ਇਨ੍ਹਾਂ ਲੋਕਾਂ ਲਈ ਗ੍ਰੀਨ ਟੀ ਦਾ ਸੇਵਨ ਹੋ ਸਕਦਾ ਖਤਰਕਨਾਕ?

TeamGlobalPunjab
3 Min Read

ਨਿਊਜ਼ ਡੈਸਕ : ਕਿਸੇ ਨੂੰ ਦੁੱਧ ਵਾਲੀ ਚਾਹ ਪਸੰਦ ਹੋਵੇਗੀ ਤੇ ਕਿਸੇ ਨੂੰ ਗ੍ਰੀਨ ਟੀ ਜਾਂ ਬਲੈਕ ਟੀ। ਅੱਜ ਦੇ ਸਮੇਂ ਵਿੱਚ ਗ੍ਰੀਨ-ਟੀ ਸਭ ਤੋਂ ਵੱਧ ਵਰਤੋਂ ਵਿੱਚ ਆਉਣ ਵਾਲੀ ਡਰਿੰਕ ਹੈ। ਜਿਸ ਤਰ੍ਹਾਂ ਚਾਹ ਦੇ ਬਹੁਤ ਸਾਰੇ ਫਾਇਦੇ ਹਨ ਬਿਲਕੁਲ ਉਸੀ ਤਰ੍ਹਾਂ ਗ੍ਰੀਨ-ਟੀ ਦੇ ਵੀ ਬਹੁਤ ਸਾਰੇ ਫਾਇਦੇ ਹਨ ਤੇ ਇਸ ਦੇ ਨਾਲ ਹੀ ਇਸ ਦੇ ਕੁਝ ਨੁਕਸਾਨ ਵੀ ਹਨ।

Index of /wp-content/uploads/2018/12/

ਗ੍ਰੀਨ-ਟੀ ਕੈਮਿਲਿਆ ਸਾਈਨੇਸਿਸ ਨਾਮ ਦੇ ਪੌਦੇ ਦੇ ਪੱਤਿਆਂ ਤੋਂ ਤਿਆਰ ਕੀਤੀ ਜਾਂਦੀ ਹੈ। ਗ੍ਰੀਨ-ਟੀ ਸਿਹਤ ਲਈ ਬਹੁਤ ਗੁਣਕਾਰੀ ਹੈ ਇਸ ਨਾਲ ਪਾਚਨ ਵਿੱਚ ਸੁਧਾਰ ਹੁੰਦਾ ਹੈ ਨਾਲ ਹੀ ਗ੍ਰੀਨ-ਟੀ ਕੈਲੋਸਟ੍ਰੋਲ ਨੂੰ ਵੀ ਘੱਟ ਕਰਦੀ ਹੈ। ਇਸ ਦੇ ਉਲਟ ਮਾਹਿਰਾਂ ਦਾ ਮੰਨਣਾ ਹੈ ਕਿ ਗ੍ਰੀਨ-ਟੀ ਦਾ ਜ਼ਿਆਦਾ ਮਾਤਰਾ ਵਿੱਚ ਸੇਵਨ ਕਰਨ ਨਾਲ ਕੁਝ ਕਿਸਮ ਦੀਆਂ ਬਿਮਾਰੀਆਂ ਨਾਲ ਗ੍ਰਸਤ ਲੋਕਾਂ ਲਈ ਨੁਕਸਾਨਦੇਹ ਹੋ ਸਕਦਾ ਹੈ। ਆਓ ਜਾਣਦੇ ਹਾਂ ਕਿ ਕਿੰਨਾ ਹਾਲਤਾਂ ਵਿੱਚ ਗ੍ਰੀਨ ਟੀ ਦਾ ਸੇਵਨ ਹੋ ਸਕਦਾ ਖਤਰਨਾਕ :

Antioxidant: A warm cup of green tea can help you fight 'superbugs ...

- Advertisement -

ਪੈਪਟਿਕ ਅਲਸਰ ਅਤੇ ਐਸਿਡ ਰਿਫਲੈਕਸ

ਗ੍ਰੀਨ ਟੀ ਦਾ ਸੇਵਨ ਪੈਪਟਿਕ ਅਲਸਰ ਅਤੇ ਐਸਿਡ ਰਿਫਲੈਕਸ ਤੋਂ ਪੀੜਤ ਲੋਕਾਂ ਲਈ ਚੰਗਾ ਨਹੀਂ ਹੁੰਦਾ। ਗ੍ਰੀਨ ਟੀ ਵਿੱਚ ਮੌਜੂਦ ਟੈਨਿਨ ਪੇਟ ਵਿਚ ਐਸਿਡ ਦੀ ਮਾਤਰਾ ਨੂੰ ਵਧਾਉਂਦਾ ਹੈ ਜੋ ਪੇਟ ਵਿਚ ਦਰਦ ਤੇ ਕਬਜ਼ ਦਾ ਕਾਰਨ ਬਣ ਸਕਦਾ ਹੈ। ਇਸ ਲਈ ਕਦੇ ਵੀ ਖਾਲੀ ਪੇਟ ਗ੍ਰੀਨ ਨੀ ਦਾ ਸੇਵਨ ਨਹੀਂ ਕਰਨਾ ਚਾਹੀਦਾ। ਖਾਣੇ ਤੋਂ ਬਾਅਦ ਜਾਂ ਖਾਣਾ ਖਾਣ ਸਮੇਂ ਗ੍ਰੀਨ ਟੀ ਦਾ ਸੇਵਨ ਲਾਭਕਾਰੀ ਹੁੰਦਾ ਹੈ।

10 Proven Benefits of Green Tea

ਆਇਰਨ ਦੀ ਕਮੀ

ਮਾਹਿਰਾਂ ਦਾ ਮੰਨਣਾ ਹੈ ਕਿ ਗ੍ਰੀਨ ਟੀ ਭੋਜਨ ‘ਚੋਂ ਆਇਰਨ ਦੀ ਮਾਤਰਾ ਨੂੰ ਘਟਾ ਦਿੰਦੀ ਹੈ। ਇਸ ਲਈ ਗ੍ਰੀਨ ਟੀ ਦਾ ਵਧੇਰੇ ਸੇਵਨ ਕਰਨਾ ਘਾਤਕ ਹੋ ਸਕਦਾ ਹੈ। 2001 ਵਿੱਚ ਹੋਏ ਇੱਕ ਅਧਿਐਨ ਅਨੁਸਾਰ ਗ੍ਰੀਨ ਟੀ ਦਾ ਅਰਕ 25 ਪ੍ਰਤੀਸ਼ਤ ਨਾਨ-ਹੀਮ ਦੀ ਮਾਤਰਾ ਨੂੰ ਘਟਾਉਂਦਾ ਹੈ।

- Advertisement -

ਨਾਨ-ਹੀਮ ਆਇਰਨ ਅੰਡਿਆਂ, ਦੁੱਧ ਦੇ ਉਤਪਾਦਾਂ ਤੇ ਪੌਦਿਆਂ ਤੋਂ ਮਿਲਣ ਵਾਲੇ ਭੋਜਨ ਜਿਸ ਤਰ੍ਹਾਂ ਕਿ ਬੀਨਜ਼ ਵਿੱਚ ਪਾਇਆ ਜਾਂਦਾ ਹੈ। ਇਸ ਲਈ ਗ੍ਰੀਨ ਦੇ ਸੇਵਨ ਨਾਲ ਆਇਰਨ ਦੀ ਘਾਟ ਹੋ ਸਕਦੀ ਹੈ। ਇਸ ਲਈ ਜਿਹੜੇ ਲੋਕ ਅਨੀਮੀਆ ਦੀ ਬਿਮਾਰੀ ਨਾਲ ਪੀੜਤ ਹਨ ਜਾਂ ਜਿਨ੍ਹਾਂ ਨੂੰ ਆਇਰਨ ਦੀ ਘਾਟ ਹੈ ਉਨ੍ਹਾਂ ਨੂੰ ਗ੍ਰੀਨ ਟੀ ਦੇ ਸੇਵਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।

Magical health benefits of green tea – Business Sandesh

ਗਰਭਵਤੀ ਤੇ ਬੱਚੇ ਨੂੰ ਦੁੱਧ ਪਿਲਾਉਣ ਵਾਲੀਆਂ ਮਹਿਲਾਵਾਂ

ਗ੍ਰੀਨ ਟੀ ਵਿਚ ਕੈਫੀਨ, ਕੈਟੀਚਿਨ ਅਤੇ ਟੈਨਿਨ ਐਸਿਡ ਹੁੰਦਾ ਹੈ। ਇਨ੍ਹਾਂ ਪਦਾਰਥਾਂ ਦੀ ਵਧੇਰੇ ਮਾਤਰਾ ਗਰਭ ਅਵਸਥਾ ਵਿੱਚ ਗਰਭਪਾਤ ਦੀ ਸਮੱਸਿਆ ਪੈਦਾ ਕਰ ਸਕਦੇ ਹਨ। ਇਸ ਲਈ ਜਿਹੜੀਆਂ ਮਹਿਲਾਵਾਂ ਗਰਭਵਤੀ ਹਨ ਜਾਂ ਫਿਰ ਆਪਣੇ ਬੱਚੇ ਨੂੰ ਦੁੱਧ ਚੁੰਘਾ ਰਹੀਆਂ ਹਨ ਉਹ ਇੱਕ ਦਿਨ ਵਿੱਚ ਦੋ ਕੱਪ ਗ੍ਰੀਨ ਟੀ ਦਾ ਸੇਵਨ ਕਰ ਸਕਦੀਆਂ ਹਨ। ਇਸ ਤੋਂ ਜ਼ਿਆਦਾ ਗ੍ਰੀਨ ਟੀ ਦਾ ਸਵੇਨ ਕਰਨ ਨਾਲ ਗਰਭਪਾਤ ਤੇ ਹੋਰ ਸਮੱਸਿਆਵਾਂ ਦਾ ਜੋਖਮ ਵੱਧ ਜਾਂਦਾ ਹੈ।

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.


Share this Article
Leave a comment