ਨੋਇਡਾ ਸਟੇਡੀਅਮ ਵਿੱਚ ਮਿਲਖਾ ਸਿੰਘ ਦੀ ਜਗ੍ਹਾ ਫਰਹਾਨ ਅਖ਼ਤਰ ਦੀ ਲਗਾਈ ਗਈ ਫੋਟੋ,ਲੋਕਾਂ ਨੇ ਅਥਾਰਟੀ ਦੀ ਕੀਤੀ ਨਿੰਦਾ

TeamGlobalPunjab
1 Min Read

ਨਵੀਂ ਦਿੱਲੀ :  ਫਲਾਇੰਗ ਸਿੱਖ ਮਿਲਖਾ ਸਿੰਘ ਦਾ  ਬੀਤੇ ਦਿਨੀਂ ਦੇਹਾਂਤ ਹੋ ਗਿਆ ਤੇ ਦੇਸ਼-ਵਿਦੇਸ਼ ਵਿਚ ਕਈ ਥਾਵਾਂ ‘ਤੇ ਮਿਲਖਾ ਸਿੰਘ ਦੀ ਆਤਮਾ ਦੀ ਸ਼ਾਂਤੀ ਲਈ ਸ਼ੋਕ ਸਭਾਵਾਂ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਨੋਇਡਾ ਅਥਾਰਟੀ ਵਲੋਂ ਇੱਕ ਵੱਡੀ ਗਲਤੀ ਕੀਤੀ ਗਈ। ਉਨ੍ਹਾਂ  ਰੇਸਿੰਗ ਟ੍ਰੈਕ ‘ਤੇ ਮਿਲਖਾ ਸਿੰਘ ਦੀ ਜਗ੍ਹਾ ਫਰਹਾਨ ਅਖ਼ਤਰ ਦੀਆਂ ਤਸਵੀਰਾਂ ਲਗਾ ਦਿੱਤੀਆਂ। ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਤੁਰੰਤ ਟਰੈਕ ਤੋਂ ਸਾਰੀਆਂ ਤਸਵੀਰਾਂ ਹਟਾ ਲਈਆਂ।

ਟਰੈਕ ‘ਤੇ ਰੀਲ-ਲਾਈਫ ਮਿਲਖਾ ਸਿੰਘ ਦੀ ਤਸਵੀਰ ਸੋਸ਼ਲ ਮੀਡੀਆ’ ਤੇ ਵਾਇਰਲ ਹੋ ਗਈ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਅਥਾਰਟੀ ਦੀ ਨਿੰਦਾ ਕੀਤੀ।ਜ਼ਿਕਰਯੋਗ ਹੈ ਕਿ ਫਰਹਾਨ ਅਖ਼ਤਰ ਨੇ ਹੀ ਫਿਲਮ ਭਾਗ ਮਿਲਖਾ ਭਾਗ ‘ਚ ਮਿਲਖਾ ਸਿੰਘ ਦੀ ਭੂਮਿਕਾ ਨਿਭਾਈ ਸੀ ਤੇ ਇਸ ਫਿਲਮ ‘ਚ ਉਨ੍ਹਾਂ ਦੇ ਕੰਮ ਦੀ ਕਾਫੀ ਸ਼ਲਾਘਾ ਵੀ ਕੀਤੀ ਗਈ ਸੀ। ਨੋਇਡਾ ਅਥਾਰਟੀ ਵੱਲੋਂ ਕੀਤੀ ਗਈ ਇਸ ਗ਼ਲਤੀ ਕਾਰਨ ਉਸ ਦੀ ਬਹੁਤ ਕਿਰਕਿਰੀ ਹੋ ਰਹੀ ਹੈ ਤੇ ਸੋਸ਼ਲ ਮੀਡੀਆ ‘ਤੇ ਕਾਫੀ ਟ੍ਰੋਲ ਵੀ ਕੀਤਾ ਜਾ ਰਿਹਾ ਹੈ।

ਨੋਇਡਾ ਅਥਾਰਟੀ ਦੇ ਸੀਈਓ ਰਿਤੂ ਮਹੇਸ਼ਵਰੀ ਨੇ ਖ਼ੁਦ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਨੋਇਡਾ ਸਟੇਡੀਅਮ ਦੇ ਰੇਸਿੰਗ ਟਰੈਕ ‘ਤੇ ਅਦਾਕਾਰ ਫਰਹਾਨ ਅਖਤਰ ਦੀ ਤਸਵੀਰ ਹਟਾ ਦਿੱਤੀ ਗਈ ਹੈ ਅਤੇ ਜਲਦ ਹੀ ਫਲਾਇੰਗ ਸਿੱਖ ਮਿਲਖਾ ਸਿੰਘ ਦੀ ਤਸਵੀਰ ਉਥੇ ਲਗਾਈ ਜਾਵੇਗੀ।

Share this Article
Leave a comment