ਗੁਰਨਾਮ ਚੜੂਨੀ ਨੇ ਸਿਆਸੀ ਪਾਰਟੀ ਬਣਾਉਣ ਦਾ ਕੀਤਾ ਐਲਾਨ, ਕਿਹਾ ਪੇਸ਼ ਕਰਾਂਗੇ ‘ਪੰਜਾਬ ਮਾਡਲ’

TeamGlobalPunjab
1 Min Read

ਅੰਬਾਲਾ : ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਮਿਸ਼ਨ ਪੰਜਾਬ-2022 ਤਹਿਤ ਉਹ ਪੰਜਾਬ ਵਿਚ ਪਾਰਟੀ ਬਣਾ ਕੇ ਚੋਣਾਂ ‘ਚ ਉਤਰਨਗੇ। ਸੈਕਟਰ 8 ਵਿਚ ਆਯੋਜਤ ਸੰਮੇਲਨ ਦੌਰਾਨ ਬੀਤੇ ਦਿਨੀਂ ਉਨ੍ਹਾਂ ਨੇ ਇਹ ਐਲਾਨ ਕੀਤਾ।

ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਅਜੇ ਉਹ ਮਿਸ਼ਨ ਪੰਜਾਬ ਨੂੰ ਲੈ ਕੇ ਚਲ ਰਹੇ ਹਨ ਜਦ ਭਵਿੱਖ ਵਿਚ ਹਰਿਆਣਾ ਵਿਚ ਚੋਣਾਂ ਦੀ ਵਾਰੀ ਆਵੇਗੀ। ਉਦੋਂ ਉਹ ਇਸ ’ਤੇ ਵੀ ਵਿਚਾਰ ਰੱਖਣਗੇ। ਕਿਸਾਨ ਅੰਦੋਲਨ ’ਤੇ ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਅਜੇ ਸਿਰਫ ਐਲਾਨ ਕੀਤਾ ਹੈ ਕਿ ਉਹ ਖੇਤੀ ਕਾਨੂੰਨਾਂ ਨੂੰ ਵਾਪਸ ਲੈ ਰਹੀ ਹੈ।

ਗੁਰਨਾਮ ਚੜੂਨੀ ਨੇ ਕਿਹਾ ਹਾਲੇ ਐਮਐਸਪੀ ਗਾਰੰਟੀ ਕਾਨੂੰਨ, ਕਿਸਾਨਾਂ ’ਤੇ ਦਰਜ ਕੀਤੇ ਗਏ ਕੇਸ ਨੂੰ ਵਾਪਸ ਲੈਣ ਅਤੇ ਜਿਹੜੇ ਕਿਸਾਨਾਂ ਦੀ ਅੰਦੋਲਨ ਦੌਰਾਨ ਮੌਤ ਹੋਈ ਹੈ, ਉਨ੍ਹਾਂ ਮੁਆਵਜ਼ਾ ਦੇਣ ਸਬੰਧੀ ਮੰਗਾਂ ਪੂਰੀਆਂ ਹੋਣੀਆਂ ਬਾਕੀ ਹਨ। ਜਦ ਤੱਕ ਕਿਸਾਨਾਂ ਦੀ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਤਦ ਤੱਕ ਉਨ੍ਹਾਂ ਦਾ ਪ੍ਰਦਰਸ਼ਨ ਇਸੇ ਤਰ੍ਹਾ ਜਾਰੀ ਰਹੇਗਾ।

Share this Article
Leave a comment