ਪੇਟ ‘ਚੋਂ ਆਉਣ ਵਾਲੀ ਗੁੜ-ਗੁੜ ਦੀ ਆਵਾਜ਼ ਨੂੰ ਨਾ ਕਰੋ ਨਜ਼ਰਅੰਦਾਜ

Rajneet Kaur
3 Min Read

ਨਿਊਜ਼ ਡੈਸਕ: ਭਾਰਤ ਵਿਚ ਤੇਲਯੁਕਤ ਅਤੇ ਗੈਰ-ਸਿਹਤਮੰਦ ਭੋਜਨ ਖਾਣ ਦਾ ਰੁਝਾਨ ਬਹੁਤ ਵਧ ਰਿਹਾ ਹੈ। ਜਿਸ ਕਾਰਨ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਹੋਣਾ ਆਮ ਗੱਲ ਹੈ। ਇਸ ਵਿਚ ਤੁਹਾਨੂੰ ਕਈ ਵਾਰ ਬਦਹਜ਼ਮੀ, ਗੈਸ, ਕਬਜ਼, ਐਸੀਡਿਟੀ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੋਵੇਗਾ ਪਰ ਜਦੋਂ ਵੀ ਪੇਟ ਵਿਚੋਂ ਗੁੜ-ਗੁੜ ਦੀ ਆਵਾਜ਼ ਆਉਣ ਲੱਗੇ ਤਾਂ ਸਾਨੂੰ ਚੌਕਸ ਹੋ ਜਾਣਾ ਚਾਹੀਦਾ ਹੈ, ਨਹੀਂ ਤਾਂ ਸਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਅਕਸਰ ਅਸੀਂ ਅਜਿਹੀਆਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਇਸ ਨਾਲ  ਆਪਣੀ ਸਿਹਤ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੰਦੇ ਹਾਂ। ਜਦੋਂ ਸਾਡਾ ਭੋਜਨ ਹਜ਼ਮ ਹੁੰਦਾ ਹੈ ਤਾਂ ਇਹ ਆਵਾਜ਼ ਪੇਟ ਅਤੇ ਅੰਤੜੀਆਂ ਦੇ ਵਿਚਕਾਰੋਂ ਆਉਂਦੀ ਹੈ। ਜੇਕਰ ਅਜਿਹੀ ਆਵਾਜ਼ ਇੱਕ ਜਾਂ ਦੋ ਵਾਰ ਸੁਣੀ ਜਾਵੇ ਤਾਂ ਘਬਰਾਉਣ ਦੀ ਲੋੜ ਨਹੀਂ ਹੈ, ਪਰ ਜੇਕਰ ਇਹ ਵਾਰ-ਵਾਰ ਹੋਣ ਲੱਗੇ ਤਾਂ ਇਹ ਕਿਸੇ ਗੰਭੀਰ ਬੀਮਾਰੀ ਦਾ ਸੰਕੇਤ ਹੋ ਸਕਦਾ ਹੈ।

ਜਦੋਂ ਭੋਜਨ ਪਾਚਨ ਲਈ ਸਾਡੀ ਛੋਟੀ ਆਂਦਰ ਵਿੱਚ ਪਹੁੰਚਦਾ ਹੈ, ਤਾਂ ਸਰੀਰ ਭੋਜਨ ਦੇ ਟੁੱਟਣ ਅਤੇ ਪੌਸ਼ਟਿਕ ਤੱਤਾਂ ਨੂੰ ਅਬਸਰਬ ਕਰਨ ਲਈ ਇੰਜ਼ਾਇਮ ਰਿਲੀਜ਼ ਕਰਦਾ ਹੈ। ਆਮਤੌਰ ‘ਤੇ ਭੁੱਖ ਨਾ ਲੱਗਣ ਕਾਰਨ ਪੇਟ ‘ਚ ਗੁੜ-ਗੁੜਦੀ ਆਵਾਜ਼ ਆਉਂਦੀ ਹੈ। ਜੇਕਰ ਤਮਾਮ ਕੋਸ਼ਿਸ਼ਾਂ ਤੋਂ ਬਾਅਦ ਵੀ ਇਹ ਨਹੀਂ ਰੁਕ ਰਿਹਾ ਤਾਂ ਤੁਰੰਤ ਕਿਸੇ ਮਾਹਿਰ ਡਾਕਟਰ ਕੋਲ ਜਾ ਕੇ ਪੇਟ ਦੀ ਜਾਂਚ ਕਰਵਾਓ। ਅਕਸਰ, ਇਹ ਪਾਚਨ ਨਾਲ ਜੁੜੀ ਕਿਸੇ ਗੰਭੀਰ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ। ਜਿਸਦਾ ਸਮੇਂ ‘ਤੇ ਪਤਾ ਲਗਾਉਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਹ ਬਿਮਾਰੀ ਵਧ ਸਕਦੀ ਹੈ। ਤੁਹਾਨੂੰ ਟੈਸਟ ਰਾਹੀਂ ਪਤਾ ਲਗਾਉਣਾ ਹੋਵੇਗਾ ਕਿ ਅਜਿਹਾ ਪਾਚਨ ਤੋਂ ਇਲਾਵਾ ਕਿਸੇ ਹੋਰ ਕਾਰਨ ਤਾਂ ਨਹੀਂ ਹੋ ਰਿਹਾ।

ਜੇਕਰ ਤੁਹਾਡੇ ਪੇਟ ‘ਚੋਂ ਵਾਰ-ਵਾਰ ਗੁੜ-ਗੁੜ ਦੀ ਆਵਾਜ਼ ਆ ਰਹੀ ਹੈ, ਤਾਂ ਤੁਹਾਨੂੰ ਪਾਣੀ ਦੀ ਮਾਤਰਾ ਵਧਾਓ ਅਤੇ ਥੋੜ੍ਹੇ-ਥੋੜ੍ਹੇ ਸਮੇਂ ‘ਤੇ ਹਲਕਾ ਭੋਜਨ ਖਾਓ। ਜੇਕਰ ਤੁਸੀਂ ਚਾਹੋ ਤਾਂ ਦਿਨ ‘ਚ 2 ਵਾਰ ਹਰਬਲ ਟੀ ਪੀ ਸਕਦੇ ਹੋ। ਇਸ ਤਰ੍ਹਾਂ ਨਿਯਮਿਤ ਤੌਰ ‘ਤੇ ਕਰਨ ਨਾਲ ਪੇਟ ਤੋਂ ਆਉਣ ਵਾਲੀ ਆਵਾਜ਼ ਬੰਦ ਹੋਣ ਦੀ ਸੰਭਾਵਨਾ  ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment