ਅਮਰੀਕਾ ‘ਚ ਕੋਰੋਨਾ ਮਹਾਂਮਾਰੀ ਰਾਹਤ ਪੈਕੇਜ ‘ਤੇ ਦਸਤਖਤ ਹੋਣ ਤੋਂ ਬਾਅਦ ਲੋਕਾਂ ਦੀਆਂ ਵਧੀਆਂ ਉਮੀਦਾਂ

TeamGlobalPunjab
1 Min Read

ਵਰਲਡ ਡੈਸਕ – ਦੁਨੀਆ ਭਰ ‘ਚ ਕੋਰੋਨਾ ਸੰਕਰਮਿਤ ਲੋਕਾਂ ਦੀ ਗਿਣਤੀ 8.12 ਕਰੋੜ ਤੋਂ ਵੱਧ ਹੈ, ਜਦਕਿ ਮਰਨ ਵਾਲਿਆਂ ਦੀ ਗਿਣਤੀ 17.73 ਲੱਖ ਪਾਰ ਹੋ ਗਈ ਹੈ। ਅਮਰੀਕਾ ਕੋਰੋਨਾ ਵਾਇਰਸ ਨਾਲ ਸਭ ਤੋਂ ਪ੍ਰਭਾਵਿਤ ਦੇਸ਼ ਹੈ ਜਿੱਥੇ ਹਾਲ ਹੀ ‘ਚ ਰਾਸ਼ਟਰਪਤੀ ਟਰੰਪ ਨੇ ਗਲੋਬਲ ਮਹਾਂਮਾਰੀ ਰਾਹਤ ਪੈਕੇਜ ‘ਤੇ ਦਸਤਖਤ ਕੀਤੇ ਹਨ।

ਜਾਣਕਾਰੀ ਅਨੁਸਾਰ ਇਹ ਰਾਹਤ ਰਕਮ ਕੋਰੋਨਾ ਮਹਾਂਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਕਾਰੋਬਾਰੀਆਂ ਤੇ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਵਰਤੀ ਜਾਵੇਗੀ। ਇਸ ਰਾਹਤ ਰਕਮ ‘ਚ ਟੀਕਾਕਰਨ ਦਾ ਵੀ ਪ੍ਰਬੰਧ ਹੈ। ਪੈਕੇਜ ਦੇ ਤਹਿਤ, ਬੇਰੁਜ਼ਗਾਰਾਂ ਨੂੰ ਹਫ਼ਤੇ ‘ਚ 300 ਡਾਲਰ ਮਿਲ ਜਾਣਗੇ, ਜਦੋਂ ਕਿ ਜ਼ਰੂਰਤਮੰਦਾਂ ਨੂੰ 600 ਡਾਲਰ ਪ੍ਰਾਪਤ ਹੋਣਗੇ।

ਦੱਸ ਦਈਏ ਬਿੱਲ ‘ਤੇ ਟਰੰਪ ਦੇ ਦਸਤਖਤ ਹੋਣ ਨਾਲ, ਅਮਰੀਕਾ ‘ਚ  ਕੋਰੋਨਾ ਪੀੜਤ ਨਾਗਰਿਕਾਂ ਤੇ ਬੇਰੁਜ਼ਗਾਰਾਂ ਲਈ ਉਮੀਦਾਂ ਵਧੀਆਂ ਹਨ। ਪਹਿਲਾਂ ਟਰੰਪ ਨੇ ਬਿੱਲ ‘ਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਟਰੰਪ ਚਾਹੁੰਦਾ ਸੀ ਕਿ ਰਾਹਤ ਰਾਸ਼ੀ 600 ਡਾਲਰ ਨਾਲੋਂ ਵੱਧ ਕੇ 2,000 ਜਾਂ 4,000 ਡਾਲਰ ਹੋ ਜਾਵੇ।

ਉਧਰ ਦੱਖਣੀ ਅਫਰੀਕਾ ਦੇ ਹਸਪਤਾਲਾਂ ‘ਚ ਬਿਸਤਰੇ ਤੇ ਆਕਸੀਜਨ ਦੀ ਘਾਟ ਕਰਕੇ ਸਥਿਤੀ ਵਿਗੜ ਰਹੀ ਹੈ। ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਇਸ ਮੁੱਦੇ ‘ਤੇ ਨਵੇਂ ਸਾਲ ਦੀ ਛੁੱਟੀ ਨੂੰ ਰੱਦ ਕਰਕੇ ਉੱਚ ਅਧਿਕਾਰੀਆਂ ਦੀ ਬੈਠਕ ਬੁਲਾ ਸਕਦੇ ਹਨ।

- Advertisement -

Share this Article
Leave a comment