ਨਿਊਜ਼ ਡੈਸਕ: ਬੀਤੇ ਸ਼ੁੱਕਰਵਾਰ ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਦੇ ਪੁੱਤਰ ਗੁਰਿਕ ਮਾਨ ਤੇ ਸਾਬਕਾ ਮਿਸ ਇੰਡੀਆ ਤੇ ਪੰਜਾਬੀ ਅਭਿਨੇਤਰੀ ਸਿਮਰਨ ਕੌਰ ਮੁੰਡੀ ਦਾ ਵਿਆਹ ਪੰਜਾਬ ਦੇ ਪਟਿਆਲਾ ‘ਚ ਹੋਇਆ। ਜਿਸ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ।
ਫੋਟੋ ‘ਚ ਸਿਮਰਨ ਕੌਰ ਮੁੰਡੀ ਖਾਣਾ ਬਣਾਉਂਦੀ ਦਿਖਾਈ ਦੇ ਰਹੀ ਹੈ ਤੇ ਗੁਰਇੱਕ ਮਾਨ ਨੇ ਹੱਥ ‘ਚ ਵਾਈਪਰ ਫੜਿਆ ਹੋਇਆ ਹੈ।
https://www.instagram.com/p/B8LIPM7hG73/
ਦੱਸ ਦਈਏ ਕਈ ਸਾਲਾਂ ਤੱਕ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਆਖਿਰਕਾਰ ਸਿਮਰਨ ਅਤੇ ਗੁਰਇੱਕ ਨੇ ਵਿਆਹ ਕਰਨ ਦਾ ਫੈਸਲਾ ਲਿਆ ਸੀ ਤੇ ਇੱਕ ਹਫਤੇ ਪਹਿਲਾਂ ਹੀ ਗੁਰਇੱਕ ਸਿਮਰਨ ਕੌਰ ਮੁੰਡੀ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝੇ ਹਨ। ਗੁਰਇੱਕ ਮਾਨ ਤੇ ਅਦਾਕਾਰਾ ਸਿਮਰਨ ਕੌਰ ਮੁੰਡੀ ਦੇ ਆਨੰਦ ਕਾਰਜ ਗੁਰਦੁਆਰਾ ਸ੍ਰੀ ਸਿੰਘ ਸਭਾ ਪਟਿਆਲਾ ਵਿਖੇ ਹੋਏ।
ਇਸ ਤੋਂ ਪਹਿਲਾਂ ਗੁਰਇਕ ਲਈ ਹਲਦੀ ਦੀ ਰਸਮ ‘ਤੇ ਗੁਰਦਾਸ ਮਾਨ ਸਣੇ ਹੋਰ ਬਾਲੀਵੁੱਡ ਕਲਾਕਾਰ ਪਹੁੰਚੇ। ਗੁਰਇੱਕ ਮਾਨ ਵੀਡੀਓ ਡਾਇਰੈਕਟਰ ਹਨ, ਜਦਕਿ ਸਿਮਰਨ ਕੌਰ ਮੁੰਡੀ ਮੁੰਬਈ ਵਿੱਚ ਮਾਡਲ ਹਨ।
ਨਾਮੀ ਜੋੜੇ ਦੇ ਵਿਆਹ ਵਿੱਚ ਹਨੀ ਸਿੰਘ, ਕਪਿਲ ਸ਼ਰਮਾ, ਸਰਗੁਨ ਮਹਿਤਾ ਅਤੇ ਐਮੀ ਵਿਰਕ ਸਣੇ ਹੋਰ ਮਹਿਮਾਨ ਪਟਿਆਲਾ ਪਹੁੰਚੇ ਹਨ। ਵੀਰਵਾਰ ਨੂੰ ਬਾਰਾਦਰੀ ਸਥਿਤ ਹੋਟਲ ਵਿੱਚ ਗੁਰਇੱਕ ਸਿਮਰਨ ਅਤੇ ਕੌਰ ਦੀ ਮਹਿੰਦੀ ਦੀ ਰਸਮ ਨਿਭਾਈ ਗਈ।