ਟਰੇਸੀ: ਅਮਰੀਕਾ ਦੇ ਕੈਲੇਫ਼ੋਰਨੀਆ ਸੂਬੇ ਵਿਚ ਗੁਰਦੁਆਰਾ ਸਾਹਿਬ ਵੱਲ ਗੋਲੀਆਂ ਚਲਾਉਣ ਦੇ ਮਾਮਲੇ ਚ ਪੁਲਿਸ ਨੇ ਤਿੰਨ ਜਣਿਆਂ ਨੂੰ ਹਿਰਾਸਤ ਵਿਚ ਲੈਂਦਿਆਂ ਪੰਜ ਹਥਿਆਰ ਜ਼ਬਤ ਕਰ ਲਏ। ਟਰੇਸੀ ਸ਼ਹਿਰ ਵਿਚ ਹੋਈ ਵਾਰਦਾਤ ਦੌਰਾਨ ਕਈ ਗੋਲੀਆਂ ਗੁਰੂ ਘਰ ਦੀ ਕੰਧ ਵਿਚ ਲੱਗੀਆਂ ਅਤੇ ਇਕ ਗੱਡੀ ਨੂੰ ਵੀ ਨੁਕਸਾਨ ਹੋਇਆ।
Shots fired in the direction of the Sikh Temple in Tracy shortly after 630 pm turned out to be neighbors shooting at ground squirrels. No injuries reported, only some property damage. Investigation ongoing. pic.twitter.com/PUiWMwBtKJ
— San Joaquin Sheriff’s Office (@SJSheriff) May 2, 2020
ਸੈਨ ਜੋਕਿਨ ਕਾਉਂਟੀ ਦੇ ਸ਼ੈਰਿਫ਼ ਦਫ਼ਤਰ ਮੁਤਾਬਕ ਗੁਰਦਵਾਰਾ ਸਾਹਿਬ ਦੇ ਨੇੜੇ ਰਹਿੰਦਾ ਇਕ ਪਰਿਵਾਰ ਕਾਟੋਆਂ ਤੇ ਗੋਲੀਆਂ ਚਲਾ ਰਿਹਾ ਸੀ ਜਦੋਂ ਬੰਦੂਕਾਂ ਦਾ ਮੂੰਹ ਗੁਰਦੁਆਰਾ ਸਾਹਿਬ ਵੱਲ ਸੀ। ਇਕ ਹੋਰ ਰਿਪੋਰਟ ਮੁਤਾਬਕ ਪਰਵਾਰ ਦੇ ਮੈਂਬਰ ਨਿਸ਼ਾਨੇਬਾਜ਼ੀ ਕਰ ਰਹੇ ਸਨ ਜਦੋਂ ਗੁਰੂ ਘਰ ਵੱਲ ਗੋਲੀਆਂ ਚਲਾਈਆਂ ਗਈਆਂ।
***UPDATE TO THE EARLIER SHOTS FIRED INCIDENT IN TRACY***
A total of 5 firearms were recovered; 3 rifles and 2 handguns. Three Hispanic male adults were cited for negligent discharge of a firearm. Attached is a picture of the weapon used today. pic.twitter.com/svarSjHwZ1
— San Joaquin Sheriff’s Office (@SJSheriff) May 2, 2020
ਪੁਲਿਸ ਨੇ ਕਿਹਾ ਕਿ ਇਹ ਨਸਲੀ ਨਫ਼ਰਤ ਦਾ ਮਾਮਲਾ ਨਹੀਂ ਅਤੇ ਗੋਲੀਬਾਰੀ ਦੌਰਾਨ ਕੋਈ ਜ਼ਖ਼ਮੀ ਨਹੀਂ ਹੋਇਆ। ਪੁਲਿਸ ਵੱਲੋਂ ਤਿੰਨ ਜਣਿਆਂ ਵਿਰੁੱਧ ਲਾਪ੍ਰਵਾਹੀ ਨਾਲ ਹਥਿਆਰ ਚਲਾਉਣ ਦੇ ਦੋਸ਼ ਆਇਦ ਕਰਦਿਆਂ ਤਿੰਨ ਰਾਈਫ਼ਲਾਂ ਅਤੇ ਦੋ ਹੋਂਡਰੀਨਜ਼ ਜ਼ਬਤ ਕੀਤੀਆਂ ਗਈਆਂ।