ਪਾਰਟੀ ਤੋਂ ਨਾਰਾਜ਼ ਚੱਲ ਰਹੇ ਜੋਗਿੰਦਰ ਮਾਨ ਨੇ ਕੈਬਨਿਟ ਰੈਂਕ ਵਾਲੀ ਚੇਅਰਮੈਨੀ ਛੱਡੀ

TeamGlobalPunjab
1 Min Read

ਚੰਡੀਗੜ੍ਹ: ਪਿਛਲੇ 50 ਸਾਲਾਂ ਤੋਂ ਪਾਰਟੀ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਤੇ ਵਫਾਦਾਰ ਸਿਪਾਹੀ ਮੰਨੇ ਜਾਣ ਵਾਲੇ ਕਾਂਗਰਸ ਦੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਨੇ ਪਾਰਟੀ ਤੋਂ ਕੈਬਨਿਟ ਰੈਂਕ ਵਾਲਾ ਚੇਅਰਮੈਨ ਦਾ ਅਹੁਦਾ ਛੱਡਿਆ।

ਕਾਂਗਰਸ ਪਾਰਟੀ ਦੇ ਵੱਡੇ ਆਗੂ ਰਹੇ ਸਾਬਕਾ ਕੇਂਦਰੀ ਮੰਤਰੀ ਸਵਰਗੀ ਬੂਟਾ ਸਿੰਘ ਦੇ ਭਾਣਜੇ ਮਾਣ ਪੰਜਾਬ ਦੀ ਦਲਿਤ ਸਿਆਸਤ ਵਿੱਚ ਇੱਕ ਉੱਘਾ ਨਾਮ ਮੰਨੇ ਜਾਂਦੇ ਹਨ। 1985 , 1992 ਤੇ 2002 ਚ ਫਗਵਾੜਾ ਤੋਂ ਐਮਐਲਏ ਰਹੇ ਮਾਨ ਹਰਚਰਨ ਸਿੰਘ ਬਰਾੜ , ਰਾਜਿੰਦਰ ਕੌਰ ਭੱਠਲ ਤੇ ਅਮਰਿੰਦਰ ਸਿੰਘ ਦੀ ਸਰਕਾਰ ਚ ਮੰਤਰੀ ਸਨ।

ਦੱਸ ਦੇਈਏ ਕਿ ਮਾਨ ਪੋਸਟ ਗ੍ਰੈਜੂਏਟ ਸਕਾਲਰਸ਼ਿਪ ਘੁਟਾਲੇ ਦੇ ਦੋਸ਼ੀਆਂ ਨੂੰ ਪੁਸ਼ਤ ਪਨਾਹੀ ਦੇਣ ਅਤੇ ਫਗਵਾੜੇ ਨੂੰ ਜ਼ਿਲ੍ਹਾ ਨਾ ਬਣਾਉਣ ਨੂੰ ਲੈ ਕੇ ਉਹ ਪਿਛਲੇ ਸਮੇਂ ਤੋਂ ਨਾਰਾਜ਼ ਚੱਲ ਰਹੇ ਸਨ ।

ਜੋਗਿੰਦਰ ਸਿੰਘ ਮਾਨ ਨੇ ਭਰੇ ਮਨ ਨਾਲ ਕਿਹਾ ਕੀ ਉਹ ਚਾਹੁੰਦੇ ਸਨ ਕਿ ਮਰਨ ਤੋਂ ਬਾਅਦ ਉਨ੍ਹਾਂ ਦੀ ਲਾਸ਼ ਕਾਂਗਰਸ ਦੇ ਝੰਡੇ ਚ ਲਿਪਟੇ । ਉਨ੍ਹਾਂ ਨੇ ਕਿਹਾ ਕਿ ਸਿੱਧੂ ਤੇ ਅਮਰਿੰਦਰ ਸਿੰਘ ਵਰਗੇ ਅਮੀਰਾਂ, ਮਹਾਰਾਜਾ ਤੇ ਮੌਕਾਪ੍ਰਸਤਾਂ ਵੱਲੋਂ ਪੋਸਟ ਗ੍ਰੈਜੂਏਟ ਸਕਾਲਰਸ਼ਿਪ ਘੁਟਾਲੇ ਦੇ ਦੋਸ਼ੀਆਂ ਨੂੰ ਪਨਾਹ ਦੇਣ ਦੀ ਵਜਾਹ ਨਾਲ ਉਨ੍ਹਾਂ ਦੀ ਜ਼ਮੀਰ ਇਜਾਜ਼ਤ ਨਹੀਂ ਦਿੰਦੀ ਕਿ ਉਹ ਹੁਣ ਪਾਰਟੀ ਚ ਰਹਿਣ ।

- Advertisement -

Share this Article
Leave a comment