ਰੂਸ ‘ਚ ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਪਾਬੰਦੀ, ਕੱਟੜਪੰਥ ਫੈਲਾਉਣ ਦੇ ਹੈ ਦੋਸ਼

TeamGlobalPunjab
3 Min Read

ਮਾਸਕੋ- ਰੂਸ ਪਿਛਲੇ ਇੱਕ ਮਹੀਨੇ ਤੋਂ ਯੂਕਰੇਨ ਨਾਲ ਜੰਗ ਲੜ ਰਿਹਾ ਹੈ। ਕਈ ਦੇਸ਼ਾਂ ਨੇ ਰੂਸ ਦੀ ਇਸ ਫੌਜੀ ਕਾਰਵਾਈ ਦਾ ਵਿਰੋਧ ਕੀਤਾ ਅਤੇ ਇਸ ‘ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ। ਇਨ੍ਹਾਂ ਵਿੱਚ ਵਿੱਤੀ ਪਾਬੰਦੀਆਂ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਗੂਗਲ ਅਤੇ ਫੇਸਬੁੱਕ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੇ ਵੀ ਰੂਸ ਦੇ ਖਿਲਾਫ਼ ਪਾਬੰਦੀਆਂ ਦਾ ਐਲਾਨ ਕੀਤਾ ਹੈ। ਇਸ ਦੌਰਾਨ ਰੂਸ ਦੀ ਇੱਕ ਅਦਾਲਤ ਨੇ ਦੇਸ਼ ਵਿੱਚ ਇੰਸਟਾਗ੍ਰਾਮ ਅਤੇ ਫੇਸਬੁੱਕ ‘ਤੇ ਪੂਰਨ ਪਾਬੰਦੀ ਲਗਾਉਣ ਦਾ ਹੁਕਮ ਜਾਰੀ ਕੀਤਾ ਹੈ।

ਅਦਾਲਤ ਨੇ ਇਸਦੀ ਕੰਪਨੀ ਮੇਟਾ ਨੂੰ ਕੱਟੜਵਾਦ ਨੂੰ ਉਤਸ਼ਾਹਿਤ ਕਰਨ ਵਾਲੀ ਕਰਾਰ ਦਿੱਤਾ ਹੈ। ਮਾਸਕੋ ਦੀ ਅਦਾਲਤ ਨੇ ਕਿਹਾ ਹੈ ਕਿ ਰੂਸੀ ਲੋਕਾਂ ਵਿੱਚ ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਵਿਆਪਕ ਵਰਤੋਂ ਕੀਤੀ ਜਾਂਦੀ ਹੈ। ਇਹ ਦੋਵੇਂ ਸੋਸ਼ਲ ਮੀਡੀਆ ਪਲੇਟਫਾਰਮ ਕੱਟੜਵਾਦ ਨਾਲ ਸਬੰਧਤ ਗਤੀਵਿਧੀਆਂ ਨੂੰ ਉਤਸ਼ਾਹਿਤ ਕਰ ਰਹੇ ਹਨ। ਅਦਾਲਤ ਨੇ ਕਿਹਾ ਹੈ ਕਿ ਹਾਲਾਂਕਿ ਮੈਟਾ ਦੇ ਵਟਸਐਪ ਮੈਸੇਂਜਰ ‘ਤੇ ਕੋਈ ਪਾਬੰਦੀ ਨਹੀਂ ਹੋਵੇਗੀ ਕਿਉਂਕਿ ਇਹ ਸੰਚਾਰ ਦਾ ਮਾਧਿਅਮ ਹੈ ਨਾ ਕਿ ਸੂਚਨਾ ਦਾ ਸਰੋਤ।

ਅਦਾਲਤ ਨੇ ਕੱਟੜਪੰਥੀ ਨਾਲ ਸਬੰਧਤ ਕਾਨੂੰਨ ਦੇ ਤਹਿਤ ਪਾਬੰਦੀ ਲਗਾਉਣ ਦਾ ਫੈਸਲਾ ਲਿਆ ਹੈ।  ਮਾਸਕੋ ਵਿੱਚ ਸੋਮਵਾਰ ਦੀ ਸੁਣਵਾਈ ਦੌਰਾਨ, ਰੂਸ ਦੀ ਐਫਐਸਬੀ ਸੁਰੱਖਿਆ ਸੇਵਾ ਨੇ ਮੇਟਾ ਕੰਪਨੀ ‘ਤੇ ਇੱਕ ਵਿਕਲਪਿਕ ਹਕੀਕਤ ਬਣਾਉਣ ਦਾ ਦੋਸ਼ ਲਗਾਇਆ ਜਿਸ ਨੇ ਰੂਸੀਆਂ ਲਈ ਨਫ਼ਰਤ ਪੈਦਾ ਕੀਤੀ। ਉਸ ਦਾ ਕਹਿਣਾ ਹੈ ਕਿ ਮੈਟਾ ਸੰਗਠਨ ਦੀਆਂ ਗਤੀਵਿਧੀਆਂ ਰੂਸ ਅਤੇ ਉਸ ਦੀਆਂ ਫੌਜਾਂ ਦੇ ਖਿਲਾਫ਼ ਹਨ। ਐਫਐਸਬੀ ਦੇ ਪ੍ਰਤੀਨਿਧੀ ਕੋਵਾਲਸਕੀ ਨੇ ਸੋਮਵਾਰ ਨੂੰ ਅਦਾਲਤ ਨੂੰ ਦੱਸਿਆ ਕਿ ਵਿਅਕਤੀਆਂ ਅਤੇ ਕਾਨੂੰਨੀ ਸੰਸਥਾਵਾਂ ਦੁਆਰਾ ਮੈਟਾ ਦੇ ਉਤਪਾਦਾਂ ਦੀ ਵਰਤੋਂ ਨੂੰ ਕੱਟੜਪੰਥੀ ਗਤੀਵਿਧੀਆਂ ਵਿੱਚ ਭਾਗੀਦਾਰੀ ਵਜੋਂ ਨਹੀਂ ਸਮਝਿਆ ਜਾਣਾ ਚਾਹੀਦਾ ਹੈ।

ਵਿਅਕਤੀਆਂ ਨੂੰ ਮੈਟਾ ਦੀਆਂ ਸੇਵਾਵਾਂ ਦੀ ਵਰਤੋਂ ਕਰਨ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾਵੇਗਾ। ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੈ ਕਿ ਕੀ ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਵਿਗਿਆਪਨ ਖਰੀਦਣ ਵਾਲੀ ਰੂਸੀ ਅਤੇ ਵਿਦੇਸ਼ੀ ਕੰਪਨੀਆਂ ‘ਤੇ ਕਿਸੇ ਅੱਤਵਾਦੀ ਸੰਗਠਨ ਨੂੰ ਫੰਡਿੰਗ ਨਾਲ ਸਬੰਧਤ ਰੂਸੀ ਕਾਨੂੰਨ ਦੇ ਤਹਿਤ ਮੁਕੱਦਮਾ ਚਲਾਇਆ ਜਾ ਸਕਦਾ ਹੈ ਜਾਂ ਨਹੀਂ। ਰੂਸੀ ਮੀਡੀਆ ਦੇ ਅਨੁਸਾਰ, ਮੇਟਾ ਦੀ ਵਕੀਲ ਵਿਕਟੋਰੀਆ ਸ਼ਗੀਨਾ ਨੇ ਅਦਾਲਤ ਨੂੰ ਦੱਸਿਆ ਕਿ ਕੰਪਨੀ ਕਿਸੇ ਵੀ ਤਰ੍ਹਾਂ ਦੇ ਰੂਸੋਫੋਬੀਆ ਦਾ ਵਿਰੋਧ ਕਰਦੀ ਹੈ ਅਤੇ ਕੱਟੜਪੰਥੀ ਗਤੀਵਿਧੀਆਂ ਨਹੀਂ ਕਰ ਰਹੀ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment