ਅਮਰੀਕਾ ਦੇ H-1B ਵੀਜ਼ਾ ਲਈ ਜਾਣੋ ਕਦੋ ਸ਼ੁਰੂ ਤੋਂ ਹੋਵੇਗੀ ਰਜਿਸਟਰੇਸ਼ਨ, ਲਾਟਰੀ ਰਾਹੀਂ ਆਉਣਗੇ ਨਤੀਜੇ

TeamGlobalPunjab
1 Min Read

ਵਾਸ਼ਿੰਗਟਨ: ਭਾਰਤੀ ਪੇਸ਼ੇਵਰਾਂ ਲਈ ਅਮਰੀਕਾ ‘ਚ ਨੌਕਰੀ ਦੀ ਰਾਹ ਖੋਲ੍ਹਣ ਵਾਲੇ H1-B ਵੀਜ਼ਾ ਦੀ ਰਜਿਸਟ੍ਰੇਸ਼ਨ 9 ਮਾਰਚ ਤੋਂ ਸ਼ੁਰੂ ਹੋਣ ਜਾ ਰਹੀ ਹੈ। ਲਾਟਰੀ ਰਾਹੀਂ ਲਾਭ ਪਾਤਰੀਆਂ ਦੀ ਚੋਣ ਕੀਤੀ ਜਾਵੇਗੀ ਅਤੇ 31 ਮਾਰਚ ਨੂੰ ਨਾਮ ਐਲਾਨ ਦਿੱਤੇ ਜਾਣਗੇ।

ਯੂਐਸ ਸਿਟੀਜ਼ਨਸ਼ਿਪ ਐਂਡ ਇੰਮੀਗ੍ਰੇਸ਼ਨ ਸਰਵਿਸਜ਼ (ਯੂਐਸਸੀਆਈਐਸ) ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਹ ਨੋਟੀਫਿਕੇਸ਼ਨ ਬਾਇਡਨ ਪ੍ਰਸ਼ਾਸਨ ਦੇ ਉਸ ਐਲਾਨ ਮਗਰੋਂ ਜਾਰੀ ਹੋਇਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਆਗਾਮੀ ਸਾਲ ਲਈ ਐਚ-1ਬੀ ਵੀਜ਼ਾ ਦੇਣ ਲਈ ਰਵਾਇਤੀ ਲਾਟਰੀ ਸਿਸਟਮ ਦੀ ਵਰਤੋਂ ਹੋਵੇਗੀ।

ਰਜਿਸਟਰੇਸ਼ਨ 9 ਮਾਰਚ ਨੂੰ ਦੁਪਹਿਰ ਬਾਅਦ ਸ਼ੁਰੂ ਹੋਵੇਗੀ ਅਤੇ 25 ਮਾਰਚ ਨੂੰ ਦੁਪਹਿਰ ਬਾਅਦ ਤੱਕ ਜਾਰੀ ਰਹੇਗੀ। ਇਸ ਵੀਜ਼ਾ ਰਾਹੀਂ ਵਿਦੇਸ਼ੀ ਨਾਗਰਿਕ ਅਮਰੀਕਾ ਆ ਕੇ ਇੱਥੋਂ ਦੀਆਂ ਕੰਪਨੀਆਂ ਵਿੱਚ ਕੰਮ ਕਰ ਸਕਦੇ ਹਨ। ਵੀਜ਼ਾ ਪ੍ਰਾਪਤ ਕਰਨ ਵਾਲੇ 1 ਅਕਤੂਬਰ ਤੋਂ ਅਮਰੀਕਾ ਵਿੱਚ ਕੰਮ ਕਰ ਸਕਣਗੇ। ਇਹ ਵੀ ਦੱਸਣਯੋਗ ਹੈ ਕਿ ਅਮਰੀਕਾ ’ਚ ਨਵਾਂ ਵਿੱਤੀ ਸਾਲ 1 ਅਕਤੂਬਰ ਤੋਂ ਸ਼ੁਰੂ ਹੁੁੰਦਾ ਹੈ।

ਦੱਸ ਦੇਈਏ ਕਿ ਐਚ-1ਬੀ ਵੀਜ਼ਾ ਰਾਹੀਂ ਭਾਰਤ ਦੇ ਵੱਡੀ ਗਿਣਤੀ ਹੁਨਰਮੰਦ ਕਾਮੇ ਅਮਰੀਕਾ ਆਉਂਦੇ ਹਨ ਅਤੇ ਇੱਥੇ ਨੌਕਰੀ ਕਰਦੇ ਹਨ। ਇਨ੍ਹਾਂ ਵਿੱਚ ਜ਼ਿਆਦਾ ਗਿਣਤੀ ਆਈਟੀ ਪੇਸ਼ੇਵਰਾਂ ਦੀ ਹੁੰਦੀ ਹੈ।

- Advertisement -

Share this Article
Leave a comment