਾਰਤੀ ਤੇ ਦੋ ਨੇਪਾਲੀ ਨਾਗਰਿਕ ਸਵਾਰ ਸਨ। ਭਾਰਤੀ ਹਵਾਈ ਸੈਨਾ ਦਾ ਮਾਲਵਾਹਕ ਜਹਾਜ਼ ਲੰਘੇ ਦਿਨ 89 ਵਿਅਕਤੀਆਂ ਦੇ ਇਸ ਸਮੂਹ ਨੂੰ ਕਾਬੁਲ ਤੋਂ ਲੈ ਕੇ ਤਾਜਿਕਿਸਤਾਨ ਪੁੱਜਾ ਸੀ। ਇਸ ਤੋਂ ਇਕ ਦਿਨ ਪਹਿਲਾਂ, ਉਸਨੂੰ ਭਾਰਤੀ ਹਵਾਈ ਸੈਨਾ ਦੇ ਜਹਾਜ਼ ਆਈਏਐਫ 130 ਜੇ ਦੁਆਰਾ ਤਜ਼ਾਕਿਸਤਾਨ ਦੀ ਰਾਜਧਾਨੀ ਦੁਸ਼ਾਂਬੇ ਲਿਜਾਇਆ ਗਿਆ ਸੀ।ਭਾਰਤ ਦਾ ਆਪਣੇ ਨਾਗਰਿਕਾਂ ਸਮੇਤ ਹੋਰਨਾਂ ਨੂੰ ਕਾਬੁਲ ’ਚੋਂ ਸੁਰੱਖਿਅਤ ਕੱਢ ਲਿਆਉਣ ਦਾ ਇਹ ਮਿਸ਼ਨ ਅਮਰੀਕਾ, ਕਤਰ, ਤਾਜਿਕਿਸਤਾਨ ਤੇ ਕੁਝ ਹੋਰਨਾਂ ਸਾਥੀ ਮੁਲਕਾਂ ਦੇ ਸਹਿਯੋਗ ਤੇ ਤਾਲਮੇਲ ਨਾਲ ਸਿਰੇ ਚੜ੍ਹਿਆ ਹੈ।