ਦੀਪ ਸਿੱਧੂ ਦੇ ਪਿੰਡ ’ਚ ਸੋਗ ਦੀ ਲਹਿਰ, ਪਿੰਡ ਵਾਸੀਆਂ ਨੇ ਕੀਤੀ ਜਾਂਚ ਦੀ ਮੰਗ

TeamGlobalPunjab
2 Min Read

ਉਦੇਕਰਨ: ਸਿੰਘੂ ਸਰਹੱਦ ਨੇੜੇ ਦੇਰ ਰਾਤ ਕੇ.ਐਮ.ਪੀ ਹਾਈਵੇਅ ‘ਤੇ ਵਾਪਰੇ ਦਰਦਨਾਕ ਹਾਦਸੇ ‘ਚ ਅਦਾਕਾਰ ਦੀਪ ਸਿੱਧੂ ਦੀ ਮੌਕੇ ‘ਤੇ ਹੀ ਮੌਤ ਹੋ ਜਾਣ ਕਾਰਨ ਦੀਪ ਸਿੱਧੂ ਦੇ ਪੇਕੇ ਪਿੰਡ ਉਦੇਕਰਨ ‘ਚ ਸੋਗ ਦੀ ਲਹਿਰ ਹੈ। ਦੀਪ ਸਿੱਧੂ ਦੇ ਨਜ਼ਦੀਕੀ ਸੁਖਚੈਨ ਸਿੰਘ ਨਿੱਕਾ ਬਰਾੜ ਨੇ ਦੱਸਿਆ ਕਿ ਦੀਪ ਸਿੱਧੂ ਦਾ ਪੂਰਾ ਪਰਿਵਾਰ ਸਦਮੇ ‘ਚ ਹੈ।

ਉੱਥੇ ਹੀ ਦੀਪ ਸਿੱਧੁ ਦੇ ਪੁਸ਼ਤੈਨੀ ਘਰ ਦੁੱਖ ਪਹੁੰਚੀ ਸਮਾਜ ਮੌਰਚੇ ਦੀ ਉਮੀਦਵਾਰ ਅਨੂਰੂਪ ਕੌਰ ਨੇ ਕਿਹਾ ਕਿ ਦੀਪ ਸਿੱਧੂ ਇੱਕ ਚੰਗਾਂ ਬੰਦਾਂ ਸੀ ਹਮੇਸ਼ਾ ਸੱਚ ਬੋਲਦਾ ਸੀ।

ਪਿੰਡ ਵਾਸੀਆਂ ਨੇ ਕਿਹਾ ਕਿ ਦੀਪ ਸਿੱਧੂ ਇੱਕ ਚੰਗੇ ਆਗੂ ਸਨ ਅਤੇ ਜਦੋਂ ਉਹ ਬੋਲਦੇ ਸਨ ਤਾਂ ਹਰ ਕੋਈ ਸੁਣਦਾ ਸੀ। ਉਹ ਸੱਚ ਦੀ ਗੱਲ ਕਰ ਰਿਹਾ ਸੀ। ਇੱਕ ਛੋਟੇ ਜਿਹੇ ਕਸਬੇ ਅਤੇ ਪਿੰਡ ਤੋਂ ਉੱਠ ਕੇ ਉਹ ਮੁੰਬਈ ਪਹੁੰਚਿਆ ਅਤੇ ਕਈ ਫਿਲਮਾਂ ਵਿੱਚ ਆਪਣਾ ਨਾਮ ਕਮਾਇਆ ਅਤੇ ਅੱਜ ਉਹ ਇਸ ਦੁਨੀਆਂ ਵਿੱਚ ਨਹੀਂ ਹੈ। ਦੀਪ ਦੇ ਕਰੀਬੀ ਸੁਖਚੈਨ ਸਿੰਘ ਨੇ ਕਿਹਾ ਕਿ ਇਹ ਹਾਦਸਾ ਹੈ ਜਾਂ ਸਾਜ਼ਿਸ਼, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment