ਲੰਡਨ ‘ਚ ਦੋ ਭਾਰਤੀ ਕਰ ਰਹੇ ਸਨ ਗਲਤ ਕੰਮ, ਹੁਣ ਜਾਣਗੇ ਜੇਲ੍ਹ

TeamGlobalPunjab
1 Min Read

ਲੰਡਨ : ਨਸ਼ਾ ਇੱਕ ਭੈੜੀ ਲਾਹਨਤ ਦੁਨੀਆਂ ਦੇ ਲਗਭਗ ਹਰ ਕੋਨੇ ਵਿੱਚ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਇਸੇ ਸਿਲਸਿਲੇ ‘ਚ ਬ੍ਰਿਟੇਨ ਵਿਚ ਦੋ ਭਾਰਤੀ ਮੂਲ ਦੇ  ਵਿਅਕਤੀਆਂ ਨੂੰ ਨਸ਼ਾ ਵੇਚਣ ਦੇ ਦੋਸ਼ ਵਿੱਚ ਨਾ ਕੇਵਲ ਗ੍ਰਿਫਤਾਰ ਕੀਤਾ ਗਿਆ ਹੈ ਬਲਕਿ ਦੋਸ਼ੀ ਵੀ ਠਹਿਰਾਇਆ ਗਿਆ ਹੈ। ਜਾਣਕਾਰੀ ਮੁਤਾਬਿਕ ਇਹ ਦੋਵੇਂ ਭਾਰਤੀ ਮੀਟ ਵਿੱਚ ਨਸ਼ਾ ਛੁਪਾ ਕੇ ਉਸ ਦੀ ਸਮਗਲਿੰਗ ਕਰਦੇ ਸਨ।

ਨੈਸ਼ਨਲ ਕ੍ਰਾਇਮ ਏਜੰਸੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇਹ ਕੇਸ ਬਰਮਿੰਘਮ ਦੀ ਕਰਾਊਨ ਕੋਰਟ ਵਿੱਚ ਚੱਲ ਰਿਹਾ ਸੀ। ਭਾਰਤੀ ਮੂਲ ਦੇ ਇਨ੍ਹਾਂ ਦੋਵਾਂ ਭਰਾਵਾਂ ‘ਤੇ ਦੋਸ਼ ਹੈ ਕਿ ਇਹ ਨੀਦਰਲੈਂਡ ਤੋਂ ਚਿਕਨ ਰਾਹੀਂ ਲੱਖਾਂ ਰੁਪਏ ਸਮਗਲਿੰਗ ਕਰ ਚੁਕੇ ਹਨ। ਯੂਕੇ ਦੀ ਨੈਸ਼ਨਲ ਕ੍ਰਾਈਮ ਏਜੰਸੀ (ਐਨਸੀਏ) ਦੁਆਰਾ ਕੀਤੀ ਗਈ ਜਾਂਚ ਤੋਂ ਮਨਜਿੰਦਰ ਸਿੰਘ ਠਾਕੁਰ ਅਤੇ ਦਵਿੰਦਰ ਸਿੰਘ ਠਾਕੁਰ ਨੇ ਦੋਸ਼ੀ ਮੰਨ ਲਿਆ ਅਤੇ ਇਨ੍ਹਾਂ ਦੋਵਾਂ ਠਾਕੁਰ ਭਰਾਵਾਂ ਨੂੰ 20 ਜਨਵਰੀ ਨੂੰ ਸਜ਼ਾ ਸੁਣਾਈ ਜਾਣੀ ਹੈ।

- Advertisement -

Share this Article
Leave a comment