ਪਾਕਿਸਤਾਨ: ਬੱਸ ਵਿੱਚ ਬੰਬ ਧਮਾਕਾ, 9 ਚੀਨੀ ਇੰਜੀਨੀਅਰਾਂ ਸਣੇ 13 ਦੀ ਮੌਤ

TeamGlobalPunjab
1 Min Read

ਨਿਊਜ਼ ਡੈਸਕ : ਪਾਕਿਸਤਾਨ ਦੇ ਉੱਤਰੀ ਸੂਬੇ ਖੈਬਰ ਪਖਤੂਨਵਾ ‘ਚ ਇੱਕ ਬੱਸ ਵਿੱਚ ਬੰਬ ਧਮਾਕਾ ਹੋਇਆ ਹੈ, ਜਿਸ ਵਿੱਚ 13 ਲੋਕਾਂ ਦੀ ਮੌਤ ਹੋਈ ਹੈ। ਮਰਨ ਵਾਲਿਆਂ ਵਿੱਚ ਚੀਨ ਦੇ ਵੀ 9 ਨਾਗਰਿਕ ਸ਼ਾਮਲ ਹਨ। ਇਹ ਸਾਰੇ ਇੰਜੀਨੀਅਰ ਸਨ, ਜੋ ਚੀਨ-ਪਾਕਿਸਤਾਨ ਇਕਨਾਮਿਕ ਕੋਰੀਡੋਰ ਨਾਲ ਜੁੜੇ ਇੱਕ ਪ੍ਰੋਜੈਕਟ ਲਈ ਕੰਮ ਕਰ ਰਹੇ ਸਨ।

ਇਸ ਤੋਂ ਇਲਾਵਾ ਇੱਕ ਪਾਕਿਸਤਾਨੀ ਫੌਜੀ ਦੀ ਵੀ ਮੌਤ ਹੋਈ ਹੈ। ਰਿਪੋਰਟਾਂ ਮੁਤਾਬਕ ਬੁੱਧਵਾਰ ਨੂੰ ਇੱਕ ਬੱਸ ਨੂੰ ਨਿਸ਼ਾਨਾ ਬਣਾਉਂਦੇ ਹੋਏ ਅੱਤਵਾਦੀਆਂ ਨੇ ਧਮਾਕਾ ਕੀਤਾ ਸੀ। ਹਾਲਾਂਕਿ ਹਾਲੇ ਇਹ ਸਾਫ ਨਹੀਂ ਹੈ ਕਿ ਬੰਬ ਰੋਡ ‘ਤੇ ਕਿਤੇ ਰੱਖਿਆ ਸੀ ਜਾਂ ਫਿਰ ਬੱਸ ਵਿੱਚ ਹੀ ਪਲਾਂਟ ਕੀਤਾ ਗਿਆ ਸੀ।

- Advertisement -

ਪਾਕਿਸਤਾਨ ਦੇ ਇੱਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਬੰਬ ਧਮਾਕੇ ਤੋਂ ਬਾਅਦ ਬੱਸ ਇੱਕ ਡੂੰਘੇ ਨਾਲੇ ਵਿੱਚ ਜਾ ਡਿੱਗੀ, ਜਿਸ ਦੇ ਚਲਦਿਆਂ ਵੱਡਾ ਨੁਕਸਾਨ ਹੋਇਆ।

ਸ਼ੁਰੁਆਤ ਵਿੱਚ 8 ਲੋਕਾਂ ਦੇ ਹੀ ਮਰਨ ਦੀ ਜਾਣਕਾਰੀ ਮਿਲੀ ਸੀ, ਪਰ ਬਾਅਦ ਵਿੱਚ ਲਾਪਤਾ ਇੱਕ ਚੀਨੀ ਇੰਜੀਨੀਅਰ ਅਤੇ ਇੱਕ ਪਾਕਿਸਤਾਨੀ ਫੌਜੀ ਦੀ ਮ੍ਰਿਤਕ ਦੇਹ ਮਿਲੀ। ਇਸ ਤਰ੍ਹਾਂ ਮਰਨ ਵਾਲਿਆਂ ਦਾ ਅੰਕੜਾ ਵੱਧ ਕੇ 10 ਹੋ ਗਿਆ ਸੀ ਅਤੇ ਹੁਣ ਤਿੰਨ ਹੋਰ ਲੋਕਾਂ ਦੇ ਮਰਨ ਦੀ ਜਾਣਕਾਰੀ ਮਿਲੀ ਹੈ।

Share this Article
Leave a comment