ਅਮਰੀਕਾ ‘ਚ 26 ਸਾਲਾ ਪੰਜਾਬੀ ਨੌਜਵਾਨ ਕੋਰੋਨਾ ਕਾਲ ਦੌਰਾਨ ਧੋਖਾਧੜੀ ਕਰਨ ਦੇ ਮਾਮਲੇ ‘ਚ ਗ੍ਰਿਫਤਾਰ

TeamGlobalPunjab
2 Min Read

ਵਾਸ਼ਿੰਗਟਨ: ਅਮਰੀਕਾ ਦੇ ਪੈਨਸਿਲਵੇਨੀਆ ਸੂਬੇ ਵਿਚ 26 ਸਾਲਾ ਗੌਰਵਜੀਤ ਸਿੰਘ ਨੂੰ ਧੋਖਾਧੜੀ ਦੇ ਇਕ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਕਾਰਜਕਾਰੀ ਅਟਾਰਨੀ ਰੇਚਲ ਏ , ਹੌਨਿਗ ਨੇ ਦੱਸਿਆ ਕਿ 7 ਲੱਖ ਡਾਲਰ ਦੇ ਪਰਸਨਲ ਟੈਕਟਿਵ ਇਕੁਇਪਮੈਂਟ ਦੇ ਮਾਮਲੇ ‘ਚ ਆਈ ਸ਼ਿਕਾਇਤ ਦੇ ਆਧਾਰ ‘ਤੇ ਇਹ ਕਾਰਵਾਈ ਕੀਤੀ ਗਈ।

ਅਦਾਲਤ ਵਿਚ ਦਾਇਰ ਦਸਤਾਵੇਜ਼ਾਂ ਮੁਤਾਬਕ ਪਿਛਲੇ ਸਾਲ ਮਈ ਵਿਚ ਮਹਾਂਮਾਰੀ ਦੌਰਾਨ ਗੌਰਵਜੀਤ ਸਿੰਘ ਨੇ ਪਰਸਨਲ ਪ੍ਰੋਟੈਕਟਿਵ ਇਕੁਇਪਮੈਂਟ ਦਾ ਵੱਡਾ ਸਪਲਾਇਰ ਹੋਣ ਦਾ ਦਾਅਵਾ ਕੀਤਾ। ਦਸਤਾਵੇਜ਼ਾਂ ਮੁਤਾਬਕ ਗੌਰਵਜੀਤ ਸਿੰਘ ਨੇ ਦਾਅਵਾ ਕੀਤਾ ਕਿ ਚੀਨ ਦੇ ਫੈਨਜੰਗ ਵਿਖੇ ਤਿਆਰ ਹੋਣ ਵਾਲੇ ਪੀਪੀਈ ਗਾਊਨ ਉਹ ਮੰਗਵਾਉਂਦਾ ਹੈ ਅਤੇ ਅਮਰੀਕਾ ਵਿਚ ਸਪਲਾਈ ਕਰਦਾ ਹੈ।

ਗੌਰਵਜੀਤ ਸਿੰਘ ਨੇ 15 ਲੱਖ ਮੈਡੀਕਲ ਗਾਊਨ ਸਪਲਾਈ ਕਰਨ ਲਈ 1 ਲੱਖ ਡਾਲਰ ਦਾ ਸੌਦਾ ਕਰ ਲਿਆ ਜੋ ਨਿਊ ਯਾਰਕ ਸ਼ਹਿਰ ਪਹੁੰਚਾਏ ਜਾਣੇ ਸਨ। ਪੈਸੇ ਮਿਲਣ ਤੋਂ ਬਾਅਦ ਗੌਰਵਜੀਤ ਸਿੰਘ ਨੇ ਮੈਡੀਕਲ ਗਾਊਨ ਦੀ ਸਪਲਾਈ ਨਾ ਕੀਤੀ ਅਤੇ ਬਹਾਨੇ ਬਣਾਉਣ ਲੱਗਾ। ਉਸ ਨੇ ਆਪਣੇ ਕਲਾਈਂਟਸ ਨੂੰ ਭਰੋਸਾ ਦਿੱਤਾ ਕਿ ਜਲਦ ਹੀ ਮੈਡੀਕਲ ਗਾਊਨ ਪਹੁੰਚ ਜਾਣਗੇ। ਸਿਰਫ਼ ਇਥੇ ਹੀ ਬਸ ਨਹੀਂ ਮੈਡੀਕਲ ਗਾਉਨ ਦੀ ਸਪਲਾਈ ਲਈ ਮਿਲੀ ਰਕਮ ਗੌਰਵਜੀਤ ਸਿੰਘ ਨੇ ਨਿੱਜੀ ਖਰਚਿਆਂ ਲਈ ਵਰਤਣੀ ਸ਼ੁਰੂ ਕਰ ਦਿੱਤੀ।

ਗੌਰਵ ਨੂੰ ਧੋਖਾਧੜੀ ਦੇ ਇਸ ਮਾਮਲੇ ਵਿਚ 20 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਅਤੇ ਢਾਈ ਲੱਖ ਡਾਲਰ ਤੱਕ ਜ਼ੁਰਮਾਨਾ ਵੀ ਲਾਇਆ ਜਾ ਸਕਦਾ ਹੈ।

- Advertisement -

Share this Article
Leave a comment