ਮਸ਼ਹੂਰ ਗਾਇਕਾ ਨੇਹਾ ਕੱਕੜ ਤੇ ਰੋਹਨਪ੍ਰੀਤ ਪਰਿਵਾਰ ਸਣੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

Rajneet Kaur
2 Min Read

ਨਿਊਜ਼ ਡੈਸਕ: ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਨੇ ਆਪਣੇ ਵਿਆਹ ਤੋਂ ਬਾਅਦ ਪਹਿਲੀ ਵਾਰ ਪਤੀ ਰੋਹਨਪ੍ਰੀਤ ਸਿੰਘ ਨਾਲ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ। ਉਸਨੇ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਤਸਵੀਰਾਂ ਸਾਂਝੀਆਂ ਕੀਤੀਆਂ ਜਿਸ ਵਿੱਚ ਰੋਹਨਪ੍ਰੀਤ ਸਿੰਘ, ਉਸ ਦੇ ਮਾਤਾ-ਪਿਤਾ ਗੁਰਿੰਦਰ ਪਾਲ ਸਿੰਘ ਅਤੇ ਦਲਜੀਤ ਸਿੰਘ, ਉਸਦੇ ਮਾਤਾ-ਪਿਤਾ ਨੀਤੀ ਕੱਕੜ ਤੇ ਰਿਸ਼ੀਕੇਸ਼ ਕੱਕੜ ਸ਼ਾਮਲ ਹਨ।

ਨੇਹਾ ਦੀ ਖੁਸ਼ੀ ਤਸਵੀਰਾਂ ਵਿੱਚ ਸਾਫ਼ ਝਲਕ ਰਹੀ ਹੈ। ਨੇਹਾ ਆਪਣੀ ਗਾਇਕੀ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ ਵਿੱਚ ਰਹਿੰਦੀ ਹੈ।ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕ ਗੁਰੂ ਘਰ ਤੋਂ ਆਸ਼ੀਰਵਾਦ ਲਿਆ। ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਦੋਵੇਂ ਪਰਿਵਾਰ ਨਾਲ ਬੇਹੱਦ ਖੁਸ਼ ਨਜ਼ਰ ਆ ਰਹੇ ਹਨ।

ਉਸਨੇ ਫੋਟੋਆਂ ਦਾ ਕੈਪਸ਼ਨ ਲਿਖਿਆ ਕਿ “ਅਸੀਂ ਆਖਰਕਾਰ ਇਕੱਠੇ ਦਰਬਾਰ ਸਾਹਿਬ ਗਏ। ਸ਼ਰਧਾਲੂਆਂ, ਸੰਗਤਾਂ ਸੁਰੱਖਿਆ ਤੇ ਹਰ ਕਿਸੇ ਦਾ ਧੰਨਵਾਦ ਜਿਨ੍ਹਾਂ ਨੇ ਬਾਬਾ ਜੀ ਤਕ ਸੁਚਾਰੂ ਢੰਗ ਨਾਲ ਪਹੁੰਚਣ ਵਿੱਚ ਸਾਡੀ ਮਦਦ ਕੀਤੀ। ਬਹੂਤ ਪਿਆਰ ਤੇ ਮਾਨ ਮਹਿਸੂਸ ਕੀਤਾ। ਬਹੂਤ ਚੰਗਾ ਲੱਗਾ (ਬਹੁਤ ਵਧੀਆ ਲੱਗਾ) ਇਹ ਮੇਰੀ ਜ਼ਿੰਦਗੀ ਦੇ ਸਭ ਤੋਂ ਖੂਬਸੂਰਤ ਪਲਾਂ ਵਿੱਚੋਂ ਇੱਕ ਸੀ। ਬਾਬਾ ਜੀ ਮੈਨੂੰ ਰੋਹੂ ਦੇਣ ਲਈ ਧੰਨਵਾਦ, ਬਾਬਾ ਜੀ ਹਰ ਚੀਜ਼ ਲਈ ਤੁਹਾਡਾ ਧੰਨਵਾਦ ਮੈਨੂੰ ਬਹੁਤ ਰਾਹਤ ਮਿਲੀ। ਉਸਨੇ ਆਪਣੇ ਪ੍ਰਸ਼ੰਸਕਾਂ ਨੂੰ ਇਹ ਵੀ ਕਿਹਾ, “ਘੱਟੋ-ਘੱਟ ਇੱਕ ਵਾਰ #GoldenTemple ਜ਼ਰੂਰ ਜਾਓ!

- Advertisement -

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

 

Share this Article
Leave a comment