ਮੁੰਬਈ : ਗੁਲਸ਼ਨ ਕੁਮਾਰ ਕਤਲਕਾਂਡ ‘ਚ ਬੰਬੇ ਹਾਈ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ। ਕੋਰਟ ਨੇ ਦੋਸ਼ੀ ਰਾਊਫ ਮਰਚੈਂਟ ਦੀ ਸਜ਼ਾ ਕਾਇਮ ਰੱਖੀ ਹੈ, ਜਦਕਿ ਰਾਜ ਸਰਕਾਰ ਵਲੋਂ ਰਮੇਸ਼ ਤੁਰਾਨੀ ਵਾਲੇ ਚੈਲੇਂਜ ਨੂੰ ਕੋਰਟ ਨੇ ਖਾਰਜ ਦਿੱਤਾ ਹੈ। ਇਸ ਤੋਂ ਇਲਾਵਾ ਅਬਦੁਲ ਰਾਸ਼ਿਦ ਨੂੰ ਵੀ ਹਾਈਕੋਰਟ ਨੇ ਦੋਸ਼ੀ ਠਹਿਰਾਇਆ ਹੈ।
ਟੀ-ਸੀਰੀਜ਼ ਦੇ ਸੰਸਥਾਪਕ ਗੁਲਸ਼ਨ ਕੁਮਾਰ ਦਾ 12 ਅਗਸਤ 1997 ਨੂੰ ਜੁਹੂ ਇਲਾਕੇ ‘ਚ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਨੂੰ ਉਸ ਵੇਲੇ ਅੰਜਾਮ ਦਿੱਤਾ ਗਿਆ, ਜਦੋਂ ਉਹ ਹਰ ਰੋਜ਼ ਦੀ ਤਰ੍ਹਾਂ ਸਵੇਰੇ 8 ਵਜੇ ਮੰਦਰ ‘ਚ ਪੂਜਾ ਕਰਨ ਪਹੁੰਚੇ ਸਨ। ਉਦੋਂ ਹੀ ਮੰਦਰ ਦੇ ਬਾਹਰ ਉਨ੍ਹਾਂ ‘ਤੇ ਫਾਇਰਿੰਗ ਕਰ ਦਿੱਤੀ ਗਈ।
ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਅੰਡਰਵਰਲਡ ਡਾਨ ਅਬੂ ਸਲੇਮ ਦੇ ਇਸ਼ਾਰੇ ‘ਤੇ ਇਸ ਕਤਲ ਨੂੰ ਅੰਜਾਮ ਦਿੱਤਾ ਸੀ। ਗੁਲਸ਼ਨ ਕੁਮਾਰ ਦੇ ਪਿਤਾ ਦੀ ਜੂਸ ਦੀ ਦੁਕਾਨ ਸੀ ਪਰ ਉਨ੍ਹਾਂ ਨੇ ਸੰਗੀਤ ਜਗਤ ਵਿੱਚ ਆਪਣੀ ਖਾਸ ਪਹਿਚਾਣ ਬਣਾਈ। ਉਨ੍ਹਾਂ ਨੇ ਟੀ-ਸੀਰੀਜ਼ ਦੀ ਸਥਾਪਨਾ ਕੀਤੀ ਜੋ ਸੰਗੀਤ ਜਗਤ ਦੀ ਦੇਸ਼ ਦੀ ਵੱਡੀ ਕੰਪਨੀਆਂ ‘ਚੋਂ ਇੱਕ ਹੈ।