ਦੋ ਸਾਲ ਦੀ ਸੀਕ੍ਰੇਟ ਡੇਟਿੰਗ ਤੋਂ ਬਾਅਦ ਬਿਊਟੀ ਕੁਈਨਜ਼ ਨੇ ਕਰਵਾਇਆ ਵਿਆਹ

Rajneet Kaur
2 Min Read

ਨਿਊਜ਼ ਡੈਸਕ: ਪਿਆਰ ਹੋਵੇ ਤਾਂ ਸਭ ਕੁਝ ਸੰਭਵ ਹੈ।  ਇਸ ਨੂੰ ਮਿਸ ਅਰਜਨਟੀਨਾ ਮਾਰੀਆਨਾ ਵਰੇਲਾ ਅਤੇ ਮਿਸ ਪੋਰਟੋ ਰੀਕੋ ਫੈਬੀਓਲਾ ਵੈਲੇਨਟਾਈਨ ਨੇ ਸਾਬਤ ਕੀਤਾ ਹੈ। ਦੋਵਾਂ ਦੀ ਮੁਲਾਕਾਤ ਸਾਲ 2020 ਵਿੱਚ ਮਿਸ ਗ੍ਰੈਂਡ ਇੰਟਰਨੈਸ਼ਨਲ ਮੁਕਾਬਲੇ ਦੌਰਾਨ ਹੋਈ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਨੇੜਤਾ ਵਧ ਗਈ ਅਤੇ ਹੁਣ ਉਨ੍ਹਾਂ ਨੇ ਵਿਆਹ ਕਰਵਾ ਲਿਆ ਹੈ। ਇਸ ਦੀ ਜਾਣਕਾਰੀ ਆਪਣੇ ਅਧਿਕਾਰਤ ਇੰਸਟਾਗ੍ਰਾਮ ‘ਤੇ ਸ਼ੇਅਰ ਕਰਦੇ ਹੋਏ ਦੋਵਾਂ ਨੇ ਇਕ ਵੀਡੀਓ ਪੋਸਟ ਕੀਤਾ ਹੈ।

ਬਿਊਟੀ ਕੁਈਨਜ਼ ਨੇ ਦੱਸਿਆ ਕਿ ਉਨ੍ਹਾਂ ਦਾ ਵਿਆਹ 28 ਅਕਤੂਬਰ ਨੂੰ ਗੁਪਤ ਰਸਮ ਨਾਲ ਹੋਇਆ ਸੀ। ਵੀਡੀਓ ਦੇ ਕੈਪਸ਼ਨ ‘ਚ ਉਨ੍ਹਾਂ ਨੇ ਲਿਖਿਆ, ਆਪਣੇ ਰਿਸ਼ਤੇ ਨੂੰ ਗੁਪਤ ਰੱਖਣ ਤੋਂ ਬਾਅਦ ਅਸੀਂ 28 ਅਕਤੂਬਰ ਨੂੰ ਉਸ ਦਰਵਾਜ਼ੇ ਨੂੰ ਖੋਲ੍ਹਿਆ ਹੈ। ਹੁਣ ਉਹ ਦੁਨੀਆ ਦੇ ਸਾਹਮਣੇ ਆਪਣੇ ਰਿਸ਼ਤੇ ਦਾ ਖੁਲਾਸਾ ਕਰ ਰਹੇ ਹਨ। ਇਹ ਵੀਡੀਓ ਇੰਸਟਾਗ੍ਰਾਮ ‘ਤੇ ਪੋਸਟ ਹੁੰਦੇ ਹੀ ਤੇਜ਼ੀ ਨਾਲ ਵਾਇਰਲ ਹੋ  ਰਹੀ ਹੈ। ਹੁਣ ਤੱਕ ਇਸ ਨੂੰ ਲੱਖਾਂ ਲੋਕ ਪਸੰਦ ਕਰ ਚੁੱਕੇ ਹਨ ਅਤੇ ਇਸ ਨੂੰ 20 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।

ਦੂਜੇ ਪਾਸੇ ਦੋ ਸਾਲ ਦੇ ਰਿਲੇਸ਼ਨਸ਼ਿਪ ਤੋਂ ਬਾਅਦ ਦੋਨਾਂ ਦਾ ਅੱਗੇ ਆਉਣਾ ਪ੍ਰਸ਼ੰਸਕਾਂ ਲਈ ਹੈਰਾਨੀ ਵਾਲੀ ਗੱਲ ਹੈ। ਲੋਕ ਵੱਖ-ਵੱਖ ਤਰੀਕਿਆਂ ਨਾਲ ਨਵੇਂ ਜੋੜੇ ਨੂੰ ਸ਼ੁਭਕਾਮਨਾਵਾਂ ਦੇ ਰਹੇ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment