ਨੌਜਵਾਨਾਂ ‘ਚ ਵੱਧਦਾ ਰਿਹਾ ਸੋਸ਼ਲ ਮੀਡੀਆ ਦਾ ਜਨੂੰਨ ਹੋ ਸਕਦੈ ਖ਼ਤਰਨਾਕ !

TeamGlobalPunjab
2 Min Read

ਨਿਊਜ਼ ਡੈਸਕ – ਮੰਨਿਆ ਜਾਂਦਾ ਹੈ ਕਿ ਸੋਸ਼ਲ ਮੀਡੀਆ ਦੀ ਸਾਡੀ ਜ਼ਿੰਦਗੀ ‘ਚ ਬਹੁਤ ਮਹੱਤਤਾ ਹੈ ਪਰ ਇਸ ਦਾ ਇੱਕ ਪਹਿਲੂ ਇਹ ਹੈ ਕਿ ਇਸ ਨੇ ਸਾਡੀ ਜ਼ਿੰਦਗੀ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਸੋਸ਼ਲ ਮੀਡੀਆ ਨਾ ਸਿਰਫ ਬਹੁਤ ਸਾਰੇ ਲੋਕਾਂ ਦੀ ਇੱਕ ਆਦਤ ਬਣ ਗਿਆ ਹੈ, ਸਗੋਂ ਇਸਨੇ ਸਾਥੋਂ ਬਹੁਤ ਸਾਰੇ ਰਿਸ਼ਤੇ ਵੀ ਖੋ ਲਏ ਹਨ। ਇਸਦਾ ਸਾਡੀ ਸਿਹਤ ਨਾਲ ਨਾਲ ਦਿਮਾਗ ਤੇ ਵੀ ਬੁਰਾ ਅਸਰ ਪੈਂਦਾ ਹੈ।

ਸੋਸ਼ਲ ਮੀਡੀਆ ਤੇ ਇੰਟਰਨੈੱਟ ਦੀ ਵਰਚੁਅਲ ਦੁਨੀਆ ਨੌਜਵਾਨਾਂ ਨੂੰ ਇਕੱਲਤਾ ਦਾ ਸ਼ਿਕਾਰ ਬਣਾ ਰਹੀ ਹੈ। ਅਮਰੀਕਾ ‘ਚ ਇੱਕ ਸੁਤੰਤਰ ਸੰਗਠਨ ਕੋਮਨ ਸੈਂਸ ਮੀਡੀਆ ਵੱਲੋਂ ਕੀਤੇ ਗਏ ਸਰਵੇ ‘ਚ ਇਹ ਦਰਸਾਇਆ ਗਿਆ ਹੈ ਕਿ 13 ਤੋਂ 17 ਸਾਲ ਦੀ ਅੱਲੜ੍ਹ ਉਮਰ ਦੇ ਨਜ਼ਦੀਕੀ ਦੋਸਤਾਂ ਨੂੰ ਮਿਲਣ ਦੀ ਬਜਾਏ ਸੋਸ਼ਲ ਮੀਡੀਆ ਤੇ ਵੀਡੀਓ ਚੈਟ ਨਾਲ ਸੰਪਰਕ ਕਰਨਾ ਵਧੇਰੇ ਪਸੰਦ ਕਰਦੇ ਹਨ।

ਨੌਜਵਾਨ ਸਿਰਫ ਵੀਡੀਓ ਮੈਸੇਜ ਰਾਹੀਂ ਦੋਸਤਾਂ ਨੂੰ ਮਿਲਣਾ ਪਸੰਦ ਕਰਦੇ ਹਨ ਤੇ ਗੱਲਬਾਤ ਲਈ ਵੀਡੀਓ ਚੈਟ, ਟੈਕਸਟ ਮੈਸੇਜ ਨੂੰ ਤਰਜੀਹ ਦਿੰਦੇ ਹਨ
ਨੌਜਵਾਨਾਂ ‘ਚ ਆਨਲਾਈਨ ਰਹਿਣ ਦੀ ਆਦਤ ਵੱਧਦੀ ਜਾ ਰਹੀ ਹੈ। ਕਿਸ਼ੋਰਾਂ ਨੇ ਕਿਹਾ ਕਿ ਆਨਲਾਈਨ ਐਕਸਚੇਂਜ ਜ਼ਿੰਦਗੀ ਦਾ ਇੱਕ ਜ਼ਰੂਰੀ ਹਿੱਸਾ ਹੈ। ਉਹਨਾਂ ਨੇ ਕਿਹਾ ਕਿ ਉਹ ਫੋਨ ਤੇ ਵੀਡੀਓ ਕਾਲ ਤੋਂ ਬਗੈਰ ਨਹੀਂ ਰਹਿ ਸਕਦੇ।

ਇੰਟਰਨੈੱਟ ਦੀ ਆਦਤ ਨੌਜਵਾਨਾਂ ਦੇ ਦਿਮਾਗ ਦੇ ਵਿਕਾਸ ਨੂੰ ਨਕਾਰਾਤਮਕ ਰੂਪ ‘ਚ ਪ੍ਰਭਾਵਿਤ ਕਰ ਸਕਦੀ ਹੈ। ਵਰਚੁਅਲ ਵਰਲਡ ‘ਚ ਰਹਿਣ ਵਾਲੇ ਕਿਸ਼ੋਰ ਲਗਾਤਾਰ ਅਸਲ ਸੰਸਾਰ ਤੋਂ ਦੂਰ ਹੁੰਦੇ ਹਨ। ਇਸ ਨਾਲ ਉਹ ਨਿਰਾਸ਼ਾ, ਡਿਪ੍ਰੈਸ਼ਨ ਤੇ ਉਦਾਸੀ ਦੇ ਸ਼ਿਕਾਰ ਹੋ ਸਕਦੇ ਹਨ। ਲਗਾਤਾਰ ਸਮਾਰਟਫੋਨ ਆਦਿ ਦੀ ਵਰਤੋਂ ਕਰਕੇ ਬਹੁਤ ਸਾਰੀਆਂ ਸਰੀਰਕ ਤੇ ਮਾਨਸਿਕ ਬਿਮਾਰੀਆਂ ਪੈਦਾ ਹੋ ਸਕਦੀਆਂ ਹਨ। ਜ਼ਿਆਦਾ ਕਿਸ਼ੋਰ ਤੇ ਬੱਚੇ ਮਾਪਿਆਂ ਤੋਂ ਲੁਕੇ ਇੰਟਰਨੈਟ ‘ਤੇ ਵਧੇਰੇ ਸਮਾਂ ਬਿਤਾਉਂਦੇ ਹਨ, ਇਸ ਲਈ ਉਨ੍ਹਾਂ ‘ਚ ਮਾਪਿਆਂ ਨਾਲ ਝੂਠ ਬੋਲਣ ਦਾ ਰੁਝਾਨ ਵਧ ਸਕਦਾ ਹੈ।

- Advertisement -

Share this Article
Leave a comment