ਅਮਰੀਕਾ ’ਚ ਭਾਰਤੀਆਂ ਸਣੇ ਹਜ਼ਾਰਾਂ ਪੇਸ਼ੇਵਰਾਂ ਨੂੰ ਮਿਲ ਸਕਦੀ ਹੈ ਵੱਡੀ ਰਾਹਤ

Prabhjot Kaur
3 Min Read

ਵਾਸ਼ਿੰਗਟਨ : ਰਾਸ਼ਟਰਪਤੀ ਦੇ ਇੱਕ ਕਮਿਸ਼ਨ ਨੇ ਅਮਰੀਕਾ ‘ਚ ਐਚ-1ਬੀ ਵੀਜ਼ਾ ‘ਤੇ ਮੋਹਰ ਲਗਾਉਣ ਦੀ ਸਿਫ਼ਾਰਸ਼ ਸਰਬਸੰਮਤੀ ਨਾਲ ਪਾਸ ਕਰ ਦਿੱਤੀ। ਇਹ ਸਿਫਾਰਿਸ਼ ਏਸ਼ੀਆਈ ਅਮਰੀਕੀ ਅਤੇ ਪ੍ਰਸ਼ਾਂਤ ਟਾਪੂ ਵਾਸੀਆਂ ‘ਤੇ ਲਾਗੂ ਹੋਵੇਗੀ ਤੇ ਜੋਅ ਬਾਇਡਨ ਦੀ ਮਨਜ਼ੂਰੀ ਮਿਲਦੇ ਹੀ ਭਾਰਤੀਆਂ ਸਣੇ ਹਜ਼ਾਰਾਂ ਪੇਸ਼ੇਵਰਾਂ ਨੂੰ ਰਾਹਤ ਮਿਲੇਗੀ।

ਏਸ਼ਆਈ ਅਮਰੀਕੀ, ਹਵਾਈ ਮੂਲ ਦੇ ਲੋਕਾਂ ਅਤੇ ਪ੍ਰਸ਼ਾਂਤ ਟਾਪੂ ਵਾਸੀ ਤੇ ਰਾਸ਼ਟਰਪਤੀ ਦੇ ਸਲਾਹਕਾਰ ਕਮਿਸ਼ਨ ਨੇ ਬੀਤੇ ਦਿਨੀਂ ਵਾਈਟ ਹਾਊਸ ਵਿੱਚ ਇੱਕ ਬੈਠਕ ਦੌਰਾਨ ਇਹ ਫ਼ੈਸਲਾ ਲਿਆ। ਐਚ-1ਬੀ ਵੀਜ਼ਾ ਹਾਸਲ ਕਰਨ ਜਾਂ ਉਸ ਦੇ ਰੀਨਿਊ ਦੀ ਉਡੀਕ ਕਰ ਰਹੇ ਵੱਡੀ ਗਿਣਤੀ ਵਿੱਚ ਭਾਰਤੀ ਲੋਕ ਇਸ ਵੇਲੇ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ, ਕਿਉਂਕਿ ਭਾਰਤ ਵਿੱਚ ਉਨ੍ਹਾਂ ਦੀਆਂ ਵੀਜ਼ਾ ਅਰਜ਼ੀਆਂ ਨੂੰ ਅਮਰੀਕਾ ਵੱਲੋਂ ਲਟਕਾਇਆ ਜਾ ਰਿਹਾ ਹੈ। ਇਸ ਦੇ ਲਈ 1 ਸਾਲ ਤੋਂ ਵੱਧ ਸਮਾਂ ਉਡੀਕ ਕਰਨੀ ਪੈ ਰਹੀ ਹੈ, ਜਦਕਿ ਚੀਨ ਤੇ ਪਾਕਿਸਤਾਨ ਦੇ ਲੋਕਾਂਲਈ ਅਮਰੀਕਾ ਵੱਲੋਂ ਬਹੁਤ ਘੱਟ ਸਮੇਂ ਦੀ ਵੀਜ਼ਾ ਕਿਰਿਆ ਰੱਖੀ ਗਈ ਹੈ।

ਅਮਰੀਕਾ ਵਿੱਚ ਕਮਿਸ਼ਨ ਦੇ ਮੈਂਬਰ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਜੈਨ ਭੁਟੋਰੀਆ ਨੇ ਐਚ-1ਬੀ ਵੀਜ਼ਾ ‘ਤੇ ਮੋਹਰ ਦੀ ਸਿਫ਼ਾਰਸ਼ ਕੀਤੀ ਸੀ। ਭੂਟੋਰੀਆ ਨੇ ਬੈਠਕ ਵਿੱਚ ਕਮਿਸ਼ਨ ਦੇ ਮੈਂਬਰਾਂ ਨੂੰ ਕਿਹਾ ਕਿ ਅਮਰੀਕਾ ਦੀ ਇਮੀਗ੍ਰੇਸ਼ਨ ਪ੍ਰਕਿਰਿਆ ਦੇ ਅਨੁਸਾਰ ਐਚ-1ਬੀ ਵੀਜ਼ਾ ਧਾਰਕਾਂ ਨੂੰ ਇਸ ਦੇਸ਼ ਵਿੱਚ ਰਹਿਣ ਅਤੇ ਇਸ ਦੇ ਅਰਥਚਾਰੇ ਤੇ ਆਰਥਿਕ ਵਿਕਾਸ ਵਿੱਚ ਯੋਗਦਾਨ ਪਾਉਣ ਦਾ ਮੌਕਾ ਦਿੱਤਾ ਜਾਂਦਾ ਹੈ।

ਪਰ ਇਸ ਵੇਲੇ ਐਚ-1ਬੀ ਵੀਜ਼ਾ ਧਾਰਕ ਕਈ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਨੇ ਅਤੇ ਇੱਥੋਂ ਤੱਕ ਕਿ ਉਨ੍ਹਾਂ ਨੇ ਆਪਣੇ ਪਰਿਵਾਰਾਂ ਤੋਂ ਵੱਖ ਹੋਣ ਲਈ ਵੀ ਮਜਬੂਰ ਹੋਣਾ ਪੈ ਰਿਹਾ ਹੈ। ਕਈ ਵਾਰ ਤਾਂ ਅਜਿਹੇ ਹਾਲਾਤ ਵੀ ਬਣ ਜਾਂਦੇ ਹਨ, ਜਦੋਂ ਕਈ ਵਾਰ ਉਨਾਂ ਵਿੱਚੋਂ ਕਿਸੇ ਦੇ ਮਾਤਾ-ਪਿਤਾ ਆਈਸੀਯੂ ਵਿੱਚ ਭਰਤੀ ਹੁੰਦੇ ਨੇ ਜਾਂ ਗੰਭੀਰ ਹਾਲਤ ਵਿੱਚ ਹੁੰਦੇ ਨੇ ਜਾਂ ਉਨ੍ਹਾਂ ਦੇ ਕਿਸੇ ਪਰਿਵਾਰਕ ਮੈਂਬਰ ਦੀ ਮੌਤ ਹੋ ਜਾਂਦੀ ਹੈ, ਪਰ ਉਹ ਵਾਪਸ ਆਪਣੇ ਦੇਸ਼ ਨਹੀਂ ਜਾਂ ਪਾਉਂਦੇ,ਕਿਉਂਕਿ ਉਨਾਂ ਨੂੰ ਇਹ ਡਰ ਰਹਿੰਦਾ ਹੈ ਕਿ ਕਿਤੇ ਉਨਾਂ ਦੀ ਵੀਜ਼ਾ ਅਰਜ਼ੀ ਲਟਕੀ ਨਾ ਰਹਿ ਜਾਵੇ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment