ਸ਼ਾਹਰੁਖ ਖਾਨ ਨੂੰ ਜਾਨੋਂ ਮਾਰਨ ਦੀ ਧਮ.ਕੀ ਦੇਣ ਵਾਲਾ ਗ੍ਰਿਫਤਾਰ

Global Team
3 Min Read

ਮੁੰਬਈ: ਮੁੰਬਈ ਪੁਲਿਸ ਨੇ ਬਾਲੀਵੁੱਡ ਦੇ ਕਿੰਗ ਖਾਨ ਯਾਨੀ ਸ਼ਾਹਰੁਖ ਖਾਨ ਨੂੰ ਧਮ.ਕੀ ਦੇਣ ਵਾਲੇ ਵਿਅਕਤੀ ਨੂੰ ਰਾਏਪੁਰ ਤੋਂ ਗ੍ਰਿਫਤਾਰ ਕੀਤਾ ਹੈ। ਅਭਿਨੇਤਾ ਦੀ ਟੀਮ ਨੇ ਧਮ.ਕੀ ਦੇਣ ਵਾਲੇ ਦੇ ਖਿਲਾਫ ਬਾਂਦਰਾ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਸੀ। ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਿਸ ਨੰਬਰ ਤੋਂ ਸ਼ਾਹਰੁਖ ਖਾਨ ਨੂੰ ਧਮ.ਕੀ ਦਿੱਤੀ ਗਈ ਸੀ। ਉਹ ਰਾਏਪੁਰ ਦੇ ਰਹਿਣ ਵਾਲੇ ਵਕੀਲ ਫੈਜ਼ਾਨ ਖਾਨ ਦੇ ਨਾਂ ‘ਤੇ ਰਜਿਸਟਰਡ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਮੁੰਬਈ ਪੁਲਿਸ ਦੇ ਸੀਐਸਪੀ ਅਯਾਜ਼ ਸਿੰਘ ਅਤੇ ਉਨ੍ਹਾਂ ਦੀ ਟੀਮ ਟਰਾਂਜ਼ਿਟ ਰਿਮਾਂਡ ਲਈ ਮੰਗਲਵਾਰ ਸਵੇਰੇ ਰਾਏਪੁਰ ਪਹੁੰਚੀ ਸੀ। ਇੱਥੇ ਫੈਜ਼ਾਨ ਨੂੰ ਉਸ ਦੇ ਘਰੋਂ ਗ੍ਰਿਫਤਾਰ ਕੀਤਾ ਗਿਆ। ਅੱਜ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਰਿਪੋਰਟ ਅਨੁਸਾਰ ਧਮਕੀ ਮਿਲਣ ਤੋਂ ਕੁਝ ਦਿਨ ਬਾਅਦ ਪੁਲਿਸ ਫੈਜ਼ਾਨ ਖਾਨ ਕੋਲ ਪਹੁੰਚੀ ਸੀ। ਹਾਲਾਂਕਿ ਫੈਜ਼ਾਨ ਨੇ ਕਿਹਾ ਸੀ ਕਿ ਉਹ 14 ਨਵੰਬਰ ਨੂੰ ਆਪਣਾ ਬਿਆਨ ਦਰਜ ਕਰਵਾਉਣ ਲਈ ਮੁੰਬਈ ਆਵੇਗਾ। ਫੈਜ਼ਾਨ ਨੇ ਆਪਣੇ ਸ਼ੁਰੂਆਤੀ ਬਿਆਨ ‘ਚ ਦੱਸਿਆ ਸੀ ਕਿ ਸ਼ਾਹਰੁਖ ਨੂੰ ਜਿਸ ਨੰਬਰ ਤੋਂ ਧਮਕੀ ਦਿੱਤੀ ਗਈ ਸੀ, ਉਹ ਉਸ ਦਾ ਹੀ ਹੈ। ਦੱਸਿਆ ਜਾ ਰਿਹਾ ਹੈ ਕਿ ਧਮਕੀ ਦੇਣ ਤੋਂ 3-4 ਦਿਨ ਪਹਿਲਾਂ 2 ਨਵੰਬਰ ਨੂੰ ਉਸ ਦਾ ਮੋਬਾਈਲ ਫੋਨ ਚੋਰੀ ਹੋ ਗਿਆ ਸੀ।

ਫੈਜ਼ਾਨ ਨੂੰ ਪਿਛਲੇ ਕੁਝ ਦਿਨਾਂ ਤੋਂ ਜਾਨੋਂ ਮਾਰਨ ਦੀਆਂ ਧਮ.ਕੀਆਂ ਮਿਲ ਰਹੀਆਂ ਹਨ। ਫੈਜ਼ਾਨ ਨੇ ਮੁੰਬਈ ਪੁਲਿਸ ਕਮਿਸ਼ਨਰ ਨੂੰ ਬੇਨਤੀ ਕੀਤੀ ਸੀ ਕਿ ਸੁਰੱਖਿਆ ਦੇ ਮੱਦੇਨਜ਼ਰ ਉਹ ਮੁੰਬਈ ਆਉਣ ਦੀ ਬਜਾਏ ਆਡੀਓ-ਵੀਡੀਓ ਰਾਹੀਂ ਆਪਣੀ ਪੇਸ਼ਕਾਰੀ ਕਰਨ ਹਾਲਾਂਕਿ ਮੁੰਬਈ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਡੀਸੀਪੀ ਦੇ ਅਨੁਸਾਰ, ਬਾਂਦਰਾ ਪੁਲਿਸ ਸਟੇਸ਼ਨ ਵਿੱਚ ਇੱਕ ਅਣਜਾਣ ਨੰਬਰ ਤੋਂ ਇੱਕ ਕਾਲ ਆਈ ਸੀ। ਇਸ ‘ਚ ਕਾਲਰ ਨੇ ਧਮ.ਕੀ ਦਿੰਦੇ ਹੋਏ ਕਿਹਾ, ਮੈਂ ਬੈਂਡ ਸਟੈਂਡ ਦੇ ਸ਼ਾਹਰੁਖ ਨੂੰ ਮਾਰ ਦੇਵਾਂਗਾ। ਜੇਕਰ ਮੈਨੂੰ 50 ਲੱਖ ਨਾ ਦਿੱਤੇ ਗਏ ਤਾਂ ਮੈਂ ਸ਼ਾਹਰੁਖ ਖਾਨ ਨੂੰ ਮਾਰ ਦੇਵਾਂਗਾ। ਜਦੋਂ ਫੋਨ ਕਰਨ ਵਾਲੇ ਨੂੰ ਉਸਦਾ ਨਾਮ ਪੁੱਛਿਆ ਗਿਆ ਤਾਂ ਜਵਾਬ ਸੀ – ਮੈਨੂੰ ਕੋਈ ਫਰਕ ਨਹੀਂ ਪੈਂਦਾ, ਮੇਰਾ ਨਾਮ ਹਿੰਦੁਸਤਾਨੀ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment