ਮੰਤਰੀਆਂ, ਸਿਆਸਤਦਾਨਾਂ ਅਤੇ ਵੱਡੇ ਲੋਕਾਂ ਦੇ ਗੁਜਰਾਤ ਅੰਦਰ ਚੱਲ ਰਹੇ ਸਾਰੇ ਕਾਲੇ ਧੰਦੇ ਕੀਤੇ ਜਾਣਗੇ ਬੰਦ: ਕੇਜਰੀਵਾਲ

Global Team
8 Min Read

ਗੁਜਰਾਤ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਅਹਿਮਦਾਬਾਦ ਵਿੱਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ‘ਆਪ’ ਦੀ ਸਰਕਾਰ ਬਣਨ ’ਤੇ ਗੁਜਰਾਤ ਦੇ ਛੇ ਕਰੋੜ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਅਤੇ ਭੈਅ ਮੁਕਤ ਸ਼ਾਸਨ ਦੀ ਗਾਰੰਟੀ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਸਾਡਾ ਮੁੱਖ ਮੰਤਰੀ, ਕੋਈ ਮੰਤਰੀ, ਵਿਧਾਇਕ ਜਾਂ ਅਧਿਕਾਰੀ ਭ੍ਰਿਸ਼ਟਾਚਾਰ ਕਰਦਾ ਹੈ ਤਾਂ ਉਹ ਸਿੱਧਾ ਜੇਲ੍ਹ ਜਾਵੇਗਾ। ਪੰਜਾਬ ਵਿੱਚ ਸਾਡੇ ਇੱਕ ਮੰਤਰੀ ਨੇ ਕੁਝ ਉੱਚਾ ਨੀਵਾਂ ਕੀਤਾ ਤਾਂ ਉਸ ਨੂੰ ਜੇਲ੍ਹ ਭੇਜ ਦਿੱਤਾ। ਭਾਰਤ ਦੇ 75 ਸਾਲਾਂ ਦੇ ਇਤਿਹਾਸ ਵਿੱਚ ਅਜਿਹਾ ਕਦੇ ਨਹੀਂ ਹੋਇਆ ਕਿ ਕਿਸੇ ਪਾਰਟੀ ਨੇ ਆਪਣੇ ਹੀ ਮੰਤਰੀ ਨੂੰ ਜੇਲ੍ਹ ਭੇਜਿਆ ਹੋਵੇ। ਸਰਕਾਰ ਦਾ ਇਕ-ਇਕ ਪੈਸਾ ਗੁਜਰਾਤ ਦੇ ਲੋਕਾਂ ‘ਤੇ ਖਰਚ ਕੀਤਾ ਜਾਵੇਗਾ। ਗੁਜਰਾਤ ਦਾ ਪੈਸਾ ਹੁਣ ਸਵਿਸ ਬੈਂਕਾਂ ਵਿੱਚ ਨਹੀਂ ਜਾਵੇਗਾ ਅਤੇ ਨਾਂ ਹੀ ਅਰਬਪਤੀਆਂ ਵਿੱਚ ਵੰਡਿਆ ਜਾਵੇਗਾ। ਗੁਜਰਾਤ ਵਿੱਚ ਚੱਲ ਰਹੇ ਮੰਤਰੀਆਂ ਅਤੇ ਨੇਤਾਵਾਂ ਦੇ ਸਾਰੇ ਕਾਲੇ ਕਾਰੋਬਾਰ ਬੰਦ ਕੀਤੇ ਜਾਣਗੇ। ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭ੍ਰਿਸ਼ਟ ਲੋਕਾਂ ਦੇ ਕਾਰਜਕਾਲ ਦੌਰਾਨ ਹੋਏ ਸਾਰੇ ਘੁਟਾਲਿਆਂ ਦੀ ਜਾਂਚ ਕਰਵਾਈ ਜਾਵੇਗੀ ਅਤੇ ਇਕ-ਇਕ ਪੈਸਾ ਵਸੂਲਿਆ ਜਾਵੇਗਾ। ਉਸ ਪੈਸੇ ਨਾਲ ਸਕੂਲ, ਹਸਪਤਾਲ, ਬਿਜਲੀ, ਪਾਣੀ ਅਤੇ ਸੜਕਾਂ ਬਣਾਈਆਂ ਜਾਣਗੀਆਂ। ਗੁਜਰਾਤ ਵਿਧਾਨ ਸਭਾ ਚੋਣਾਂ ਲਈ ਸਿਰਫ਼ ਦੋ ਮਹੀਨੇ ਬਾਕੀ ਹਨ। ਗੁਜਰਾਤ ਤੋਂ ਭਾਜਪਾ ਜਾ ਰਹੀ ਹੈ ਅਤੇ ਆਮ ਆਦਮੀ ਪਾਰਟੀ ਆ ਰਹੀ ਹੈ।

ਗੁਜਰਾਤ ‘ਚ ਚਾਰੇ ਪਾਸੇ ਭ੍ਰਿਸ਼ਟਾਚਾਰ ਤੇ ਗੁੰਡਾਗਰਦੀ ਦਾ ਬੋਲਬਾਲਾ ਹੈ, ਇਨ੍ਹਾਂ ਨੇ ਲੋਕਾਂ ਨੂੰ ਡਰਾਇਆ ਹੋਇਆ ਹੈ: ਅਰਵਿੰਦ ਕੇਜਰੀਵਾਲ

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਗੁਜਰਾਤ ਦੇ ਅਹਿਮਦਾਬਾਦ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਗੁਜਰਾਤ ਦੇ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਅਤੇ ਡਰ ਮੁਕਤ ਸ਼ਾਸਨ ਦੇਣ ਦੀ ਗਰੰਟੀ ਦਿੰਦੇ ਹੋਏ ਕਿਹਾ ਕਿ ਮੈਂ ਗੁਜਰਾਤ ਵਿੱਚ ਘੁੰਮਦਾ ਰਿਹਾ ਹਾਂ। ਪਿਛਲੇ ਕਈ ਮਹੀਨਿਆਂ ਤੋਂ ਮੈਂ ਲੋਕਾਂ ਨੂੰ ਮਿਲ ਰਿਹਾ ਹਾਂ ਉਨ੍ਹਾਂ ਨੇ ਕਈ ਟਾਊਨ ਹਾਲ ਮੀਟਿੰਗਾਂ ਕਰਕੇ ਵਪਾਰੀਆਂ, ਉਦਯੋਗਪਤੀਆਂ, ਵਕੀਲਾਂ, ਕਿਸਾਨਾਂ ਅਤੇ ਆਟੋ ਚਾਲਕਾਂ ਨਾਲ ਮੁਲਾਕਾਤ ਕੀਤੀ। ਹਰ ਕੋਈ ਕਹਿੰਦਾ ਹੈ ਕਿ ਗੁਜਰਾਤ ਵਿੱਚ ਭ੍ਰਿਸ਼ਟਾਚਾਰ ਬਹੁਤ ਹੈ। ਕਿਸੇ ਵੀ ਸਰਕਾਰੀ ਮਹਿਕਮੇ ਵਿੱਚ ਬਿਨਾਂ ਪੈਸੇ ਦਿੱਤੇ ਕੋਈ ਕੰਮ ਨਹੀਂ ਹੁੰਦਾ। ਹੇਠਲੇ ਪੱਧਰ ‘ਤੇ ਵੀ ਭ੍ਰਿਸ਼ਟਾਚਾਰ ਹੈ ਅਤੇ ਸਰਕਾਰ ‘ਤੇ ਵੱਡੇ-ਵੱਡੇ ਘੁਟਾਲਿਆਂ ਦੇ ਦੋਸ਼ ਵੀ ਲੱਗੇ ਹਨ। ਜੇਕਰ ਤੁਸੀਂ ਉਨ੍ਹਾਂ ਦੇ ਖਿਲਾਫ ਕੁਝ ਵੀ ਕਹਿੰਦੇ ਹੋ ਤਾਂ ਉਹ ਧਮਕਾਉਣ ਲੱਗਦੇ ਹਨ। ਉਹ ਛਾਪੇ ਮਾਰ ਕੇ ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਧਮਕੀਆਂ ਦੇਣ ਲੱਗ ਪੈਂਦੇ ਹਨ ਕਿ ਉਹ ਤੁਹਾਡਾ ਕਾਰੋਬਾਰ ਬੰਦ ਕਰ ਦੇਣਗੇ, ਤੁਹਾਨੂੰ ਬਰਬਾਦ ਕਰ ਦੇਣਗੇ। ਚਾਰੇ ਪਾਸੇ ਭ੍ਰਿਸ਼ਟਾਚਾਰ ਅਤੇ ਗੁੰਡਾਗਰਦੀ ਦਾ ਬੋਲਬਾਲਾ ਹੈ। ਇਨ੍ਹਾਂ ਨੇ ਸਾਰੇ ਲੋਕਾਂ ਨੂੰ ਡਰਾਇਆ ਹੋਇਆ ਹੈ। ਅੱਜ ਅਸੀਂ ਗਰੰਟੀ ਦਿੰਦੇ ਹਾਂ ਕਿ ਜੇਕਰ ਗੁਜਰਾਤ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਤਾਂ ਅਸੀਂ ਗੁਜਰਾਤ ਨੂੰ ਭ੍ਰਿਸ਼ਟਾਚਾਰ ਅਤੇ ਭੈਅ ਮੁਕਤ ਸ਼ਾਸਨ ਦੇਵਾਂਗੇ।

ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਰਕਾਰੀ ਦਫਤਰਾਂ ‘ਚ ਹਰ ਵਿਅਕਤੀ ਦਾ ਹਰ ਕੰਮ ਬਿਨਾਂ ਰਿਸ਼ਵਤ ਦੇ ਕੀਤਾ ਜਾਵੇਗਾ – ਅਰਵਿੰਦ ਕੇਜਰੀਵਾਲ

‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਗੁਜਰਾਤ ਨੂੰ ਭ੍ਰਿਸ਼ਟਾਚਾਰ ਅਤੇ ਡਰ-ਮੁਕਤ ਸ਼ਾਸਨ ਦੇਣ ਲਈ ਪੰਜ ਸੂਤਰੀ ਗਰੰਟੀ ਦਿੱਤੀ ਹੈ। ਉਨ੍ਹਾਂ ਪਹਿਲੀ ਗਾਰੰਟੀ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ, ਮੰਤਰੀ, ਸਾਡੇ ਵਿਧਾਇਕ ਜਾਂ ਕਿਸੇ ਹੋਰ ਪਾਰਟੀ ਦੇ ਵਿਧਾਇਕ ਅਤੇ ਕਿਸੇ ਵੀ ਅਧਿਕਾਰੀ ਨੂੰ ਭ੍ਰਿਸ਼ਟਾਚਾਰ ਨਹੀਂ ਕਰਨ ਦਿੱਤਾ ਜਾਵੇਗਾ। ਜੇਕਰ ਕੋਈ ਭ੍ਰਿਸ਼ਟਾਚਾਰ ਕਰੇਗਾ ਤਾਂ ਉਹ ਸਿੱਧਾ ਜੇਲ੍ਹ ਜਾਵੇਗਾ, ਰਿਹਾਅ ਨਹੀਂ ਹੋਵੇਗਾ। ਜੇਕਰ ਸਾਡਾ ਵਿਧਾਇਕ ਵੀ ਭ੍ਰਿਸ਼ਟ ਹੈ ਤਾਂ ਉਸ ਨੂੰ ਵੀ ਜੇਲ੍ਹ ਭੇਜ ਦਿੱਤਾ ਜਾਵੇਗਾ। ਉਹ ਭਾਵੇਂ ਸਾਡਾ ਹੋਵੇ ਜਾਂ ਵਿਰੋਧੀ ਹੋਵੇ ਜਾਂ ਕੋਈ ਹੋਰ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਜੇਕਰ ਮੁੱਖ ਮੰਤਰੀ, ਮੰਤਰੀ, ਵਿਧਾਇਕ ਜਾਂ ਕੋਈ ਅਧਿਕਾਰੀ ਭ੍ਰਿਸ਼ਟਾਚਾਰ ਕਰੇਗਾ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਪੰਜਾਬ ਵਿੱਚ ਅਸੀਂ ਇਹ ਕੀਤਾ ਹੈ। ਪੰਜਾਬ ਵਿੱਚ ਸਾਡੇ ਇੱਕ ਮੰਤਰੀ ਨੇ ਕੁਝ ਉੱਚਾ ਨੀਵਾਂ ਕੀਤਾ ਤਾਂ ਸਿੱਧਾ ਜੇਲ੍ਹ ਭੇਜ ਦਿੱਤਾ। ਭਾਰਤ ਦੇ 75 ਸਾਲਾਂ ਦੇ ਇਤਿਹਾਸ ਵਿੱਚ ਅਜਿਹਾ ਕਦੇ ਨਹੀਂ ਹੋਇਆ ਕਿ ਕਿਸੇ ਪਾਰਟੀ ਨੇ ਆਪਣੇ ਮੰਤਰੀ ਨੂੰ ਜੇਲ੍ਹ ਭੇਜਿਆ ਹੋਵੇ। ਜਨਤਾ ਜੋ ਟੈਕਸ ਸਰਕਾਰ ਨੂੰ ਅਦਾ ਕਰਦੀ ਹੈ, ਉਸ ਦਾ ਇਕ-ਇਕ ਪੈਸਾ ਜਨਤਾ ‘ਤੇ ਖਰਚ ਕੀਤਾ ਜਾਵੇਗਾ ਅਤੇ ਚੋਰੀ ਨੂੰ ਰੋਕਿਆ ਜਾਵੇਗਾ। ਇਹ ਲੋਕ ਜੋ ਸਾਰਾ ਪੈਸਾ ਲੈ ਕੇ ਸਵਿਸ ਬੈਂਕਾਂ ਵਿੱਚ ਜਾਂਦੇ ਹਨ ਅਤੇ ਆਪਣੇ ਅਰਬਪਤੀ ਦੋਸਤਾਂ ਵਿੱਚ ਵੰਡਦੇ ਹਨ, ਇਸ ਨੂੰ ਰੋਕਿਆ ਜਾਵੇਗਾ। ਹੁਣ ਗੁਜਰਾਤ ਦਾ ਕੋਈ ਪੈਸਾ ਸਵਿਸ ਬੈਂਕ ਵਿੱਚ ਨਹੀਂ ਜਾਵੇਗਾ। ਹੁਣ ਗੁਜਰਾਤ ਸਰਕਾਰ ਦਾ ਕੋਈ ਪੈਸਾ ਅਰਬਪਤੀਆਂ ਵਿੱਚ ਨਹੀਂ ਵੰਡਿਆ ਜਾਵੇਗਾ। ਗੁਜਰਾਤ ਸਰਕਾਰ ਦਾ ਇਕ-ਇਕ ਪੈਸਾ ਗੁਜਰਾਤ ਦੇ ਛੇ ਕਰੋੜ ਲੋਕਾਂ ਦੇ ਵਿਕਾਸ ‘ਤੇ ਖਰਚ ਕੀਤਾ ਜਾਵੇਗਾ। ਦੂਸਰਾ, ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਰਕਾਰੀ ਦਫਤਰਾਂ ਵਿੱਚ ਹਰ ਵਿਅਕਤੀ ਦਾ ਹਰ ਕੰਮ ਬਿਨਾਂ ਰਿਸ਼ਵਤ ਦਿੱਤੇ ਕੀਤਾ ਜਾਵੇਗਾ। ਕਿਸੇ ਨੂੰ ਵੀ ਕੰਮ ਕਰਵਾਉਣ ਲਈ ਸਰਕਾਰੀ ਦਫ਼ਤਰ ਜਾਣ ਦੀ ਲੋੜ ਨਹੀਂ ਪਵੇਗੀ। ਅਸੀਂ ਅਜਿਹਾ ਪ੍ਰਬੰਧ ਕਰਾਂਗੇ ਕਿ ਸਰਕਾਰ ਦਾ ਕੋਈ ਕਰਮਚਾਰੀ ਤੁਹਾਡੇ ਘਰ ਆਵੇ ਅਤੇ ਕੰਮ ਕਰੇ। ਅਸੀਂ ਦਿੱਲੀ ਵਿੱਚ ਅਜਿਹੇ ਪ੍ਰਬੰਧ ਕੀਤੇ ਹਨ। ਦਿੱਲੀ ਵਿੱਚ ਹੁਣ ਕਿਸੇ ਨੂੰ ਵੀ ਆਪਣਾ ਕੰਮ ਕਰਵਾਉਣ ਲਈ ਰਿਸ਼ਵਤ ਦੇਣ ਦੀ ਲੋੜ ਨਹੀਂ ਹੈ। ਪੰਜਾਬ ਵਿੱਚ ਹੁਣ ਕਿਸੇ ਨੂੰ ਆਪਣਾ ਕੰਮ ਕਰਵਾਉਣ ਲਈ ਪੈਸੇ ਦੇਣ ਦੀ ਲੋੜ ਨਹੀਂ ਹੈ। ਦਿੱਲੀ ਵਿੱਚ ਅਸੀਂ ਸੇਵਾਵਾਂ ਦੀ ਡੋਰਸਟੈਪ ਡਿਲੀਵਰੀ ਲਾਗੂ ਕੀਤੀ ਹੈ ਅਤੇ ਇੱਕ ਫ਼ੋਨ ਨੰਬਰ 1076 ਜਾਰੀ ਕੀਤਾ ਹੈ। ਤੁਸੀਂ ਕਿਸੇ ਵੀ ਸਰਕਾਰੀ ਦਫਤਰ ‘ਤੇ ਕਾਲ ਕਰਕੇ ਆਪਣਾ ਕੰਮ ਕਰਵਾ ਸਕਦੇ ਹੋ। ਸਰਕਾਰੀ ਨੌਕਰ ਤੁਹਾਡੇ ਘਰ ਆ ਕੇ ਤੁਹਾਡਾ ਕੰਮ ਕਰਦੇ ਹਨ। ਗੁਜਰਾਤ ਵਿੱਚ ਵੀ ਅਜਿਹਾ ਹੀ ਪ੍ਰਬੰਧ ਕੀਤਾ ਜਾਵੇਗਾ।

ਗੁਜਰਾਤ ‘ਚ ਵਿਕ ਰਹੀ ਹੈ ਜ਼ਹਿਰੀਲੀ ਸ਼ਰਾਬ ਅਤੇ ਨਸ਼ਾ, ਇਸਨੂੰ ਤੁਰੰਤ ਰੋਕਿਆ ਜਾਵੇਗਾ – ਅਰਵਿੰਦ ਕੇਜਰੀਵਾਲ

ਤੀਜੀ ਗਾਰੰਟੀ ਦਿੰਦਿਆਂ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੰਤਰੀਆਂ, ਸਿਆਸਤਦਾਨਾਂ ਅਤੇ ਵੱਡੇ ਲੋਕਾਂ ਦੇ ਗੁਜਰਾਤ ਅੰਦਰ ਚੱਲ ਰਹੇ ਸਾਰੇ ਕਾਲੇ ਕਾਰੋਬਾਰ ਬੰਦ ਕੀਤੇ ਜਾਣਗੇ। ਗੁਜਰਾਤ ਵਿੱਚ ਜ਼ਹਿਰੀਲੀ ਸ਼ਰਾਬ ਅਤੇ ਨਸ਼ਾ ਬਹੁਤ ਵਿਕ ਰਿਹਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਨਾਲ ਇਹ ਬੰਦ ਹੋ ਜਾਵੇਗਾ। ਚੌਥਾ, ਅਸੀਂ ਗੁਜਰਾਤ ਵਿੱਚ ਪੇਪਰ ਲੀਕ ਹੋਣ ਦੀ ਪ੍ਰਕਿਰਿਆ ਨੂੰ ਰੋਕਾਂਗੇ। ਪਿਛਲੇ 10 ਸਾਲਾਂ ਵਿੱਚ ਲੀਕ ਹੋਏ ਸਾਰੇ ਪੇਪਰਾਂ ਦੀ ਜਾਂਚ ਕੀਤੀ ਜਾਵੇਗੀ। ਇਨ੍ਹਾਂ ਨੇ ਸਾਰੇ ਕੇਸ ਬੰਦ ਕਰ ਦਿੱਤੇ ਹਨ। ਪਾਰਟੀਆਂ ਵਿਚ ਬੈਠੇ ਇਨ੍ਹਾਂ ਦੇ ਸਾਰੇ ਮਾਸਟਰ ਮਾਈਂਡ ਫੜੇ ਜਾਣਗੇ ਅਤੇ ਜੇਲ੍ਹ ਵਿਚ ਡੱਕ ਦਿੱਤੇ ਜਾਣਗੇ। ਪੰਜਵਾਂ, ਮੈਂ ਜਦੋਂ ਵੀ ਗੁਜਰਾਤ ਆਉਂਦਾ ਹਾਂ, ਹਰ ਵਾਰ ਲੋਕ ਆ ਕੇ ਕਹਿੰਦੇ ਹਨ ਕਿ ਵੱਡਾ ਘਪਲਾ ਹੋਇਆ ਹੈ। ਪਹਿਲਾਂ ਹੋਏ ਸਾਰੇ ਵੱਡੇ ਘੁਟਾਲਿਆਂ ਦੀ ਜਾਂਚ ਕਰਵਾਈ ਜਾਵੇਗੀ, ਦੋਸ਼ੀਆਂ ਤੋਂ ਇਕ-ਇਕ ਪੈਸਾ ਵਸੂਲਿਆ ਜਾਵੇਗਾ ਅਤੇ ਉਨ੍ਹਾਂ ਨੂੰ ਜੇਲ੍ਹ ਭੇਜਿਆ ਜਾਵੇਗਾ। ਇਹ ਪੈਸਾ ਗੁਜਰਾਤ ਦੇ ਲੋਕਾਂ ਦਾ ਹੈ। ਉਨ੍ਹਾਂ ਤੋਂ ਬਰਾਮਦ ਹੋਏ ਪੈਸੇ ਨਾਲ ਗੁਜਰਾਤ ਦੇ ਲੋਕਾਂ ਲਈ ਸਕੂਲ, ਹਸਪਤਾਲ, ਬਿਜਲੀ, ਪਾਣੀ ਅਤੇ ਸੜਕਾਂ ਬਣਾਈਆਂ ਜਾਣਗੀਆਂ। ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ‘ਚ ਸਿਰਫ਼ ਦੋ ਮਹੀਨੇ ਹਨ। ਹੁਣ ਗੁਜਰਾਤ ਤੋਂ ਭਾਜਪਾ ਜਾ ਰਹੀ ਹੈ ਅਤੇ ਆਮ ਆਦਮੀ ਪਾਰਟੀ ਆ ਰਹੀ ਹੈ। ਹੁਣ ਇਨ੍ਹਾਂ ਤੋਂ ਡਰਨ ਦੀ ਲੋੜ ਨਹੀਂ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share This Article
Leave a Comment